ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ: ਵੱਡੀ ਸਫ਼ਲਤਾ, 1 ਘੰਟੇ ‘ਚ ਹੋਵੇਗੀ ਜਾਂਚ, 500 ਤੋਂ ਘੱਟ ਲਾਗਤ

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੈਸਟਿੰਗ ਬਹੁਤ ਮਹੱਤਵਪੂਰਨ ਹੈ, ਪਰ ਇਹ ਵਧੇਰੇ ਸਮਾਂ ਲੈਂਦਾ ਹੈ ਅਤੇ ਮਹਿੰਗਾ ਹੁੰਦਾ ਹੈ। ਇਸ ਦੌਰਾਨ, ਭਾਰਤੀ ਵਿਗਿਆਨੀਆਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦੇ ਵਿਗਿਆਨੀਆਂ ਨੇ ਕੋਵਿਡ -19 ਦਾ ਟੈਸਟ ਕਰਨ ਲਈ ਇੱਕ ਨਵੀਂ ਕਿੱਟ ਤਿਆਰ ਕੀਤੀ ਹੈ ਜੋ ਕਾਗਜ਼ ਆਧਾਰਤ ਹੈ। ਇਸ ਸਹਾਇਤਾ ਨਾਲ ਰਿਪੋਰਟ ਸਿਰਫ ਇੱਕ ਘੰਟੇ ਵਿੱਚ ਆਵੇਗੀ ਅਤੇ ਲਾਗਤ ਵੀ 500 ਰੁਪਏ ਤੋਂ ਘੱਟ ਹੈ।
 

ਸੀਐਸਆਈਆਰ ਨਾਲ ਸਬੰਧਤ ਰਾਜਧਾਨੀ ਸਥਿਤ ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੈਗਰੇਟਿਵ ਬਾਇਓਲੋਜੀ (ਆਈਜੀਆਈਬੀ) ਦੇ ਵਿਗਿਆਨਾਂ ਵੱਲੋਂ ਵਿਕਸਤ ਇਹ ਇਕ ਪੇਪਰ ਸਿਟ੍ਰਪ ਆਧਾਰਤ ਟੈਸਟ ਕਿਟ ਹੈ, ਜਿਸ ਦੀ ਸਹਾਇਤਾ ਨਾਲ ਥੋੜ੍ਹੇ ਸਮੇਂ ਵਿੱਚ ਕੋਵਿਡ -19 ਦੀ ਲਾਗ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਟੈਸਟ ਸਟਰਿੱਪ ਆਧਾਰਤ ਟੈਸਟ ਕਿੱਟ ਆਈਜੀਆਈਬੀ ਦੇ ਵਿਗਿਆਨੀ ਡਾ: ਸਾਵਿਕ ਮਤੀ ਅਤੇ ਡਾ ਦੇਬਾਜੋਤੀ ਚੱਕਰਵਰਤੀ ਦੀ ਅਗਵਾਈ ਵਾਲੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ
 

ਸਮਾਂ ਅਤੇ ਲਾਗਤ ਬਹੁਤ ਘੱਟ
 

ਇਹ ਕਿੱਟ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਨਵੇਂ ਕੋਰੋਨਾ ਵਾਇਰਸ (ਸਾਰਸ-ਸੀਓਵੀ -2) ਦੇ ਵਾਇਰਲ ਆਰ ਐਨ ਏ ਦਾ ਪਤਾ ਲਗਾ ਸਕਦੀ ਹੈ। ਵਿਗਿਆਨੀ ਕਹਿੰਦੇ ਹਨ ਕਿ ਇੱਕ ਕਾਗਜ਼- ਸਟਰਿਪ ਕਿੱਟ ਆਮ ਤੌਰ ਉੱਤੇ ਵਰਤੇ ਜਾਣ ਵਾਲੇ ਟੈਸਟਿੰਗ ਤਰੀਕਿਆਂ ਨਾਲੋਂ ਬਹੁਤ ਸਸਤੀ ਹੁੰਦੀ ਹੈ ਅਤੇ ਇੱਕ ਵਾਰ ਵਿਕਸਤ ਹੋਣ ਤੇ ਵਿਸ਼ਾਲ ਕੋਰੋਨਾ ਟੈਸਟਿੰਗ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।
 

ਆਈਜੀਆਈਬੀ ਦੇ ਵਿਗਿਆਨੀ ਡਾ. ਦੇਬਜਯੋਤੀ ਚੱਕਰਵਰਤੀ ਨੇ ਇੱਥੇ ਦੱਸਿਆ ਕਿ ਵਾਇਰਸ ਨਾਲ ਪੀੜਤ ਸ਼ੱਕੀ ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੇ ਜੀਨੋਮਿਕ ਲੜੀ ਦੀ ਪਛਾਣ ਕਰਨ ਲਈ ਇਸ ਪੇਪਰ ਕਿਟ ਵਿੱਚ ਜੀਨ ਸੰਪਾਦਨ ਦੀ ਆਧੁਨਿਕ ਤਕਨੀਕ ਕਿਸਪਰ ਕੈਸ-9 ਦੀ ਵਰਤੋਂ ਕੀਤੀ ਗਈ ਹੈ।
...................

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian scientists develop paper strip kit for coronavirus test