ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ: ਪਲਵਲ 'ਚ ਮਿਲੇ 13 ਕੋਰੋਨਾ ਪਾਜ਼ੀਟਿਵ ਜਮਾਤੀ

ਜ਼ਿਲ੍ਹੇ 'ਚ ਵੱਧ ਸਕਦੀ ਹੈ ਮਰੀਜ਼ਾਂ ਦੀ ਗਿਣਤੀ 

ਹਰਿਆਣੇ ਦੇ ਪਲਵਲ ਜ਼ਿਲ੍ਹੇ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ 13 ਹੋਰ ਜਮਾਤੀਆਂ ਵਿੱਚ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਇਨ੍ਹਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਪਲਵਲ ਦੇ ਚੀਫ਼ ਮੈਡੀਕਲ ਅਫ਼ਸਰ (ਸੀ.ਐੱਮ.ਓ.) ਨੇ ਦੱਸਿਆ ਕਿ ਵੀਰਵਾਰ ਨੂੰ 44 ਵਿਅਕਤੀਆਂ ਦੇ ਨਮੂਨੇ COVID19 ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 13 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ 3 ਕੋਰੋਨਾ ਪਾਜ਼ੀਟਿਵ ਮਿਲੇ ਹਨ।

 

 

 

ਨੌਂ ਜਮਾਤੀਆਂ ਦੀ ਰਿਪੋਰਟ ਨੈਗੇਟਿਵ

ਵੀਰਵਾਰ ਨੂੰ 12 ਜਮਾਤੀਆਂ ਦੇ ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 9 ਬੰਗਲਾਦੇਸ਼ੀ, ਦੋ ਅਸਾਮ ਦੇ ਅਤੇ ਇਕ ਬੰਗਾਲ ਦਾ ਸੀ। ਇਨ੍ਹਾਂ ਵਿੱਚੋਂ 3 ਬੰਗਲਾਦੇਸ਼ੀ ਨਾਗਰਿਕ ਕੋਰੋਨਾ ਪਾਜ਼ੀਟਿਵ ਮਿਲੇ ਹਨ। ਬਾਕੀ 9 ਦੀ ਰਿਪੋਰਟ ਸ਼ਨਿੱਚਰਵਾਰ ਨੂੰ ਆਈ। ਇਸ ਵਿੱਚ ਉਹ ਨੈਗੇਟਿਵ ਮਿਲੇ ਹਨ।


ਰੈੱਡ ਜ਼ੋਨ ਐਲਾਨਿਆ ਜਾ ਸਕਦੈ 

ਜ਼ਿਲ੍ਹੇ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ, ਹਰਿਆਣਾ ਸਰਕਾਰ ਪਲਵਲ ਨੂੰ ਰੈਡ ਜ਼ੋਨ ਐਲਾਨ ਸਕਦੀ ਹੈ। ਸੀਐਮਓ ਨੇ ਕਿਹਾ ਕਿ ਅਜੇ ਹੋਰ ਰਿਪੋਰਟਾਂ ਆਉਣੀਆਂ ਬਾਕੀ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਉਮੀਦ ਹੈ।


600 ਲੋਕਾਂ ਉੱਤੇ ਕੀਤੀ ਜਾ ਰਹੀ ਹੈ ਨਿਗਰਾਨੀ 

ਸੀਐਮਓ ਨੇ ਕਿਹਾ ਕਿ 600 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। 56 ਲੋਕਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਸੀਐਮਓ ਨੇ ਲੋਕਾਂ ਨੂੰ ਇਸ ਬਿਮਾਰੀ ਨੂੰ ਹਲਕੇ ਢੰਗ ਨਾਲ ਨਾ ਲੈਣ ਲਈ ਕਿਹਾ ਹੈ।


ਸਭ ਤੋਂ ਜ਼ਿਆਦਾ ਮਾਮਲੇ ਪਲਵਲ ਵਿੱਚ

ਪਲਵਲ ਹਰਿਆਣਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਵਿੱਚ ਸਭ ਤੋਂ ਵੱਧ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ। ਕਈਂ ਨਮੂਨਿਆਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਜਿਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਉਹ ਤੇਲੰਗਾਨਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਚੇਨਈ ਸਮੇਤ ਹੋਰ ਸੂਬਿਆਂ ਤੋਂ ਆਏ ਹਨ। ਇਹ ਸਾਰੇ ਲੋਕ ਮਾਰਚ ਵਿੱਚ ਦਿੱਲੀ ਦੇ ਨਿਜ਼ਾਮੂਦੀਨ ਨੇੜੇ ਮਰਕਜ ਵਿੱਚ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਸਨ। ਜੋ ਹੁਣ ਕੋਰੋਨਾ ਪਾਜ਼ੀਟਿਵ ਮਿਲੇ ਹਨ।

..............
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian scientists develop paper strip kit for coronavirus test