ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦੌਰ ਨੂੰ ਕਈ ਰਾਜਾਂ ਲਈ ਕੌਮਾਂਤਰੀ ਉਡਾਣਾਂ ਦਾ ਧੁਰਾ ਬਣਾਉਣ ਦੀ ਤਿਆਰੀ

ਇੰਦੌਰ ਨੂੰ ਕਈ ਰਾਜਾਂ ਲਈ ਕੌਮਾਂਤਰੀ ਉਡਾਣਾਂ ਦਾ ਧੁਰਾ ਬਣਾਉਣ ਦੀ ਤਿਆਰੀ

ਇੰਦੌਰ ਤੋਂ ਪਹਿਲੀ ਵਾਰ ਸ਼ੁਰੂ ਹੋਣ ਜਾ ਰਹੀ ਕੌਮਾਂਤਰੀ ਉਡਾਣ ਨੂੰ ਲੈ ਕੇ ਏਅਰ ਇੰਡੀਆ ਵੱਲੋਂ ਇੱਕ ਨਿਵੇਕਲੀ ਰਣਨੀਤੀ ਉਲੀਕੀ ਜਾ ਰਹੀ ਹੈ। ਮੁੰਬਈ ਤੇ ਦਿੱਲੀ ਤੋਂ ਜਾਣ ਵਾਲੇ ਆਲੇ–ਦੁਆਲੇ ਦੇ ਰਾਜਾਂ ਦੇ ਯਾਤਰੀਆਂ ਨੂੰ ਇੰਦੌਰ ਤੋਂ ਹੀ ਦੁਬਈ ਲਿਜਾਣ ਦੀ ਯੋਜਨਾ ਹੈ।

 

 

ਇਸ ਉਡਾਣ ਨੂੰ ਕਾਮਯਾਬ ਬਣਾਉਣ ਲਈ ਏਅਰ ਇੰਡੀਆ ਇਸ ਦਾ ਪ੍ਰਮੋਸ਼ਨ ਨਾਗਪੁਰ, ਰਾਏਪੁਰ ਤੇ ਗੋਆ ਵਿੱਚ ਕਰੇਗੀ। ਉੱਥੋਂ ਯਾਤਰੀ ਸਿੱਧੇ ਇੰਦੌਰ ਆ ਜਾਣਗੇ। ਸਿੱਧੀ ਉਡਾਣ ਸ਼ੁਰੂ ਹੋਣ ਨਾਲ ਇੰਦੌਰ ਤੋਂ ਯਾਤਰੀਆਂ ਦਾ ਲਗਭਗ 4 ਘੰਟੇ ਦਾ ਸਮਾਂ ਬਚੇਗਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਏਅਰ ਇੰਡੀਆ ਨੇ ਇਸ ਉਡਾਣ ਦਾ ਸਮਾਂ ਸ਼ਾਮੀਂ 4:40 ਵਜੇ ਰੱਖਿਆ ਹੈ। ਇਸ ਤੋਂ ਪਹਿਲਾਂ ਇੰਡੀਗੋ ਦੀ ਗੋਆ, ਨਾਗਪੁਰ ਤੇ ਰਾਏਪੁਰ ਵਾਲੀ ਉਡਾਣ ਇੰਦੌਰ ਆਉਂਦੀ ਹੈ। ਇਸ ਉਡਾਣ ਤੋਂ ਆਉਣ ਵਾਲੇ ਯਾਤਰੀ ਜੇ ਚਾਹੁਣਗੇ, ਤਾਂ ਦੁਬਈ ਜਾ ਸਕਣਗੇ।

 

 

ਇਸੇ ਲਈ ਏਅਰ ਇੰਡੀਆ ਇਸ ਵਾਰ ਇਨ੍ਹਾਂ ਸ਼ਹਿਰਾਂ ਵਿੱਚ ਆਪਣੀ ਉਸ ਉਡਾਣ ਦੀ ਪ੍ਰਮੋਸ਼ਨ ਕਰੇਗਾ ਕਿ ਤਾਂ ਜੋ ਉੱਥੋਂ ਯਾਤਰੀ ਸਿੱਧੇ ਇੱਥੇ ਆ ਸਕਣ।

 

 

ਇੰਦੌਰ ਹਵਾਈ ਅੱਡੇ ਤੋਂ ਇਹ ਪਹਿਲੀ ਉਡਾਣ ਹੈ। ਇਸ ਲਈ ਇਮੀਗ੍ਰੇਸ਼ਨ ਲਈ ਅਧਿਕਾਰੀਆਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਸਿਰਫ਼ ਇੱਕ ਉਡਾਣ ਹੋਣ ਨਾਲ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿੱਚ ਵੀ ਘੱਟ ਸਮਾਂ ਲੱਗੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indore may be made hub of International Flights for many states