ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਹੁਣ ਭਾਰਤੀ ਵਿਗਿਆਨੀਆਂ ਦੀ ਚੜ੍ਹਤ: PM ਮੋਦੀ

ਦੁਨੀਆ ’ਚ ਹੁਣ ਭਾਰਤੀ ਵਿਗਿਆਨੀਆਂ ਦੀ ਚੜ੍ਹਤ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਬੈਂਗਲੁਰੂ ’ਚ ਭਾਰਤੀ ਵਿਗਿਆਨ ਕਾਂਗਰਸ ਦੇ 107ਵੇਂ ਸੈਸ਼ਨ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਭਾਰਤੀ ਵਿਗਿਆਨੀ ਹੁਣ ਦੁਨੀਆ ਵਿੱਚ ਭਾਰਤੀ ਝੰਡਾ ਲਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਇਸ ਦਹਾਕੇ ਅਤੇ ਨਵੇਂ ਸਾਲ ਦੇ ਮੇਰੇ ਸ਼ੁਰੂਆਤੀ ਪ੍ਰੋਗਰਾਮਾਂ ’ਚੋਂ ਇੱਕ ਇਹ ਪ੍ਰੋਗਰਾਮ ਵਿਗਿਆਨ, ਤਕਨੀਕ ਤੇ ਖੋਜ ਉੱਤੇ ਆਧਾਰਤ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਨਵੀਂਆਂ ਖੋਜਾਂ, ਪੇਟੈਂਟ, ਨਿਰਮਾਣ ਤੇ ਸਫ਼ਲਤਾ ਅਜਿਹੇ ਚਾਰ ਕਦਮ ਹਨ, ਜੋ ਦੇਸ਼ ਨੂੰ ਤੇਜ਼–ਰਫ਼ਤਾਰ ਵਿਕਾਸ ਵੱਲ ਲੈ ਕੇ ਜਾਣਗੇ। ਭਾਰਤ ਦੀ ਵਿਕਾਸ ਗਾਥਾ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਸਫ਼ਲਤਾ ਉੱਤੇ ਨਿਰਭਰ ਕਰਦੀ ਹੈ। ਭਾਰਤ ਵਿੱਚ ਵਿਗਿਆਨ, ਤਕਨੀਕ ਤੇ ਨਵੀਂਆਂ ਖੋਜਾਂ ਦੇ ਦ੍ਰਿਸ਼ ਵਿੱਚ ਤਬਦੀਲੀ ਦੀ ਲੋੜ ਹੈ।

 

 

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਾਲ 2020 ਵਿਗਿਆਨ ਤੇ ਤਕਨੀਕ ਸਹਾਰੇ ਆਸਵੰਦ ਤੇ ਸਕਾਰਾਤਮਕਤਾ ਦੀ ਸ਼ੁਰੂਆਤ ਕੀਤੀ, ਤਾਂ ਅਸੀਂ ਆਪਣੇ ਸੁਫ਼ਨੇ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾ ਦਿੱਤਾ ਹੈ।

 

 

ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਮੈਂ ਇਸ ਲਈ ਵੀ ਖ਼ੁਸ਼ ਹਾਂ ਕਿਉਂਕਿ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ ਤੇ ਇਹ 52ਵੇਂ ਸਥਾਨ ’ਤੇ ਆ ਗਿਆ ਹੈ।

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀਰਵਾਰ ਨੂੰ ਦੇਸ਼ ਦੇ ਵਿਗਿਆਨੀਆਂ ਤੇ ਖੋਜੀਆਂ ਨੂੰ ਆਪਣੀ ਸੋਚ ਦਾ ਵਿਸਥਾਰ ਕਰਨ ਦਾ ਸੱਦਾ ਦਿੱਤਾ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਤੁਹਾਡੀ ਸਮਰੱਥਾ ਵਿਸਤ੍ਰਿਤ ਹੈ। ਤੁਸੀਂ ਕਈ ਚੀਜ਼ਾਂ ਕਰ ਸਕਦੇ ਹੋ, ਆਪਣੀ ਸੋਚ ਦਾ ਵਿਸਥਾਰ ਕਰ ਸਕਦੇ ਹੋ, ਆਪਣੇ ਪ੍ਰਦਰਸ਼ਨ ਦੇ ਮਾਪਦੰਡ ਨੂੰ ਬਦਲ ਸਕਦੇ ਹੋ, ਆਪਣੇ ਖੰਭ ਫੈਲਾ ਕੇ ਉਡਾਣ ਭਰ ਸਕਦੇ ਹੋ, ਤੁਹਾਡੇ ਲਈ ਮੌਕੇ ਹਨ, ਮੈਂ ਤੁਹਾਡੇ ਨਾਲ ਹਾਂ।

 

 

ਸ੍ਰੀ ਮੋਦੀ ਨੇ ਕਿਹਾ ਕਿ ਆਕਾਸ਼ ਤੇ ਸਮੁੰਦਰ ਦੇ ਨਾਲ ਹੀ ਸਾਈਬਰ ਖੇਤਰ ਤੇ ਪੁਲਾੜ ਵੀ ਦੁਨੀਆ ਦੇ ਫੌਜੀ ਸਮੀਕਰਣਾਂ ਨੂੰ ਪਰਿਭਾਸ਼ਿਤ ਕਰਨਗੇ। ਇਸ ਦੇ ਨਾਲ ਹੀ ਅਕਲਮੰਦ ਮਸ਼ੀਨਾਂ ਵੀ ਆਉਣ ਵਾਲੇ ਦਿਨਾਂ ’ਚ ਰੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Scientists now in high spirits in the whole world says PM Modi