ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਅਕਤੀ ਨੇ ਆਪਣੇ ਮੂੰਹ ਨਾਲ ਸੱਪ ਨੂੰ ਪਾਣੀ ਪਿਆ ਕੇ ਬਚਾਈ ਜਾਨ

 

ਮੱਧ ਪ੍ਰਦੇਸ਼ ਦੇ ਇਕ ਵਿਅਕਤੀ ਨੇ ਜ਼ਖ਼ਮੀ ਸੱਪ ਦੀ ਮਦਦ ਕਰਕੇ ਇਕ ਨਿਵੇਕਲੀ ਉਦਾਹਰਨ ਪੇਸ਼ ਕੀਤੀ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

 

ਇੰਦੌਰ ਵਿੱਚ ਇਨਕਮ ਟੈਕਸ ਅਫ਼ਸਰ ਸ਼ੇਰ ਸਿੰਘ ਨੇ ਜ਼ਖ਼ਮੀ ਸੱਪ ਦੇ ਮੂੰਹ ਵਿੱਚ ਸਟ੍ਰਾਅ ਪਾ ਕੇ ਖ਼ੁਦ ਦੂਜੇ ਸਿਰੇ ਤੋਂ ਉਸ ਵਿੱਚ ਆਪਣੇ ਮੂੰਹ ਵਿੱਚ ਪਾਣੀ ਭਰ ਕੇ ਸੱਪ ਨੂੰ ਪਿਲਾਇਆ ਅਤੇ ਉਸ ਦੀ ਜਾਨ ਬਚਾਈ। 

 

 

 

ਇੰਦੌਰ ਦੇ ਝਲਾਰੀਆ ਪਿੰਡ ਦੇ ਇੱਕ ਸਕੂਲ ਵਿਚ ਲੋਕਾਂ ਨੇ ਸੱਪਾਂ ਤੋਂ ਘਬਰਾ ਕੇ ਉਸ ਉੱਤੇ ਕੀਟਨਾਸ਼ਕ ਸੁੱਟ ਦਿੱਤਾ। ਸ਼ੇਰ ਸਿੰਘ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਪ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ ਇਸ ਲਈ ਕੀਟਨਾਸ਼ਕ ਨਾਲ ਉਹ ਬੇਹੋਸ਼ ਹੋ ਗਿਆ। ਸੱਪ ਦਿਖਦੇ ਹੀ ਉਸ ਨੂੰ ਡੰਡਿਆਂ ਨਾਲ ਮਾਰਨਾ ਇੱਕ ਦਮ ਆਮ ਗੱਲ ਹੈ।

 

ਸ਼ੇਰ ਸਿੰਘ ਨੇ ਕਿਹਾ ਕਿ ਉਹ ਸੱਪ ਜ਼ਹਿਰੀਲੀ ਨਹੀਂ ਸੀ, ਉਹ ਰੈਟ ਸਨੇਕ ਯਾਨੀ ਚੂਹੇ ਖਾਣ ਵਾਲਾ ਸੱਪ ਸੀ। ਇਹ ਉਹ ਜ਼ਹਿਰੀਲੀ ਨਹੀਂ ਹੁੰਦਾ, ਹਾਂ, ਜੇਕਰ ਤੁਸੀਂ ਉਸ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਉਰ ਤੁਹਾਨੂੰ ਡੰਗ ਲਵੇਗਾ। 

 


ਸ਼ੇਰ ਸਿੰਘ ਨੇ ਸੱਪ ਦੇ ਢਿੱਡ ਵਿੱਚ ਕੀਟਨਾਸ਼ਕ ਬਾਹਰ ਕੱਢਣ ਲਈ ਇੱਕ ਸਟ੍ਰਾ ਰਾਹੀਂ ਉਸ ਦੇ ਪੇਟ ਵਿੱਚ ਪਾਣੀ ਪਹੁੰਚਾਇਆ ਤਾਂਕਿ ਕੀਟਨਾਸ਼ਕ ਦਾ ਅਸਰ ਘੱਟ ਹੋ ਸਕੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indore: Income-Tax officer rescues snake attacked with pesticide