ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਜੀਵਨ–ਸਾਥੀ ਨੂੰ ਧੋਖਾ ਦੇਣ ’ਚ ਮਰਦਾਂ ਤੋਂ ਅੱਗੇ ਨੇ ਔਰਤਾਂ

ਭਾਰਤ ’ਚ ਜੀਵਨ–ਸਾਥੀ ਨੂੰ ਧੋਖਾ ਦੇਣ ’ਚ ਮਰਦਾਂ ਤੋਂ ਅੱਗੇ ਨੇ ਔਰਤਾਂ

ਲਗਭਗ 55 ਫ਼ੀ ਸਦੀ ਵਿਆਹੇ ਭਾਰਤੀ ਆਪਣੇ ਜੀਵਨ–ਸਾਥੀ ਨਾਲ ਘੱਟੋ–ਘੱਟ ਇੱਕ ਵਾਰ ਧੋਖਾ ਜ਼ਰੂਰ ਕਰਦੇ ਹਨ। ਇਹ ਪ੍ਰਗਟਾਵਾ ਭਾਰਤ ਦੀ ਪਹਿਲੀ ਐਕਸਟ੍ਰਾ–ਮੈਰਿਟਲ ਡੇਟਿੰਗ ਐਪ – ਗਲੀਡੇਨ ਨੇ ਕੀਤਾ ਹੈ। ਇਸ ਮੁਤਾਬਕ ਧੋਖਾ ਦੇਣ ਦੇ ਮਾਮਲੇ ’ਚ ਮਰਦਾਂ ਨਾਲੋਂ ਔਰਤਾਂ ਅੱਗੇ ਹਨ। 56 ਫ਼ੀ ਸਦੀ ਔਰਤਾਂ ਨੇ ਆਪਣੇ ਜੀਵਨ–ਸਾਥੀ ਨੂੰ ਧੋਖਾ ਦੇਣ ਦੀ ਗੱਲ ਮੰਨੀ ਹੈ।

 

 

48 ਫ਼ੀ ਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਇੱਕੋ ਵੇਲੇ ਦੋ ਵਿਅਕਤੀਆਂ ਨਾਲ ਪ੍ਰੇਮ ਸਬੰਧ ਹੋਣਾ ਸੰਭਵ ਹੈ। 46 ਫ਼ੀ ਸਦੀ ਨੇ ਮੰਨਿਆ ਕਿ ਤੁਸੀਂ ਜਿਸ ਨੂੰ ਪਿਆਰ ਕਰਦੇ ਹੋ, ਉਸ ਨੂੰ ਧੋਖਾ ਦੇ ਸਕਦੇ ਹੋ।

 

 

ਇਹੋ ਕਾਰਨ ਕਿ ਜਦੋਂ ਭਾਰਤੀਆਂ ਨੂੰ ਆਪਣੇ ਸਾਥੀ ਦੇ ਕਿਸੇ ਹੋਰ ਨਾਲ ਸਬੰਧ ਹੋਣ ਦੀ ਜਾਣਕਾਰੀ ਮਿਲਦੀ ਹੈ, ਤਾਂ ਉਹ ਉਸ ਨੂੰ ਆਸਾਨੀ ਨਾਲ ਮਾਫ਼ ਕਰ ਦਿੰਦੇ ਹਨ।

 

 

‘ਗਲੀਡੇਨ’ ਦੀ ਇਸ ਐਪ ਦੇ ਨਤੀਜਿਆਂ ਬਾਰੇ ‘ਅਮਰ ਉਜਾਲਾ’ ਗਰੁੱਪ ਨੇ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ; ਜਿਸ ਮੁਤਾਬਕ 69 ਫ਼ੀ ਸਦੀ ਭਾਰਤੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਮਾਫ਼ ਕਰ ਦੇਵੇ। ਇਹ ਖੋਜ 25 ਤੋਂ 50 ਸਾਲਾਂ ਦੇ 1,525 ਵਿਅਕਤੀਆਂ ਉੱਤੇ ਕੀਤੀ ਗਈ ਹੈ, ਜੋ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ, ਪੁਣੇ, ਕੋਲਕਾਤਾ ਅਤੇ ਅਹਿਮਦਾਬਾਦ ’ਚ ਰਹਿੰਦੇ ਹਨ।

 

 

ਭਾਰਤ ’ਚ ਗਲੀਡੇਨ ਐਪ ਅਪ੍ਰੈਲ 2017 ’ਚ ਆਈ ਸੀ। ਪਿਛਲੇ ਵਰ੍ਹੇ ਇਸ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਭਾਰਤ ’ਚ 8 ਲੱਖ ਹੋ ਗਈ ਸੀ। ਸਾਲ 2018 ’ਚ ਸੁਪਰੀਮ ਕੋਰਟ ਵੱਲੋਂ ਵਿਭਚਾਰ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਹਟਾਉਣ ਤੋਂ ਬਾਅਦ ਇਸ ਐਪ ਦੀ ਮੈਂਬਰਸ਼ਿਪ ਵਿੱਚ ਵਾਧਾ ਹੋਇਆ ਹੈ।

 

 

ਸਰਵੇਖਣ ਮੁਤਾਬਕ ਭਾਰਤ ’ਚ ਹਰੇਕ 1,000 ਜੋੜੀਆਂ ਵਿੱਚੋਂ 13 ਦਾ ਹੀ ਤਲਾਕ ਹੁੰਦਾ ਹੈ। ਭਾਰਤ ’ਚ ਅੱਜ ਵੀ 90 ਫ਼ੀ ਸਦੀ ਵਿਆਹ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਤੈਅ ਕੀਤੇ ਜਾਂਦੇ ਹਨ। ਸਿਰਫ਼ ਪੰਜ ਫ਼ੀ ਸਦੀ ਲੋਕ ਪ੍ਰੇਮ ਵਿਆਹ ਕਰਦੇ ਹਨ। ਸਰਵੇਖਣ ’ਚ 49 ਫ਼ੀ ਸਦੀ ਵਿਆਹੇ ਭਾਰਤੀਆਂ ਨੇ ਇਹ ਮੰਨਿਆ ਕਿ ਉਹ ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧ ਵਿੱਚ ਰਹੇ ਹਨ।

 

 

10 ਵਿਚੋਂ ਪੰਜ ਭਾਵ 47 ਫ਼ੀ ਸਦੀ ਪਹਿਲਾਂ ਤੋਂ ਹੀ ਕੈਜ਼ੂਅਲ ਸੈਕਸ ਜਾਂ ਫਿਰ 46 ਫ਼ੀ ਸਦੀ ਵਨ–ਨਾਈਟ ਸਟੈਂਡ ਵਿੱਚ ਸ਼ਾਮਲ ਹਨ। ਬੇਵਫ਼ਾਈ ਦੇ ਮਾਮਲੇ ’ਚ ਭਾਰਤੀ ਔਰਤਾਂ ਅੱਗੇ ਹਨ। 41 ਫ਼ੀ ਸਦੀ ਔਰਤਾਂ ਨੇ ਮੰਨਿਆ ਕਿ ਉਹ ਆਪਣੇ ਜੀਵਨ–ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਲਗਾਤਾਰ ਸਰੀਰਕ ਸਬੰਧ ਬਣਾਉਂਦੀਆਂ ਹਨ। ਮਰਦ ਸਿਰਫ਼ 26 ਫ਼ੀ ਸਦੀ ਅਜਿਹਾ ਕਰਦੇ ਹਨ।

 

 

53 ਫ਼ੀ ਸਦੀ ਔਰਤਾਂ ਅਤੇ 43 ਫ਼ੀ ਸਦੀ ਮਰਦ ਵਿਆਹ ਤੋਂ ਪਹਿਲਾਂ ਕਿਸੇ ਨਾਲ ਸਬੰਧ ਬਣਾਉਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Women more disloyal than men