ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਭਾਰਤ ਦਾ ਸਭ ਤੋਂ ਭਾਰੀ ਸੈਟੇਲਾਈਟ GSAT-11 ਲਾਂਚ, ਹੋਣਗੇ ਇਹ ਲਾਭ

1 / 2ਭਾਰਤ ਦਾ ਸਭ ਤੋਂ ਭਾਰੀ ਸੈਟੇਲਾਈਟ GSAT-11 ਲਾਂਚ, ਹੋਣਗੇ ਇਹ ਲਾਭ

2 / 2VIDEO: ਭਾਰਤ ਦਾ ਸਭ ਤੋਂ ਭਾਰੀ ਸੈਟੇਲਾਈਟ GSAT-11 ਲਾਂਚ, ਹੋਣਗੇ ਇਹ ਲਾਭ

PreviousNext

ਭਾਰਤੀ ਪੁਲਾੜ ਏਜੰਸੀ (ਇਸਰੋ) ਨੇ ਬੁੱਧਵਾਰ ਨੂੰ ਆਪਣੇ ਹੁਣ ਤੱਕ ਦੇ ਸਭ ਤੋਂ ਭਾਰੀ ਸੈਟੇਲਾਈਟ ਜੀਸੈਟ-11 ਨੂੰ ਲਾਂਚ ਕੀਤਾ। ਭਾਰਤੀ ਸਮੇਂ ਮੁਤਾਬਕ ਮੰਗਲਵਾਰ-ਬੁੱਧਵਾਰ ਦੀ ਰਾਤ ਚ ਦੱਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਦੇ ਏਰੀਆਨੇਸਪੇਸ ਦੇ ਏਰੀਆਨੇ-5 ਰਾਕੇਟ ਦੁਆਰਾ ਇਸ ਭਾਰੀ ਉਪਗ੍ਰਹਿ ਨੂੰ ਪੁਲਾੜ ਵਿਚ ਸਥਾਪਤ ਕੀਤਾ ਗਿਆ। ਸੈਟੇਲਾਈਟ ਬੁੱਧਵਾਰ ਦੀ ਤੜਕੇ ਸਵੇਰ 2:08 ਵਜੇ ਦੇ ਨੇੜੇ ਲਾਂਚ ਕੀਤਾ ਗਿਆ।

 

 

 

ਇਸਰੋ ਨੇ ਦੱਸਿਆ ਕਿ ਲਗਭਗ 5,854 ਕਿੱਲੋਗ੍ਰਾਮ ਵਜ਼ਨ ਦਾ ਜੀਸੈਟ-11 ਦੇਸ਼ ਭਰ ਚ ਇੰਟਰਨੈੱਟ ਦੀ ਬ੍ਰਾਡਬੈਂਡ ਤੇਜ਼ ਗਤੀ ਵਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਉਪਗ੍ਰਹਿ ਲਾਂਚ ਕੀਤਾ ਹੈ। ਇਸ ਉਪਗ੍ਰਹਿ ਦੇ ਕੰਮ ਸ਼ੁਰੂ ਕਰਨ ਨਾਲ ਦੇਸ਼ ਭਰ ਚ ਇੰਟਰਨੈੱਟ ਦੀ ਸਪੀਡ ਚ ਕ੍ਰਾਂਤੀ ਆ ਜਾਵੇਗੀ। ਇਸ ਉਪਗ੍ਰਹਿ ਨਾਲ ਹਰੇਕ ਸਕਿੰਟ 16 ਗੀਗਾਬਾਈਟ ਦੀ ਬ੍ਰਾਡਬੈਂਡ ਸਪੀਡ ਮਿਲੇਗੀ।

 

 

 

ਇਸਦੇ ਹਰੇਕ ਸੌਰ ਪੈਨਲ ਦੀ ਲੰਬਾਈ 4 ਮੀਟਰ ਹੈ। ਇਸਨੂੰ 36,000 ਕਿਲੋਮੀਟਰ ਦੀ ਉਚਾਈ ਤੇ ਸਥਾਪਤ ਕੀਤਾ ਗਿਆ ਹੈ। ਇਸਦਾ ਕਾਰਜਕਾਲ 15 ਸਾਲਾਂ ਤੋਂ ਵੱਧ ਸਮੇਂ ਦਾ ਹੋਵੇਗਾ। ਇਸ ਨੂੰ ਬਣਾਉਣ ਚ ਲਗਭਗ 600 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਵਿਚ 40 ਟ੍ਰਾਂਸਪਾਂਡਰ ਲਗੇ ਹਨ ਜਿਸ ਨਾਲ 16 ਗੀਗਾਬਾਈਟ ਪ੍ਰਤੀ ਸਕਿੰਟ ਦੀ ਗਤੀ ਨਾਲ ਡਾਟਾ ਭੇਜਿਆ ਜਾ ਸਕਦਾ ਹੈ।

 

 

 

ਇਹ ਉਪਗ੍ਰਹਿ ਹਾਈ ਸਪੀਡ ਬ੍ਰਾਡਬੈਂਡ ਸੇਵਾਵਾਂ ਦੇਣ ਚ ਸਮਰਥ ਹੈ। ਇਸ ਨਾਲ ਗ੍ਰਾਮ ਪੰਚਾਇਤਾਂ ਨੂੰ ਵੀ ਕਵਰ ਕੀਤਾ ਜਾ ਸਕੇਗਾ। ਜਿਸ ਨਾਲ ਈ-ਗਵਰਨੈਂਸ ਨੂੰ ਵਾਧਾ ਮਿਲੇਗਾ। ਇਸ ਵਿਚ ਲੱਗਿਆ ਟ੍ਰਾਂਸਪਾਂਡਰ ਇੱਕ ਤਰ੍ਹਾਂ ਦਾ ਬਿਜਲਈ ਉਪਕਰਣ ਹੈ ਜੋ ਕਿ ਕਈ ਤਰ੍ਹਾਂ ਦੇ ਸੰਕੇਤਾਂ ਨੂੰ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ ਅਤੇ ਆਪਣੇ ਆਪ ਹੀ ਸੰਕੇਤਾਂ ਨੂੰ ਭੇਜਣ ਦਾ ਵੀ ਕੰਮ ਕਰਦਾ ਹੈ। ਇਹ ਕਈ ਇੱਕ ਜਿਹੀ ਸਪਾਟ ਬੀਮ ਦੀ ਵਰਤੋਂ ਕਰਦਾ ਹੈ ਜੋ ਇੰਟਰਨੈੱਟ ਦੀ ਗਤੀ ਅਤੇ ਸੰਪਰਕ ਨੂੰ ਵਧਾਵੇਗਾ।

 

ਇਸ ਤੋਂ ਪਹਿਲਾਂ ਜੀਸੈਟ-19 ਅਤੇ ਜੀਸੈਟ-29 ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ। ਇਸਰੋ ਅਗਲਾ ਉਪਗ੍ਰਹਿ ਜੀਸੈਟ-20 ਅਗਲੇ ਸਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਤੋਂ ਬਾਅਦ ਦੇਸ਼ ਚ ਇੰਟਰਨੈੱਟ ਦੀ ਸਪੀਡ ਕਈ ਗੁਣਾ ਵੱਧ ਜਾਵੇਗੀ।

 

ਇਸ ਉਪਗ੍ਰਹਿ ਨੂੰ ਪੁਲਾੜ ਵਿਚ ਸਥਾਪਤ ਕਰਨ ਦੀ ਸਫਲਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indias most massive satellite GSAT-11 launched the benefits