ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸੁਰੱਖਿਆ ਜਵਾਨ ਨੇ ਨੇਪਾਲ ਸਰਹੱਦ ’ਤੇ ਪੌਣਾ ਘੰਟਾ ਚਲਾਈਆਂ 200 ਗੋਲ਼ੀਆਂ

ਭਾਰਤੀ ਸੁਰੱਖਿਆ ਜਵਾਨ ਨੇ ਨੇਪਾਲ ਸਰਹੱਦ ’ਤੇ ਪੌਣਾ ਘੰਟਾ ਚਲਾਈਆਂ 200 ਗੋਲ਼ੀਆਂ

ਬਿਹਾਰ ਦੇ ਕਿਸ਼ਨਗੰਜ ’ਚ ਭਾਰਤ–ਨੇਪਾਲ ਸਰਹੱਦ ਨਾਲ ਲੱਗਦੀ ਚੌਕੀ ਉੱਤੇ ਤਾਇਨਾਤ ਹਥਿਆਰਬੰਦ ਸੀਮਾ ਬਲ (SSB) ਦੇ ਇੱਕ ਜਵਾਨ ਨੇ ਸਨਿੱਚਰਵਾਰ ਨੂੰ ਹਵਾ ’ਚ 200 ਤੋਂ ਵੱਧ ਗੋਲੀਆਂ ਚਲਾ ਦਿੱਤੀਆਂ; ਜਿਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।

 

 

ਇਹ ਘਟਨਾ ਜ਼ਿਲ੍ਹੇ ਦੀਘਲਬੈਂਕ ਥਾਣਾ ਇਲਾਕੇ ਆਉਂਦੀ ਪਿਲਟੋਮਾ ਸਰਹੱਦੀ ਚੌਕੀ ਉੱਤੇ SSB ਕੈਂਪ ਦੀ ਹੈ। ਕਿਸ਼ਨਗੰਜ ਦੇ ਡੀਐੱਸਪੀ ਅਜੇ ਕੁਮਾਰ ਝਾਅ ਮੁਤਾਬਕ ਰਾਜਸਥਾਨ ਦੇ ਨਿਵਾਸੀ ਅਭੇ ਕੁਮਾਰ ਨੇ ਕੈਂਪ ਅੰਦਰ ਇੰਸਾਸ ਰਾਈਫ਼ਲਾਂ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਭੇ ਕੁਮਾਰ ਦੇ ਸਹਿਯੋਗੀਆਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਤਦ ਕਮਾਂਡੈਂਟ ਸੁਭਾਸ਼ ਚੰਦ ਨੇਗੀ ਦੀ ਅਗਵਾਈ ਹੇਠ SSB ਅਧਿਕਾਰੀ ਘਟਨਾ ਸਥਾਨ ਉੱਤੇ ਪੁੱਜੇ ਤੇ ਜਵਾਨ ਉੱਤੇ ਕਾਬੂ ਪਾਇਆ।

 

 

ਇਹ ਵੀ ਪਤਾ ਲੱਗਾ ਹੈ ਕਿ ਉਸ ਨੌਜਵਾਨ ਦੀ ਮਾਨਸਿਕ ਹਾਲਤ ਕੁਝ ਅਸਥਿਰ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Security personnel fired 200 bullets for 45 minutes on Nepal Border