ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਭਾਰਤੀਆਂ ਨੂੰ ਹੁਣ 48 ਘੰਟਿਆਂ `ਚ ਮਿਲਿਆ ਕਰੇਗਾ ਨਵਾਂ ਪਾਸਪੋਰਟ

ਪ੍ਰਵਾਸੀ ਭਾਰਤੀਆਂ ਨੂੰ ਹੁਣ 48 ਘੰਟਿਆਂ `ਚ ਮਿਲਿਆ ਕਰੇਗਾ ਨਵਾਂ ਪਾਸਪੋਰਟ

ਸਮੁੱਚੇ ਵਿਸ਼ਵ ਦੇ ਵੱਖੋ-ਵੱਖਰੇ ਦੇਸ਼ਾਂ `ਚ ਸਥਿਤ ਭਾਰਤੀ ਦੁਤਾਵਾਸਾਂ (ਸਫ਼ਾਰਤਖਾਨੇ/ਹਾਈ ਕਮਿਸ਼ਨ) `ਚ ਛੇਤੀ ਹੀ ਵਿਦੇਸ਼ਾਂ `ਚ ਰਹਿੰਦੇ ਭਾਰਤੀ ਨਾਗਰਿਕਾਂ ਲਈ 48 ਘੰਟਿਆਂ ਦੇ ਅੰਦਰ-ਅੰਦਰ ਨਵਾਂ ਪਾਸਪੋਰਟ ਜਾਰੀ ਕਰਨ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਵਿਦੇਸ਼ ਮੰਤਰੀ ਵੀਕੇ ਸਿੰਘ ਨੇ ਦਿੱਤੀ।


ਭਾਰਤੀ ਸਫ਼ਾਰਤਖਾਨੇ `ਚ ‘ਪਾਸਪੋਰਟ ਸੇਵਾ` ਪ੍ਰੋਜੈਕਟ ਸ਼ੁਰੂ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਵੀਕੇ ਸਿੰਘ ਨੇ ਦੱਸਿਆ ਕਿ ਭਾਰਤੀ ਮਿਸ਼ਨਾਂ `ਚ ਮੌਜੂਦ ਸਾਰੇ ਪਾਸਪੋਰਟ ਦਫ਼ਤਰਾਂ ਨੂੰ ਭਾਰਤ ਸਥਿਤ ਡਾਟਾ ਸੈਂਟਰ ਨਾਲ ਡਿਜੀਟਲ ਤੌਰ `ਤੇ ਜੋੜ ਦਿੱਤਾ ਗਿਆ ਹੈ। ਇਸ ਨਾਲ ਪਾਸਪੋਰਟ ਜਾਰੀ ਕਰਨ ਦੀ ਰਫ਼ਤਾਰ ਯਕੀਨੀ ਤੌਰ `ਤੇ ਵਧ ਜਾਵੇਗੀ।


ਇਸ ਤੋਂ ਪਹਿਲਾਂ ਨਿਊ ਯਾਰਕ ਸਥਿਤ ਭਾਰਤੀ ਮਿਸ਼ਨ ਨੇ 48 ਘੰਟਿਆਂ ਤੋ਼ ਵੀ ਘੱਟ ਸਮੇਂ `ਚ ਪਾਸਪੋਰਟ ਜਾਰੀ ਕੀਤੇ। ਸ੍ਰੀ ਵੀਕੇ ਸਿੰਘ ਨੇ ਕਿਹਾ ਕਿ ਅਜਿਹਾ ਹੁਣ ਸਮੁੱਚੇ ਵਿਸ਼ਵ ਦੇ ਭਾਰਤੀ ਦੂਤਾਵਾਸਾਂ `ਚ ਹੋਵੇਗਾ।


ਇੰਗਲੈਂਡ `ਚ ‘ਪਾਸਪੋਰਟ ਸੇਵਾ` ਪ੍ਰੋਜੈਕਟ ਪਿਛਲੇ ਮਹੀਨੇ ਇੰਗਲੈਂਡ `ਚ ਸ਼ੁਰੂ ਕੀਤਾ ਜਾ ਚੁੱਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indians abroad would get new Passport in 48 hrs