ਹੁਣ ਭਾਰਤੀ ਰੇਲ–ਗੱਡੀਆਂ ਵਿੱਚ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਵਰਗੀਆਂ ਸਹੂਲਤਾਂ ਮਿਲਿਆ ਕਰਨਗੀਆਂ। ਹੁਣ ਭਾਰਤੀ ਰੇਲਵੇ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਬਿਲਕੁਲ ਹਵਾਈ ਉਡਾਣਾਂ ਵਾਂਗ ਵੰਦੇ ਭਾਰਤ ਟਰੇਨ ਵਿੱਚ ਰੇਲ–ਹੋਸਟੈਸ ਤੇ ਰੇਲ–ਸਟੀਵਰਡਜ਼ ਰੱਖੇ ਜਾਣਗੇ।
ਇਹ ਟ੍ਰਾਇਲ ਪ੍ਰੋਜੈਕਟ ਪਹਿਲਾਂ ਹੀ ਇਸ ਟਰੇਨ ਵਿੱਚ ਸ਼ੁਰੂ ਵੀ ਕੀਤਾ ਜਾ ਚੁੱਕਾ ਹੈ। ਰਿਪੋਰਟ ਮੁਤਾਬਕ IRCTC ਨੂੰ ਇਸ ਪਾਇਲਟ ਪ੍ਰੋਜੈਕਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਯਾਤਰੀਆਂ ਦੀ ਸਹੂਲਤ ਦਾ ਖਿ਼ਆਲ ਰੱਖਦਿਆਂ ਆਈਆਰਸੀਟੀਸੀ ਨੇ ਵੰਦੇ ਭਾਰਤ ਐਕਸਪ੍ਰੈੱਸ ਰੇਲ ਵਿੱਚ ਛੇ ਮਹੀਨਿਆਂ ਤੱਕ ਚੱਲਣ ਵਾਲੇ ਟ੍ਰਾਇਲ ਪ੍ਰੋਜੈਕਟ ਲਈ 34 ਬਾਕਾਇਦਾ ਸਿੱਖਿਅਤ ਰੇਲ–ਹੋਸਟੈਸ ਤੇ ਰੇਲ–ਸਟੀਵਰਡਜ਼ ਨੂੰ ਰੱਖਿਆ ਹੈ।
ਜੇ ਇਹ ਸੇਵਾ ਸਫ਼ਲ ਰਹੀ, ਤਾਂ ਇਸ ਨਾਲ ਹੋਰਨਾਂ ਰੇਲ–ਗੱਡੀਆਂ ਵਿੱਚ ਵੀ ਇਹ ਸੇਵਾ ਲਾਗੂ ਹੋਵੇਗੀ। ਹੁਣ ਭਾਰਤੀ ਰੇਲਵੇ ਦੀ ਇਹੋ ਕੋਸ਼ਿਸ਼ ਹੈ ਕਿ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਵਧੀਆ ਤੋਂ ਵਧੀਆ ਸਹੂਲਤ ਦਿੱਤੀ ਜਾਵੇ।
ਆਮ ਤੌਰ ਉੱਤੇ ਰੇਲ–ਗੱਡੀ ਵਿੱਚ ਯਾਤਰੀਆਂ ਨੂੰ ਖਾਣਾ ਪਰੋਸਣ ਵਾਲਿਆਂ ਨੂੰ ਲਾਇਸੈਂਸ–ਪ੍ਰਾਪਤ ਕੇਟਰਰਜ਼ ਅੱਠ ਹਜ਼ਾਰ ਰੁਪਏ ਤੋਂ ਲੈ ਕੇ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ। ਰੇਲ–ਹੋਸਟੈਸ ਤੇ ਰੇਲ–ਸਟੀਵਰਡਜ਼ ਨੂੰ 25,000 ਰੁਪਏ ਦਿੱਤੇ ਜਾ ਰਹੇ ਹਨ।