ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਤੇ ਪਾਕਿ ਨੂੰ ਮੂੰਹ–ਤੋੜ ਜਵਾਬ ਦੇਣ ਲਈ ਭਾਰਤੀ ਫ਼ੌਜਾਂ ਨੂੰ ਮਿਲੀ ਖੁੱਲ੍ਹੀ ਛੁੱਟੀ

ਅੱਤਵਾਦੀਆਂ ਤੇ ਪਾਕਿ ਨੂੰ ਮੂੰਹ–ਤੋੜ ਜਵਾਬ ਦੇਣ ਲਈ ਭਾਰਤੀ ਫ਼ੌਜਾਂ ਨੂੰ ਮਿਲੀ ਖੁੱਲ੍ਹੀ ਛੁੱਟੀ

ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਹੈ ਕਿ ਐੱਨਡੀਏ ਸਰਕਾਰ ਨੇ ਅੱਤਵਾਦੀਆਂ ਤੇ ਪਾਕਿਸਤਾਨ ਨੂੰ ਮੂੰਹ–ਤੋੜ ਜਵਾਬ ਦੇਣ ਲਈ ਫ਼ੌਜਾਂ ਤੇ ਹੋਰ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।

 

 

ਕੇਂਦਰੀ ਰਿਜ਼ਰਵ ਪੁਲਿਸ ਦੇ 81ਵੇਂ ਸਥਾਪਨਾ ਦਿਵਸ ਮੌਕੇ ਇੱਕ ਸਮਾਰੋਹ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਸਰਕਾਰ ਸਾਰੀਆਂ ਅੰਦਰੂਨੀ ਸੁਰੱਖਿਆ ਲਈ ਵਚਨਬੱਧ ਹੈ।

 

 

ਉਨ੍ਹਾਂ ਮਾਓਵਾਦੀ ਹਿੰਸਾ ਨੂੰ ਕਾਬੂ ਹੇਠ ਲਿਆਉਣ ਲਈ ਸੁਰੱਖਿਆ ਬਲਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੁਸੀਂ ਹਾਲੀਆ ਪੁਲਵਾਮਾ ਹਮਲੇ ਤੇ ਫਿਰ ਬਾਲਾਕੋਟ ਹਮਲੇ ਬਾਰੇ ਜਾਣਦੇ ਹੋ। ਇਸ ਤੋਂ ਪਹਿਲਾਂ ਕੀ ਸੀ? ਉਹ ਮਾਰਨ ਵਾਲਾ ਸੀ, ਅਸੀਂ ਮਾਰ ਖਾਣ ਵਾਲੇ ਸਾਂ।

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਅਜਿਹੀ ਖੁੱਲ੍ਹੀ ਛੁੱਟੀ ਪਹਿਲਾਂ ਨਹੀਂ ਦਿੱਤੀ ਗਈ ਸੀ। ਸ੍ਰੀ ਰੈੱਡੀ ਨੇ ਕਿਹਾ ਕਿ ਜੇ ਹੁਣ ਸਾਡਾ ਇੱਕ ਜਵਾਨ ਸ਼ਹੀਦ ਹੁੰਦਾ ਹੈ, ਤਾਂ ਅਸੀਂ ਦੁਸ਼ਮਣ ਦੇ 10 ਜਵਾਨ ਮਾਰਾਂਗੇ।

 

 

ਇਸ ਦੌਰਾਨ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕੱਲ੍ਹ ਸੀਆਰਪੀਐੱਫ਼ ਦੇ 81ਵੇਂ ਸਥਾਪਨਾ ਦਿਵਸ ਮੌਕੇ ਇਸ ਸੁਰੱਖਿਆ ਬਲ ਨੂੰ ਸ਼ੁਭ–ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੁਰੱਖਿਆ ਜਵਾਨ ਵੱਖੋ–ਵੱਖਰੇ ਇਲਾਕਿਆਂ ਵਿੱਚ ਸੇਵਾਵਾਂ ਦੇ ਰਹੇ ਹਨ ਤੇ ਉਨ੍ਹਾਂ ਦੀ ਪ੍ਰਤੀਬੱਧਤਾ ਤੇ ਸਮਰਪਣ ਦੀ ਭਾਵਨਾ ਅਸਾਧਾਰਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Security Forces given free hand to annihilate terrorists and Pakistan