ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਚੀਨ ਤੋਂ ਭਾਰਤ ਲਿਆਂਦੇ ਵਿਦਿਆਰਥੀਆਂ ਨੇ ਨੱਚ ਕੇ ਪ੍ਰਗਟਾਈ ਖੁਸ਼ੀ, ਵੋਖੋ VIDEO

ਕੋਰੋਨਾ ਵਾਇਰਸ ਨਾਲ ਪੀੜਤ ਚੀਨ ਦੇ ਵੁਹਾਨ ਸ਼ਹਿਰ ਤੋਂ ਭਾਰਤ ਲਿਆਂਦੇ ਗਏ ਭਾਰਤੀ ਵਿਦਿਆਰਥੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਹੁਣ ਉਹ ਰਾਹਤ ਦਾ ਸਾਹ ਲੈ ਰਹੇ ਹਨ। ਉਹ ਨੱਚ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਹਰਿਆਣਾ ਦੇ ਮਾਨੇਸਰ ਵਿਖੇ ਭਾਰਤੀ ਫੌਜ ਦੇ ਵਿਸ਼ੇਸ਼ ਨਿਗਰਾਨੀ ਕੇਂਦਰ ਵਿਖੇ ਰੱਖਿਆ ਗਿਆ ਹੈ।

 

ਐਤਵਾਰ ਨੂੰ ਭਾਰਤ ਏਅਰ ਇੰਡੀਆ ਦਾ ਦੂਜਾ ਹਵਾਈ ਜਹਾਜ਼ 323 ਭਾਰਤੀਆਂ ਅਤੇ ਮਾਲਦੀਵ ਦੇ ਸੱਤ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਦੂਜਾ ਜਹਾਜ਼ ਦਿੱਲੀ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ ਉਥੋਂ 654 ਲੋਕਾਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ।

 

 


ਇਸ ਦੇ ਨਾਲ ਹੀ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ 304 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੰਕਰਮਣ ਦੇ 14,380 ਮਾਮਲੇ ਸਾਹਮਣੇ ਆਏ ਹਨ।

 

ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਟਵੀਟ ਕੀਤਾ ਕਿ ਏਅਰ ਇੰਡੀਆ ਦੀ ਦੂਜੀ ਉਡਾਣ ਵੂਹਾਨ ਤੋਂ 323 ਭਾਰਤੀਆਂ ਅਤੇ ਮਾਲਦੀਵ ਦੇ ਸੱਤ ਨਾਗਰਿਕਾਂ ਨਾਲ ਰਵਾਨਾ ਹੋਈ। ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਹੁਬੇਈ ਦੇ ਸਥਾਨਕ ਅਧਿਕਾਰੀਆਂ ਦਾ ਇਕ ਵਾਰ ਫਿਰ ਧੰਨਵਾਦ।

 

ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਮੈਂ ਹੁਬੇਈ ਪ੍ਰਾਂਤ ਦੇ ਸਥਾਨਕ ਅਧਿਕਾਰੀਆਂ ਅਤੇ ਯਾਤਰੀਆਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਤਕਰੀਬਨ 96 ਘੰਟਿਆਂ ਤੱਕ ਚੁਨੌਤੀਪੂਰਨ ਸਥਿਤੀਆਂ ਵਿੱਚ ਪੇਚੀਦਾ ਏਅਰਲਿਫਟ ਸਾਡੇ ਲਈ ਕੀਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian students who were brought back from Wuhan China dance at Army center in Manesar