ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਦੇ ਖ਼ਾਤਮੇ ਪਿੱਛੋਂ ਭਾਰਤ–ਪਾਕਿ ਸੰਘਰਸ਼ ਫੈਲਿਆ ਸਾਈਬਰ–ਵਿਸ਼ਵ ਤੱਕ

ਧਾਰਾ–370 ਦੇ ਖ਼ਾਤਮੇ ਪਿੱਛੋਂ ਭਾਰਤ–ਪਾਕਿ ਸੰਘਰਸ਼ ਫੈਲਿਆ ਸਾਈਬਰ–ਵਿਸ਼ਵ ਤੱਕ

ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਕੂਟਨੀਤਕ ਜੰਗ ਹੋਣ ਸਾਈਬਰ ਵਿਸ਼ਵ ਤੱਕ ਫੈਲ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ਉੱਤੇ ਭਾਰਤੀ ਫ਼ੌਜੀ ਅਧਿਕਾਰੀਆਂ ਦੇ ਜਾਅਲੀ ਅਕਾਊਂਟ ਸਾਹਮਣੇ ਆਏ ਹਨ।

 

 

ਘੱਟੋ–ਘੱਟ 50 ਅਜਿਹੇ ਟਵਿਟਰ ਖਾਤੇ ਸਾਹਮਣੇ ਆਏ ਹਨ; ਜਿਹੜੇ ਪਹਿਲੀ ਨਜ਼ਰੇ ਸੁਭਾਵਕ ਤੌਰ ’ਤੇ ਭਾਰਤ ਦੇ ਸੀਨੀਅਰ ਫ਼ੌਜੀ ਜਰਨੈਲਾਂ ਤੇ ਕਮਾਂਡਰਾਂ ਦੇ ਜਾਪਦੇ ਹਨ। ਟਵਿਟਰ ਉੱਤੇ ਅੱਜ–ਕੱਲ੍ਹ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ, ਥਲ ਸੈਨਾ ਦੇ ਉੱਤਰੀ ਕਮਾਂਡਰ ਲੈਫ਼ਟੀਨੈਂਟ ਜਰਨਲ ਰਣਬੀਰ ਸਿੰਘ ਸ਼ਾਮਲ ਹਨ।

 

 

ਇਨ੍ਹਾਂ ਟਵਿਟਰ ਖਾਤਿਆਂ ਉੱਤੇ ਅੱਜ–ਕੱਲ੍ਹ ਕੋਈ ਵਿਅਕਤੀ ਕਸ਼ਮੀਰ ’ਚ ਕਰਫ਼ਿਊ ਤੋਂ ਬਾਅਦ ਪੈਦਾ ਹੋਏ ਹਾਲਾਤ ਦੌਰਾਨ ‘ਹੋ ਰਹੀਆਂ ਕਥਿਤ ਵਧੀਕੀਆਂ’ ਨੂੰ ਉਜਾਗਰ ਕੀਤਾ ਜਾ ਰਿਹਾ ਹੈ।

 

 

ਕੁਝ ਫ਼ੌਜੀ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇੱਕ ਜਾਅਲੀ ਟਵਿਟਰ ਅਕਾਊਂਟ ਉੱਤੇ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਛੇ ਦਿਨਾਂ ’ਚ ਪਾਕਿਸਤਾਨੀ ਫ਼ੌਜ ਦੀ ਬੇਰੋਕ ਗੋਲੀਬਾਰੀ ਦੌਰਾਨ 69 ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ।

 

 

ਫ਼ੌਜੀ ਆਪਰੇਸ਼ਨਜ਼ ਦੇ ਸਾਬਕਾ ਡਾਇਰੈਕਟੋਰੇਟ ਜਨਰਲ (DGMO) ਵਿਨੋਦ ਭਾਟੀਆ ਦੇ ਜਾਅਲੀ ਅਕਾਊਂਟ ਉੱਤੇ ਦਾਅਵਾ ਕੀਤਾ ਗਿਆ ਹੈ ਕਿ – ‘ਮੇਰੀਆਂ ਆਪਣੀਆਂ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਮੌਜੂਦਾ ਕਸ਼ਮੀਰੀ ਸ਼ਟ–ਡਾਊਨ ਦੌਰਾਨ 700 ਕਸ਼ਮੀਰੀ ਮਾਰੇ ਜਾ ਚੁੱਕੇ ਹਨ, ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਹੋਇਆ ਹੈ। ਸਕੂਲ, ਕਾਲਜ ਸਭ ਬੰਦ ਹਨ। ਸਭ ਕੰਮ ਠੱਪ ਪਏ ਹਨ। ਸਾਨੂੰ ਸ਼ਰਮ ਆਉਣੀ ਚਾਹੀਦੀ ਹੈ।’

 

 

ਇੰਝ ਹੀ ਥਲ ਸੈਨਾ ਸਟਾਫ਼ ਦੇ ਵਾਈਸ ਚੀਫ਼ ਦੇਵਰਾਜ ਅੰਬੂ ਦੇ ਟਵਿਟਰ ਖਾਤੇ ਉੱਤੇ ਲਿਖਿਆ ਹੈ ਕਿ ਧਾਰਾ–370 ਦਾ ਖ਼ਾਤਮਾ ਇੱਕ ਵੱਡੀ ਗ਼ਲਤੀ ਸੀ।

 

 

ਇੰਝ ਹੀ ਹੋਰ ਬਹੁਤ ਸਾਰੇ ਫ਼ੌਜੀ ਅਧਿਕਾਰੀਆਂ ਦੇ ਖਾਤੇ ਅਚਾਨਕ ਹੀ ਸੋਸ਼ਲ ਮੀਡੀਆ ਉੱਤੇ ਪ੍ਰਗਟ ਹੋਣ ਲੱਗ ਪਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indo-Pak struggle extends to cyber world after abrogation of Article 370