ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀਆਂ ਦੇ ਸਵਿਸ ਬੈਂਕ ਖਾਤਿਆਂ ਬਾਰੇ ਹੁਣ ਮਿਲ ਜਾਵੇਗੀ ਸਾਰੀ ਜਾਣਕਾਰੀ

ਸਵਿਸ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਵਿੱਟਜ਼ਰਲੈਂਡ ਸਰਕਾਰ ਨੇ ਦੱਸਿਆ ਹੈ ਕਿ ਭਾਰਤ ਨੂੰ ਸੂਚਨਾ ਦੇ ਆਦਾਨ-ਪ੍ਰਦਾਨ ਦੀ ਪ੍ਰਣਾਲੀ ਤਹਿਤ ਆਪਣੇ ਨਾਗਰਿਕਾਂ ਦੇ ਸਵਿਸ ਬੈਂਕ ਖਾਤਿਆਂ ਦੀ ਪਹਿਲੀ ਸੂਚੀ ਮਿਲੀ ਹੈ।

 

ਸਵਿੱਟਜ਼ਰਲੈਂਡ ਦੇ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਵਿੱਤੀ ਖਾਤਿਆਂ ਦੀ ਜਾਣਕਾਰੀ ਦਾ ਭਾਰਤ ਨਾਲ ਫਿਰ ਸਤੰਬਰ 2020 ਵਿੱਚ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਭਾਰਤ ਉਨ੍ਹਾਂ 75 ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨਾਲ ਸਵਿਸ ਸਰਕਾਰ ਨੇ ਬੈਂਕ ਖਾਤਿਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਹੈ।

 

ਜ਼ਿਕਰਯੋਗ ਹੈ ਕਿ ਸਵਿੱਟਜ਼ਰਲੈਂਡ ਦੇ ਬੈਂਕ ਦੇ ਦੁਨੀਆਂ ਦੇ ਕੁੱਲ 75 ਦੇਸ਼ਾਂ ਵਿੱਚ ਲਗਭਗ 31 ਲੱਖ ਖਾਤੇ ਹਨ, ਜੋ ਰਡਾਰ 'ਤੇ ਹਨ, ਜਿਨ੍ਹਾਂ ਵਿੱਚ ਭਾਰਤ ਦੇ ਬਹੁਤ ਸਾਰੇ ਖਾਤੇ ਸ਼ਾਮਲ ਹਨ।

 

ਸਵਿੱਟਜ਼ਰਲੈਂਡ ਦੀ ਸਰਕਾਰ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਵਿੱਚ ਸਾਰੇ ਖਾਤੇ ਗ਼ੈਰਕਾਨੂੰਨੀ ਨਹੀਂ ਹਨ। ਸਰਕਾਰੀ ਏਜੰਸੀਆਂ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨਗੀ, ਜਿਸ ਵਿੱਚ ਖਾਤਾ ਧਾਰਕਾਂ ਦੇ ਨਾਮ, ਉਨ੍ਹਾਂ ਦੇ ਖਾਤੇ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indians Swiss bank details Next exchange of information on financial accounts with India in September 2020: Swiss tax dept official