ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਅਧਿਆਪਕ – ਜਿਸ ਨੇ 6 ਸਾਲਾਂ 'ਚ ਕਮਾਏ 413.22 ਅਰਬ ਰੁਪਏ

ਭਾਰਤੀ ਅਧਿਆਪਕ – ਜਿਸ ਨੇ 6 ਸਾਲਾਂ 'ਚ ਕਮਾਏ 413.22 ਅਰਬ ਰੁਪਏ

ਭਾਰਤ ਵਿੱਚ ਇੱਕ ਨਵਾਂ ਅਰਬਪਤੀ ਬਣਿਆ ਹੈ, ਜੋ ਪਿਛਲੇ ਕੁਝ ਸਮੇਂ ਤੱਕ ਇੱਕ ਸਕੂਲ ਅਧਿਆਪਕ ਸੀ। ਉਸ ਦਾ ਨਾਂਅ ਬਾਇਜੂ ਰਵੀਂਦਰਨ ਹੈ।

 

 

ਬਾਇਜੂ ਨੇ ਆਪਣੀ ਖ਼ੁਦ ਦੀ ਇੱਕ ਐਜੂਕੇਸ਼ਨ ਐਪ. ਵਿਕਸਤ ਕੀਤੀ ਸੀ; ਜਿਸ ਨੇ ਉਸ ਨੂੰ ਸੱਤ ਸਾਲਾਂ ’ਚ 6 ਅਰਬ ਡਾਲਰ ਭਾਵ 413 ਅਰਬ 22 ਕਰੋੜ ਰੁਪਏ ਦਾ ਮਾਲਕ ਬਣਾ ਦਿੱਤਾ ਹੈ।

 

 

ਬਾਇਜੂ ਰਵੀਂਦਰਨ ਦੀ ਨਿੱਕੀ ਜਿਹੀ ਫ਼ਰਮ ‘ਥਿੰਕ ਐਂਡ ਲਰਨ ਪ੍ਰਾਈਵੇਟ’ ਪਹਿਲਾਂ ਇਸ ਖੇਤਰ ਵਿੱਚ ਸ਼ਾਮਲ ਹੋਈ ਤੇ ਉਸ ਨੇ ਇਸੇ ਮਹੀਨੇ 15 ਕਰੋੜ ਡਾਲਰ ਦੀ ਫ਼ੰਡਿੰਗ ਇਕੱਠੀ ਕਰ ਲਈ ਹੈ। ਇਸ ਤੋਂ ਬਾਅਦ ਇਸ ਕੰਪਨੀ ਦੀ ਕੀਮਤ 5.7 ਅਰਬ ਡਾਲਰ ਹੋ ਗਈ ਹੈ।

 

 

ਇਸ ਰਕਮ ਉੱਤੇ ਇਸ ਫ਼ਰਮ ਦੇ ਬਾਨੀ ਦਾ 21 ਫ਼ੀ ਸਦੀ ਤੋਂ ਵੱਧ ਹਿੱਸਾ ਹੈ। ਹੁਣ ਅਜਿਹੀਆਂ ਵੀ ਖ਼ਬਰਾਂ ਆ ਰਹੀਆਂ ਹਨ ਕਿ ਉਹ ਹੁਣ ਛੇਤੀ ਹੀ ਵਾਲਟ ਡਿਜ਼ਨੀ ਕੰਪਨੀ ਨਾਲ ਵੀ ਗੱਠਜੋੜ ਕਰਨ ਜਾ ਰਹੀ ਹੈ। ਸਾਲ 2020 ਦੇ ਅਰੰਭ ਵਿੱਚ ਇਹ ਕੰਪਨੀ ਅਮਰੀਕਾ ਜਾ ਕੇ ਆਪਣੀਆਂ ਸੇਵਾਵਾਂ ਦੇਣਾ ਸ਼ੁਰੂ ਕਰ ਦੇਵੇਗੀ।

 

 

37 ਸਾਲਾ ਅਧਿਆਪਕ ਬਾਇਜੂ ਰਵੀਂਦਰਨ ਦੀ ਇਸ ਐਪ ਵਿੱਚ ‘ਲਾਇਨ ਕਿੰਗ’ ਦਾ ਸਿੰਬਾ ਤੋਂ ‘ਫ਼ਰੋਜ਼ਨ’ ਦੀ ਐਨਾ ਪਹਿਲੀ ਕਲਾਸ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਣਿਤ ਤੇ ਅੰਗਰੇਜ਼ੀ ਵਿਸ਼ੇ ਪੜ੍ਹਾਉਂਦੇ ਹਨ।

 

 

ਇਹੋ ਐਨੀਮੇਟਡ ਕਿਰਦਾਰ ਵਿਡੀਓਜ਼, ਗੇਮਜ਼, ਕਹਾਣੀਆਂ ਤੇ ਅੰਤਰ–ਕਾਰਜੀ ਪ੍ਰਸ਼ਨਾਵਲੀਆਂ (ਕੁਇਜ਼) ਵਿੱਚ ਹੀ ਵਿਖਾਈ ਦਿੰਦੇ ਹਨ ਤੇ ਖੇਡ–ਖੇਡ ਵਿੱਚ ਬੱਚਿਆਂ ਨੂੰ ਪੜ੍ਹਾਉ਼ਦੇ ਹਨ।

 

 

ਕੇਰਲ ਦੇ ਵਸਨੀਕ ਬਾਇਜੂ ਨੇ ਦੱਸਿਆ ਕਿ ਹੁਣ ਆੱਨਲਾਈਨ ਸਿਖਲਾਈ ਦਾ ਜ਼ਮਾਨਾ ਹੈ ਤੇ ਭਾਰਤੀਆਂ ਨੇ ਵੀ ਇਸ ਨੂੰ ਅਪਣਾ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Teacher who earned Rs 413 billions within 6 years