ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ `ਚ ਇੰਡੀਗੋ ਫਲਾਈਟ ਨੂੰ ਬੰਬ ਨਾਲ ਉਡਾਨ ਦੀ ਧਮਕੀ

ਮੁੰਬਈ `ਚ ਇੰਡੋਗੋ ਫਲਾਈਟ ਨੂੰ ਬੰਬ ਨਾਲ ਉਡਾਨ ਦੀ ਧਮਕੀ

ਇੰਡੀਗੋ ਦੇ ਮੁੰਬਈ ਤੋਂ ਦਿੱਲੀ ਹੋ ਕੇ ਲਖਨਊ ਜਾਣ ਵਾਲੇ ਜਹਾਜ਼ `ਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਬਾਅਦ ਸ਼ਨੀਵਾਰ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਬੰਬ ਧਮਕੀ ਮੁਲੰਕਣ ਕਮੇਟੀ (ਬੀਟੀਏਸੀ) ਨੇ ਇਸ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਿਸਦੇ ਬਾਅਦ ਜਹਾਜ਼ ਨੂੰ ਇਕ ਖਾਲੀ ਥਾਂ `ਤੇ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਅਦ `ਚ ਸੁਰੱਖਿਆ ਏਜੰਸੀਆਂ ਨੇ ਜਹਾਜ ਨੂੰ ਸੁਰੱਖਿਅਤ ਐਲਾਨ ਦਿੱਤਾ।


ਇਸ ਘਟਨਾ `ਤੇ ਇੰਡੀਗੋ ਦੀ ਪ੍ਰਤੀਕਿਰਿਆ ਨਹੀਂ ਮਿਲ ਸਕੀ। ਜਹਾਜ਼ ਨੇ ਸਵੇਰੇ ਛੇ ਵਜਕੇ ਪੰਜ ਮਿੰਟ `ਤੇ ਉਡਾਨ ਭਰਨੀ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ `ਚ ਕਿੰਨੇ ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ, ਗੋ ਏਅਰ ਫਲਾਈਟ ਜੀ8 329 ਤੋਂ ਦਿੱਲੀ ਜਾ ਰਹੀ ਇਕ ਮਹਿਲਾ ਯਾਤਰੀ ਟੀ1 `ਤੇ ਇੰਡੋਗੋ ਦੇ ਚੈਕ ਇਨ ਕਾਉਂਟਰ `ਤੇ ਗਈ ਅਤੇ ਉਥੇ ਦੱਸਿਆ ਕਿ ਇੰਡੋਗੋ ਦੀ ਫਲਾਈਟ 6ਈ 3612 `ਚ ਬੰਬ ਹੈ।


ਸੂਤਰਾਂ ਨੇ ਦੱਸਿਆ ਕਿ ਮਹਿਲਾ ਯਾਤਰੀ ਨੇ ਕੁਝ ਲੋਕਾਂ ਦੀਆਂ ਫੋਟੋ ਵੀ ਦਿਖਾਈਆਂ ਅਤੇ ਦਾਅਵਾ ਕੀਤਾ ਕਿ ਉਹ ਰਾਸ਼ਟਰ ਲਈ ਖਤਰਾ ਹਨ। ਇਸਦੇ ਬਾਅਦ ਸੀਆਈਐਸਐਫ ਦੇ ਕਰਮਚਾਰੀਆਂ ਉਸ ਨੂੰ ਪੁੱਛਗਿੱਛ ਲਈ ਹਵਾਈ ਅੱਡੇ ਪੁਲਿਸ ਥਾਣੇ ਲੈ ਕੇ ਗਏ। ਸੂਤਰਾਂ ਨੇ ਕਿਹਾ ਕਿ ਸੀਆਈਐਸਐਫ ਦੇ ਸਹਾਇਕ ਕਮਾਂਡਰ ਦੇ ਦਫ਼ਤਰ `ਚ ਬੀਟੀਏਸੀ ਦੀ ਮੀਟਿੰਗ ਬੁਲਾਈ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indigo security received a bomb threat call at Mumbai Airport for Mumbai Delhi flight emergency landing