ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਹ ਭਾਰਤੀ ਸੂਬਾ, ਜਿੱਥੇ ਉੱਬਲੇ, ਭੁੰਨੇ, ਪਕਾਏ ਚੂਹੇ - ‘ਮਨਪਸੰਦ ਖਾਣਾ`

ਉਹ ਭਾਰਤੀ ਸੂਬਾ, ਜਿੱਥੇ ਉੱਬਲੇ, ਭੁੰਨੇ, ਪਕਾਏ ਚੂਹੇ - ‘ਮਨਪਸੰਦ ਖਾਣਾ`

ਭਾਰਤ ਸਮੇਤ ਸਮੁੱਚੇ ਵਿਸ਼ਵ `ਚ ਇਸ ਵੇਲੇ ਕ੍ਰਿਸਮਸ ਤੇ ਠੰਢ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਆਸਾਮ ਦੇ ਇਸ ਪਿੰਡ ਕੁਮਾਰੀਕਟਾ `ਚ ਹਰ ਸਾਲ ਵਾਂਗ ਐਤਕੀਂ ਵੀ ਖ਼ਾਸ ਪਾਰਟੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ।


ਕੋਈ ਵੀ ਜਸ਼ਨ ਉੱਬਲੇ, ਭੁੰਨੇ ਤੇ ਪਕਾਏ ਚੂਹਿਆਂ ਦੀ ਡਿਸ਼ ਤੋਂ ਬਿਨਾ ਅਧੂਰਾ ਸਮਝਿਆ ਜਾਂਦਾ ਹੈ। ਇਨ੍ਹਾਂ ਨੂੰ ਮਸਾਲੇਦਾਰ ਤਰੀ ਵਿੱਚ ਪਕਾਇਆ ਜਾਂਦਾ ਹੈ। ਕਈ ਵਾਰ ਚੂਹਿਆਂ ਦੀ ਉੱਪਰਲੀ ਖੱਲ ਲਾਹ ਦਿੱਤੀ ਜਾਂਦੀ ਹੈ ਤੇ ਕਈ ਵਾਰ ਉਹ ਸਾਬਤ ਹੀ ਪਕਾਏ ਤੇ ਭੁੰਨੇ ਜਾਂਦੇ ਹਨ।


ਭੂਟਾਨ ਦੇਸ਼ ਨਾਲ ਲੱਗਦੇ ਭਾਰਤੀ ਸੂਬੇ ਆਸਾਮ ਦੇ ਇਸ ਇਲਾਕੇ ਵਿੱਚ ਚਿਕਨ, ਭੇਡਾਂ, ਬੱਕਰੀਆਂ ਤੇ ਸੂਰਾਂ ਦੇ ਮੁਕਾਬਲੇ ਚੂਹੇ ਹੀ ਮਨਪਸੰਦ ਖਾਣਾ ਹਨ। ਇਸ ਪਿੰਡ `ਚ ਐਤਵਾਰ ਨੂੰ ਲੱਗਣ ਵਾਲੇ ਵਿਸ਼ੇਸ਼ ਬਾਜ਼ਾਰ `ਚ ਪੱਕੇ-ਪਕਾਏ ਚੂਹਿਆਂ ਦੀ ਵਿਕਰੀ ਸਭ ਤੋਂ ਵੱਧ ਹੁੰਦੀ ਹੈ। ਤਾਜ਼ਾ ਫੜ ਕੇ ਮਾਰੇ ਤੇ ਫਿਰ ਪਕਾਏ ਚੂਹਿਆਂ ਦੀ ਮੰਗ ਸਭ ਤੋਂ ਵੱਧ ਹੈ। ਇਹ ਚੂਹੇ ਖੇਤਾਂ `ਚੋਂ ਫੜੇ ਜਾਂਦੇ ਹਨ।


ਇਸ ਆਦਿਵਾਸੀ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਚੂਹੇ ਵੱਡੇ ਪੱਧਰ `ਤੇ ਫ਼ਸਲਾਂ ਬਰਬਾਦ ਕਰਦੇ ਰਹੇ ਹਨ। ਇਸ ਲਈ ਇਨ੍ਹਾਂ ਦਾ ਦੋਹਰਾ ਫ਼ਾਇਦਾ ਹੋ ਜਾਂਦਾ ਹੈ। ਇੱਕ ਤਾਂ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋਣ ਤੋਂ ਬਚ ਜਾਂਦੀਆਂ ਹਨ ਤੇ ਦੂਜੇ ਉਨ੍ਹਾਂ ਨੂੰ ਚੋਖੀ ਆਮਦਨ ਹੋ ਜਾਂਦੀ ਹੈ। ਆਸਾਮ `ਚ ਜਿ਼ਆਦਾਤਰ ਲੋਕ ਚਾਹਾਂ ਦੇ ਬਾਗ਼ਾਂ ਵਿੱਚ ਕੰਮ ਕਰਦੇ ਹਨ।


ਚੂਹੇ ਦਾ ਇੱਕ ਕਿਲੋਗ੍ਰਾਮ ਮਾਸ 200 ਰੁਪਏ `ਚ ਵਿਕਦਾ ਹੈ। ਇਸ ਦੇ ਮੁਕਾਬਲੇ ਚਿਕਨ ਤੇ ਸੂਰ ਦੇ ਮਾਸ ਦਾ ਵੀ ਇਹੋ ਰੇਟ ਹੈ।


ਪਿਛਲੇ ਕੁਝ ਵਰ੍ਹਿਆਂ ਦੌਰਾਨ ਇਸ ਇਲਾਕੇ `ਚ ਚੂਹਿਆਂ ਦੀ ਗਿਣਤੀ ਬਹੁਤ ਜਿ਼ਆਦਾ ਵਧ ਗਈ ਹੈ।


ਕੁਮਾਰੀਕਟਾ ਦੇ ਬਾਜ਼ਾਰ `ਚ ਚੂਹੇ ਦਾ ਮਾਸ ਵੇਚਣ ਵਾਲੇ ਇੱਕ ਦੁਕਾਨਦਾਰ ਸਾਂਬਾ ਸੌਰੇਨ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਚੂਹਿਆਂ ਨੂੰ ਫੜਨ ਲਈ ਪਿੰਜਰੇ ਲਾਉਂਦੇ ਹਨ। ਇਹ ਜਿ਼ਆਦਾਤਰ ਸ਼ਾਮ ਸਮੇਂ ਖੁੱਡਾਂ ਦੇ ਮੂੰਹਾਂ `ਤੇ ਲਾਏ ਜਾਂਦੇ ਹਨ। ਚੂਹੇ ਜਦੋਂ ਹੀ ਰਾਤ ਦੇ ਹਨੇਰੇ `ਚ ਬਾਹਰ ਨਿੱਕਲਦੇ ਹਨ, ਤਿਵੇਂ ਹੀ ਉਹ ਉਨ੍ਹਾਂ ਸਿ਼ਕੰਜਿਆਂ ਜਾਂ ਪਿੰਜਰਿਆਂ `ਚ ਫਸ ਜਾਂਦੇ ਹਨ।


ਚੂਹਿਆਂ ਦੇ ਕਈ ਸਿ਼ਕਾਰੀ ਰਾਤਾਂ ਨੂੰ ਜਾਗਦੇ ਹਨ ਕਿਉਂਕਿ ਕਈ ਵਾਰ ਉਨ੍ਹਾਂ ਦੇ ਸਿ਼ਕਾਰ ਕੋਈ ਹੋਰ ਸਿ਼ਕਾਰੀ ਲੈ ਜਾਂਦੇ ਹਨ। ਕੁਝ ਚੂਹੇ ਤਾਂ ਇੱਕ ਕਿਲੋਗ੍ਰਾਮ ਤੋਂ ਵੀ ਵੱਧ ਭਾਰੇ ਹੁੰਦੇ ਹਨ। ਉਹ ਇੱਕ ਰਾਤ `ਚ 10 ਤੋਂ ਲੈ ਕੇ 20 ਕਿਲੋਗ੍ਰਾਮ ਤੱਕ ਚੂਹੇ ਫੜ ਲੈਂਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian State where boiled roasted cooked rats favourite dish