ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗੇ ਪਿਆਜ਼ ਨੇ ਭਾਰਤੀਆਂ ਦੇ ਖਾਣੇ ਦਾ ਸੁਆਦ ਖੋਹਿਆ

ਮਹਿੰਗੇ ਪਿਆਜ਼ ਨੇ ਭਾਰਤੀਆਂ ਦੇ ਖਾਣੇ ਦਾ ਸੁਆਦ ਖੋਹਿਆ

ਸਮੁੱਚੇ ਭਾਰਤ, ਖ਼ਾਸ ਕਰ ਕੇ ਮਹਾਰਾਸ਼ਟਰ ਸਮੇਤ ਦੱਖਣੀ ਹਿੱਸਿਆਂ ’ਚ ਬੇਮੌਸਮੀ ਵਰਖਾ ਕਾਰਨ ਇਸ ਵੇਲੇ ਪਿਆਜ਼ ਦੇ ਭਾਅ ਬਹੁਤ ਜ਼ਿਆਦਾ ਹੋ ਗਏ ਹਨ। ਦਿੱਲੀ ’ਚ ਇਸ ਵੇਲੇ ਪਿਆਜ਼ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ ਅਤੇ ਥੋਕ ਵਿੱਚ ਵੀ ਇਸ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਬਹੁਤੇ ਮੱਧ–ਵਰਗੀ ਪਰਿਵਾਰਾਂ ਨੇ ਤਾਂ ਹੁਣ ਪਿਆਜ਼ ਵਰਤਣਾ ਹੀ ਬੰਦ ਕਰ ਦਿੱਤਾ ਹੈ।

 

 

ਇਸੇ ਲਈ ਪਿਆਜ਼ ਖੁਣੋਂ ਹੁਣ ਆਮ ਲੋਕਾਂ ਦੇ ਖਾਣ–ਪੀਣ ਦਾ ਸੁਆਦ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਪਹਿਲਾਂ ਲੋਕ ਇੱਕ–ਦੋ ਕਿਲੋਗ੍ਰਾਮ ਪਿਆਜ਼ ਲੈ ਲੈਂਦੇ ਹੁੰਦੇ ਸਨ ਪਰ ਹੁਣ ਉਨ੍ਹਾਂ ਪਿਆਜ਼ ਖ਼ਰੀਦਣਾ ਬੰਦ ਕਰ ਦਿੱਤਾ ਹੈ। ਜਿਹੜੇ ਪਰਿਵਾਰ ਖ਼ਰੀਦਦੇ ਵੀ ਹਨ, ਉਹ ਵੀ ਸਿਰਫ਼ ਮਾੜਾ–ਮੋਟਾ।

 

 

ਹੁਣ ਸਬਜ਼ੀਆਂ ਨੂੰ ਤੜਕਾ ਬਿਨਾ ਪਿਆਜ਼ ਦਾ ਹੀ ਲੱਗਣ ਲੱਗ ਪਿਆ ਹੈ। ਮੋਟਾ ਪਿਆਜ਼ ਬਹੁਤ ਮਹਿੰਗਾ ਹੈ; ਹਾਂ ਛੋਟਾ ਪਿਆਜ਼ ਜ਼ਰੂਰ ਕੁਝ ਲੋਕ ਲੈ ਰਹੇ ਹਨ ਕਿਉਂਕਿ ਉਹ ਕੁਝ ਸਸਤਾ ਹੈ।

 

 

ਪਿਛਲੇ ਕੁਝ ਸਮੇਂ ਦੌਰਾਨ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਭਾਰਤ ਸਰਕਾਰ ਮਿਸਰ ਤੋਂ ਹਜ਼ਾਰਾਂ ਟਨ ਪਿਆਜ਼ ਦਰਾਮਦ ਕਰ ਰਹੀ ਹੈ ਪਰ ਉਹ ਕਦੋਂ ਭਾਰਤ ਪੁੱਜੇਗਾ, ਇਸ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਨਹੀਂ ਹੈ।

 

 

ਕੁੱਲ ਮਿਲਾ ਕੇ ਮਹਿੰਗੇ ਪਿਆਜ਼ ਨੇ ਲੋਕਾਂ ਦੇ ਖਾਣ–ਪੀਣ ਦਾ ਸੁਆਦ ਹੀ ਖੋਹ ਲਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indians Food lost taste due to Costly Onions