ਕੋਰੋਨਾ ਵਾਇਰਸ ਦੀ ਲਾਗ ਕਾਰਨ ਵਿਦੇਸ਼ਾਂ ਚ ਫਸੇ ਭਾਰਤੀ 7 ਮਈ ਤੋਂ ਵਾਪਸ ਪਰਤਣ ਜਾ ਰਹੇ ਹਨ। ਇਸਦੇ ਲਈ ਵਿਆਪਕ ਪੱਧਰ ਦੀ ਤਿਆਰੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਸ ਮਿਸ਼ਨ ਦਾ ਨਾਮ “ਵੰਦੇ ਭਾਰਤ ਮਿਸ਼ਨ” ਰੱਖਿਆ ਹੈ।
ਨਿਊਜ਼ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਮਿਸ਼ਨ ਤਹਿਤ ਖਾੜੀ ਦੇਸ਼ਾਂ ਚ ਸਿਰਫ 3 ਲੱਖ ਲੋਕਾਂ ਨੇ ਵਾਪਸੀ ਲਈ ਰਜਿਸਟਰ ਕੀਤਾ ਹੈ, ਪਰ ਸਿਰਫ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਜਿਨ੍ਹਾਂ ਦੀਆਂ ਵਧੇਰੇ ਮਜਬੂਰੀਆਂ ਹਨ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਵੰਦੇ ਮਾਤਰਮ ਮਿਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਵਿਦੇਸ਼ਾਂ ਫਸੇ ਭਾਰਤੀਆਂ ਨੂੰ 7 ਮਈ ਤੋਂ ਵਾਪਸ ਲਿਆਉਣ ਦੀਆਂ ਯੋਜਨਾਵਾਂ ਬਣ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਸਫਾਰਤਖਾਨਿਆਂ ਨਾਲ ਨਿਯਮਤ ਸੰਪਰਕ ਰੱਖਣ।
ਵਿਦੇਸ਼ ਮੰਤਰਾਲਾ ਖਾੜੀ ਦੇਸ਼ਾਂ ਤੋਂ ਨੌਕਰੀ ਗੁਆਉਣ ਤੋਂ ਬਾਅਦ ਆਉਣ ਵਾਲੇ ਹੁਨਰਮੰਦ ਕਾਮਿਆਂ ਦੇ ਅੰਕੜੇ ਸੂਬਾ ਅਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਨੂੰ ਦੇਵੇਗਾ ਤਾਂ ਕਿ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਵਿਦੇਸ਼ ਮੰਤਰਾਲਾ ਭਾਰਤੀ ਲੋਕਾਂ ਨੂੰ ਲਿਆਉਣ ਦੀ ਇਸ ਵਿਸ਼ਾਲ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਭਾਰਤੀ ਦੂਤਾਵਾਸਾਂ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਰਿਹਾ ਹੈ।
ਯੂਏਈ ਤੋਂ 2 ਵਿਸ਼ੇਸ਼ ਉਡਾਣ 7 ਮਈ ਨੂੰ ਭਾਰਤੀਆਂ ਨੂੰ ਲਿਆਉਣਗੀਆਂ ਵਾਪਸ
ਕੋਵਿਡ-19 ਆਲਮੀ ਮਹਾਂਮਾਰੀ ਦੇ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਵੀਰਵਾਰ (7 ਮਈ) ਨੂੰ ਦੋ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਉਡਾਣਾਂ ਚੋਂ ਸਭ ਤੋਂ ਪਹਿਲਾਂ ਕੇਰਲਾ ਤੋਂ ਬਿਨੈਕਾਰਾਂ ਨੂੰ ਭੇਜਿਆ ਜਾਵੇਗਾ ਕਿਉਂਕਿ ਇਸ ਸੂਬੇ ਤੋਂ ਲੋਕ ਵੱਡੀ ਗਿਣਤੀ ਚ ਮੁਲਕ ਪਰਤਣ ਲਈ ਰਜਿਸਟਰ ਹੋਏ ਹਨ। ਯੂਏਈ ਵਿੱਚ ਭਾਰਤੀ ਰਾਜਦੂਤ ਪਵਨ ਕੁਮਾਰ ਨੇ ਇਹ ਜਾਣਕਾਰੀ ਦਿੱਤੀ।
ਭਾਰਤ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ 7 ਮਈ ਤੋਂ ਵਾਪਸ ਲਿਆਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਗਲਫ ਨਿਊਜ਼ ਨੇ ਕਪੂਰ ਦੇ ਹਵਾਲੇ ਨਾਲ ਕਿਹਾ, “ਮਿਸ਼ਨ ਨੇ ਏਅਰ ਇੰਡੀਆ ਨੂੰ ਤਰਜੀਹ ਯਾਤਰੀਆਂ ਦੀ ਸੂਚੀ ਸੌਂਪ ਦਿੱਤੀ ਹੈ। ਅਸੀਂ ਹਰੇਕ ਯਾਤਰੀ ਨੂੰ ਟਿਕਟ ਪ੍ਰਾਪਤ ਕਰਨ ਲਈ ਕਾਲ ਅਤੇ ਈਮੇਲ ਰਾਹੀਂ ਏਅਰ ਇੰਡੀਆ ਨਾਲ ਸੰਪਰਕ ਕਰਨ ਬਾਰੇ ਜਾਣਕਾਰੀ ਦੇਵਾਂਗੇ, ਸੂਬੇ ਦੇ ਸਭ ਤੋਂ ਵੱਧ ਬਿਨੈਕਾਰਾਂ ਦੇ ਨਾਲ ਵੀਰਵਾਰ ਨੂੰ ਪਹਿਲੀਆਂ ਦੋ ਉਡਾਣਾਂ ਕੇਰਲਾ ਲਈ ਹੋਣਗੀਆਂ।
ਰਾਜਦੂਤ ਨੇ ਕਿਹਾ ਕਿ ਉਡਾਣਾਂ ਰੋਜ਼ਾਨਾ ਦੇ ਅਧਾਰ 'ਤੇ ਬਿਨੈਕਾਰਾਂ ਦੁਆਰਾ ਦੱਸੇ ਗਏ ਸਥਾਨਾਂ ਦੇ ਅਨੁਸਾਰ ਚੱਲਣਗੀਆਂ। ਉਥੇ ਹੀ ਕੋਚੀ ਚ ਮੰਗਲਵਾਰ ਨੂੰ ਇਕ ਰੱਖਿਆ ਬੁਲਾਰੇ ਨੇ ਕਿਹਾ ਕਿ ਜਲ ਸੈਨਾ ਦਾ ਇਕ ਜਹਾਜ਼ ਦੁਬਈ ਭੇਜਿਆ ਗਿਆ ਹੈ। ਆਈਐਨਐਸ ਸ਼ਾਰਦੂਲ ਨੂੰ ਦੁਬਈ ਭੇਜਿਆ ਗਿਆ ਹੈ ਤਾਂਕਿ ਉਹ ਆਪਣੇ ਵਤਨ ਪਰਤਣ ਦੇ ਚਾਹਵਾਨ ਭਾਰਤੀਆਂ ਨੂੰ ਵਾਪਸ ਲਿਆਉਣ, ਜੋ ਕਿ ਕੋਚੀ ਵਾਪਸ ਪਰਤੇਗਾ।