ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਕੇ ਦਾ ਵੀਜਾ ਲੈਣ ਵਾਲਿਆਂ `ਚ ਭਾਰਤੀ ਪਹਿਲੇ ਨੰਬਰ `ਤੇ, ਦੂਜੇ `ਤੇ ਚੀਨ

ਯੂਕੇ ਦਾ ਵੀਜਾ ਲੈਣ ਵਾਲਿਆਂ `ਚ ਭਾਰਤੀ ਪਹਿਲੇ ਨੰਬਰ `ਤੇ, ਦੂਜੇ `ਤੇ ਚੀਨ

ਯੂਕੇ `ਚ ਬ੍ਰੇਗਿਜਟ ਦੇ ਤਹਿਤ ਹੋ ਰਹੇ ਬਦਲਾਅ ਦਾ ਆਸਰ ਦਿਖਾਈ ਦੇਣ ਲੱਗਿਆ ਹੈ। ਯੂਕੇ `ਚ ਕਈ ਲੋਕ ਯੂਰਪੀ ਯੂਨੀਅਨ ਦੇਸ਼ਾਂ `ਚ ਸ਼ਾਮਲ ਹੋਣ ਲਈ ਇਹ ਦੇਸ਼ ਛੱਡ ਰਹੇ ਹਨ, ਪ੍ਰੰਤੂ ਉਥੇ ਵੀਜਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਨ੍ਹਾਂ `ਚ ਪੇਸ਼ੇਵਰ, ਵਿਜਿ਼ਟਰ, ਵਿਦਿਆਰਥੀ ਅਤੇ ਪਰਿਵਾਰਕ ਮੈਂਬਰ ਜਿ਼ਆਦਾ ਹਨ।


ਸਤੰਬਰ 2018 ਤੱਕ ਯੂਕੇ ਦਾ ਵੀਜਾ ਲੈਣ ਵਾਲਿਆਂ `ਚ 41,224 (10ਫੀਸਦੀ) ਦਾ ਵਾਧਾ ਹੋਇਆ ਹੈ ਅਤੇ ਇਹ ਅੰਕੜਾ 4,68,923 ਤੱਕ ਪਹੁੰਚ ਗਿਆ ਹੈ। ਭਾਰਤੀਆਂ ਨਾਲ ਜੇਕਰ ਚੀਨ ਨੂੰ ਜੋੜਕੇ ਦੇਖਿਆ ਜਾਵੇ ਤਾਂ ਯੂਕੇ `ਚ ਇਕ ਸਾਲ `ਚ ਵੀਜਾ ਲੈਣ ਵਾਲੇ ਲਗਭਗ ਅੱਧੇ ਭਾਵ 47 ਫੀਸਦੀ ਨਾਗਰਿਕ ਇਨ੍ਹਾਂ ਦੋ ਦੇਸ਼ਾਂ ਦੇ ਹਨ। ਰਾਸ਼ਟਰੀ ਅੰਕੜੇ ਵਿਭਾਗ ਦੇ ਅੰਕੜੇ ਦਸਦੇ ਹਨ ਕਿ ਭਾਰਤੀ ਪੇਸ਼ੇਵਰਾਂ `ਚ ਯੂਕੇ ਦਾ ਵੀਜਾ ਲੈਣ ਦੀ ਮੰਗ ਜਿ਼ਆਦਾ ਵਧ ਗਈ ਹੈ, ਇਸ ਸਾਲ 55 ਫੀਸਦੀ ਵਾਧਾ ਹੋਇਆ ਹੈ, ਉਨ੍ਹਾਂ ਟੀਅਰ 2 ਵੀਜਾ ਪ੍ਰਦਾਨ ਕੀਤਾ ਗਿਆ।


ਇਹ ਹੀ ਨਹੀਂ, ਯੂਕੇ `ਚ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ `ਚ ਵੀ 33 ਫੀਸਦੀ ਵਾਧਾ ਦਰਜ ਕੀਤਾ ਗਿਆ, ਉਨ੍ਹਾਂ ਦੀ ਗਿਣਤੀ 18,735 ਰਹੀ। ਇਸ ਸਾਲ ਪੜ੍ਹਾਈ ਲਈ ਵੀਜਾ ਲੈਣ ਵਾਲੇ ਕੁਲ ਵਿਦੇਸ਼ੀ ਨਾਗਰਿਕਾਂ `ਚ ਭਾਰਤੀ ਅਤੇ ਚੀਨ ਵਿਦਿਆਰਥੀ ਸਭ ਤੋਂ ਜਿ਼ਆਦਾ ਹਨ। ਲਗਭਗ ਅੱਧੇ ਵੀਜੇ ਇਨ੍ਹਾਂ ਦੋ ਦੇਸ਼ਾਂ ਨੂੰ ਯੂਕੇ ਸਰਕਾਰ ਨੇ ਜਾਰੀ ਕੀਤਾ ਹੈ।


ਯੂਕੇ `ਚ ਰਹਿ ਰਹੇ ਆਪਣੇ ਪਰਿਵਾਰ ਨੂੰ ਮਿਲਣ ਜੁਲਣ ਤੇ ਉਨ੍ਹਾਂ ਨਾਲ ਕੁਝ ਮਹੀਨੇ ਬਤੀਤ ਕਰਨ ਲਈ ਆਉਣ ਵਾਲੇ ਭਾਰਤੀ ਪਰਿਵਾਰ ਮੈਂਬਰਾਂ ਦੀ ਗਿਣਤੀ `ਚ ਵੀ ਵਾਧਾ ਹੋਇਆ ਹੈ। ਇਸ ਅੰਕੜਾ 881 ਤੋਂ ਵਧਕੇ 3574 ਹੋ ਗਿਆ। ਕਈ ਅਜਿਹੇ ਲੋਕ ਵੀ ਰਹੇ, ਜੋ ਯੂਕੇ ਦੇ ਨਾਗਰਿਕ ਹਨ, ਪ੍ਰੰਤੂ ਉਨ੍ਹਾਂ ਦੇ ਪਰਿਵਾਰ ਮੈਂਬਰ ਭਾਰਤੀ ਹਨ। ਉਨ੍ਹਾਂ ਦੇ ਅੰਕੜੇ `ਚ 4,24 ਤੋਂ ਵਧਕੇ 8,360 ਹੋ ਗਿਆ ਹੈ।

 

ਆਉਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ


ਅੰਕੜੇ ਦੱਸਦੇ ਹਨ ਕਿ ਯੂਕੇ ਛੱਡਣ ਵਾਲੇ ਯੂਰਪੀ ਨਾਗਰਿਕਾਂ ਦੀ ਗਿਣਤੀ ਵਧ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਬ੍ਰੇਗਿਜਟ ਦੇ ਫੈਸਲੇ ਦੇ ਬਾਅਦ ਕਈ ਨਾਗਰਿਕ ਯੂਕੇ ਛੱਡ ਰਹੇ ਹਨ। ਇਸ ਤਰ੍ਹਾਂ ਯੂਰਪੀ ਯੂਨੀਅਨ ਤੋਂ ਯੂਕੇ ਆਉਣ ਵਾਲਿਆਂ ਦੀ ਗਿਣਤੀ ਪਿਛਲੇ ਛੇ ਸਾਲ `ਚ ਸਭ ਤੋਂ ਹੇਠਲੇ ਪੱਧਰ `ਤੇ ਆ ਗਈ ਹੈ, ਜਦੋਂਕਿ ਗੈਰ ਯੂਰਪੀ ਲੋਕਾਂ ਦੇ ਆਉਣ ਦੀ ਗਿਣਤੀ `ਚ ਪਿਛਲੇ ਇਕ ਦਹਾਕੇ `ਚ ਸਭ ਤੋਂ ਜਿ਼ਆਦਾ ਵਾਧਾ ਦਰਜ ਕੀਤਾ ਗਿਆ ਹੈ।

 

ਮੁਦਰਾ ਦੀ ਕੀਮਤ ਡਿੱਗਣਾ ਵੀ ਇਕ ਕਾਰਨ


ਆਕਸਫੋਰਡ ਯੂਨੀਵਰਸਿਟੀ `ਚ ਮਾਈਗ੍ਰੇਸ਼ਨ ਓਬਜ਼ਰਵਟਰੀ ਵਿਭਾਗ ਦੀ ਨਿਰਦੇਸ਼ਕ ਮੇਡੇਲਿਨ ਨੇ ਕਿਹਾ ਕਿ ਯੂਕੇ ਦੇ ਜਨਮਤ ਸਰਵੇਖਣ ਹੋਣ ਦੇ ਬਾਅਦ ਯੂਰਪੀ ਯੂਨੀਅਨ ਦੇ ਨਾਗਰਿਕ ਯੂਕੇ ਛੱਡ ਰਹੇ ਹਨ। ਹਾਲਾਂਕਿ ਯੂਕੇ ਆਉਣ ਵਾਲੇ ਯੂਰਪੀ ਯੂਨੀਅਨ ਦੇ ਨਾਗਰਿਕਾਂ `ਚ ਤੇਜੀ ਨਾਲ ਗਿਰਾਵਟ ਆਈ ਹੈ। ਪੌਂਡ (ਮੁਦਰਾ) ਦੀ ਕੀਮਤ ਘੱਟ ਹੋਣਾ ਵੀ ਇਕ ਕਾਰਨ ਹੋ ਸਕਦਾ ਹੈ ਕਿ ਯੂਰਪੀ ਯੂਨੀਅਨ ਦੇ ਨਾਗਰਿਕ ਯੂਕੇ ਦੇ ਪ੍ਰਤੀ ਘੱਟ ਆਕਰਿਸ਼ਤ ਹੋ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indians get more United Kingdom visas as European Union citizens exit over Brexit