ਰਾਫ਼ੇਲ ਜਹਾਜ਼ ਨੂੰ ਲੈ ਕੇ ਫ੍ਰਾਂਸ ਦੇ ਯੂਰਪੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਬਾਪਿਸਟ ਲੇਸੋਇਨ ਨੇ ਕਿਹਾ ਕਿ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਸਤੰਬਰ ਦੇ ਮਹੀਨੇ ਚ ਭਾਰਤ ਪਹੁੰਚੇਗਾ। ਇਸ ਤੋਂ ਬਾਅਦ 1-1 ਕਰਕੇ 36 ਰਾਫ਼ੇਲ ਜਹਾਜ਼ਾਂ ਨੂੰ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਾਰਤ-ਫ੍ਰਾਂਸ ਆਪਸੀ ਸਾਂਝ ਦਾ ਇਕ ਮਜ਼ਬੂਤ ਇਸ਼ਾਰਾ ਹੋਵੇਗਾ।
ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਵਿਵਾਦ ਤੇ ਲੇਮੋਯਨ ਨੇ ਕਿਹਾ ਕਿ ਫ਼੍ਰਾਂਸ ਸਰਕਾਰ ਨੂੰ ਵਿਵਾਦਾਂ ਨਾਲ ਫਰਕ ਨਹੀਂ ਪੈਂਦਾ। ਰਾਫ਼ੇਲ ਭਾਰਤ ਦੇ ਸਤਿਕਾਰ ਲਈ ਇਕ ਯੰਤਰ ਹੈ। ਪੈਰਿਸ ਸਥਿਤ ਭਾਰਤੀ ਹਵਾਈ ਫ਼ੌਜ਼ ਦੇ ਦਫ਼ਤਰ ਚ ਘੁਸਪੈਠ ਦੇ ਕਥਿਤ ਕੋਸ਼ਿਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ, ਤਾਜ਼ਾ ਜਾਣਕਾਰੀ ਮਿਲਣ ਤੇ ਭਾਰਤੀ ਅਫ਼ਸਰਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਫ਼੍ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰਾਂ ਅਤੇ ਪੀਐਮ ਮੋਦੀ ਦੇ ਵਿਕਅਤੀ ਪੱਧਰ ਤੇ ਮਜ਼ਬੂਤ ਸਬੰਧ ਹਨ। ਇਹ ਦੌਰਾ ਅਗਸਤ ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਚ ਪੀਐਮ ਮੋਦੀ ਦੀਆਂ ਕੋਸ਼ਿਸ਼ਾਂ ਦੀ ਤਿਆਰੀ ਹੈ।
.