ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਗੋ ਦਾ ਸਰਵਰ ਮਹੀਨੇ ’ਚ ਦੂਜੀ ਵਾਰ ਫ਼ੇਲ੍ਹ, ਐਡਵਾਇਜ਼ਰੀ ਜਾਰੀ

ਏਅਰਲਾਈਨ ਇੰਡੀਗੋ ਦਾ ਸਰਵਰ ਇਕ ਵਾਰ ਫਿਰ ਫ਼ੇਲ੍ਹ ਹੋ ਗਿਆ ਹੈ। ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਪੂਰਾ ਨੈਟਵਰਕ ਪ੍ਰਭਾਵਿਤ ਹੋਇਆ ਹੈ। ਕੰਪਨੀ ਨੇ ਯਾਤਰੀਆਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ।

 

ਏਅਰਲਾਈਨ ਨੇ ਕਿਹਾ ਹੈ ਕਿ ਉਹ ਸਮੱਸਿਆ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਅਦ ਦੁਪਹਿਰ ਸਰਵਰਾਂ ਦੀ ਅਸਫਲਤਾ ਕਾਰਨ ਹਵਾਈ ਅੱਡੇ ਦੇ ਚੈੱਕ-ਇਨ ਕਾਊਂਟਰਾਂ ਤੇ ਭੀੜ ਵਧਾ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਫੇਸਬੁੱਕ ਜਾਂ ਟਵਿੱਟਰ 'ਤੇ ਸੰਪਰਕ ਕਰ ਸਕਦੇ ਹੋ।

 

ਹਾਲ ਹੀ ਵਿੱਚ ਇੰਡੀਗੋ ਦੇ ਏ320 ਨੀਓ ਇੰਜਨ ਚ ਵੀ ਖਰਾਬੀ ਆਈ ਸੀ, ਜਿਸ ਕਾਰਨ ਏਅਰਕਰਾਫਟ ਰੈਗੂਲੇਟਰ ਡੀਜੀਸੀਏ ਨੇ ਜਹਾਜ਼ ਨੂੰ ਖੜਾ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਸੀ। ਇੱਕ ਹਫਤੇ ਚ ਇਹ ਅਜਿਹਾ ਚੌਥਾ ਮਾਮਲਾ ਸੀ, ਜਦੋਂ ਕੰਪਨੀ ਦੇ ਜਹਾਜ਼ਾਂ ਦਾ ਇੰਜਨ ਹਵਾ ਚ ਜਾਣ ਤੋਂ ਬਾਅਦ ਕੰਮ ਕਰਨਾ ਬੰਦ ਕਰ ਚੁੱਕਿਆ ਸੀ।

 

ਹਵਾਈ ਜਹਾਜ਼ ਦੀ ਖਰਾਬੀ ਸਹੀ ਹੋਣ ਤਕ ਉਸ ਨੂੰ ਖੜ੍ਹੇ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ ਹੈ। 24 ਤੋਂ 26 ਅਕਤੂਬਰ ਦੇ ਵਿਚਕਾਰ ਤਿੰਨ ਜਹਾਜ਼ਾਂ ਚ ਇਹ ਸ਼ਿਕਾਇਤ ਆਈ ਹੈ।

 

ਅਕਤੂਬਰ ਦੇ ਅਖੀਰ ਚ ਡੀਜੀਸੀਏ ਨੇ ਗੋ ਏਅਰ ਅਤੇ ਇੰਡੀਗੋ ਨੂੰ ਆਦੇਸ਼ ਦਿੱਤਾ ਕਿ ਅਗਲੇ 15 ਦਿਨਾਂ ਦੇ ਅੰਦਰ ਸਾਰੇ ਏ320 ਨੀਓ ਏਅਰਕ੍ਰਾਫਟ ਤੋਂ ਪੀ ਐਂਡ ਡਬਲਯੂ ਇੰਜਣ ਨੂੰ ਹਟਾ ਦਿੱਤਾ ਜਾਵੇ। ਇੰਡੀਗੋ ਭਾਰਤ ਦੀ ਸਭ ਤੋਂ ਵੱਡੀ ਏਅਰ ਲਾਈਨ ਕੰਪਨੀ ਹੈ ਜਿਸ ਦੀ 48 ਫੀਸਦ ਸ਼ੇਅਰ ਹਿੱਸੇਦਾਰੀ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indigo s server fails for the second time in a month