ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦਾ ਪਹਿਲਾ ਸਾਈਲੈਂਟ ਸਿਟੀ ਬਣੇਗਾ ਇਹ ਸ਼ਹਿਰ, ਪ੍ਰਸ਼ਾਸਨ ਕਰ ਰਿਹੈ ਖਾਸ ਕੰਮ

ਭਾਰਤ ਦਾ ਸਭ ਤੋਂ ਸਾਫ-ਸੁੱਥਰਾ ਸ਼ਹਿਰ ਦਾ ਦਰਜਾ ਪ੍ਰਾਪਤ ਕਰਨ ਵਾਲਾ ਮੱਧ ਪ੍ਰਦੇਸ਼ ਦਾ ਇੰਦੌਰ ਹੁਣ ਇੱਕ ਕਦਮ ਹੋਰ ਅੱਗੇ ਵੱਧ ਗਿਆ ਹੈ। ਹੁਣ ਇੰਦੌਰ ਦੇਸ਼ ਦਾ ਪਹਿਲਾ ਸਾਈਲੈਂਟ ਸਿਟੀ ਆਫ ਇੰਡੀਆ (Silent City of India) ਬਣਨ ਜਾ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਨੇ ਆਪਣੀ ਯੋਜਨਾ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।
 

ਸ਼ਹਿਰ 'ਚ 17 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਆਵਾਜ਼ ਪ੍ਰਦੂਸ਼ਣ ਨੂੰ ਘਟਾਉਣਾ ਹੈ ਅਤੇ ਇਨ੍ਹਾਂ ਰਸਤਿਆਂ ਨੂੰ ਨੋ-ਹਾਰਨ ਜ਼ੋਨ ਬਣਾਇਆ ਗਿਆ ਹੈ। ਇੰਨਾ ਹੀ ਨਹੀਂ, ਡੀਜੇ ਅਤੇ ਉੱਚੀ ਆਵਾਜ਼ ਵਾਲੇ ਲਾਊਡ ਸਪੀਕਰਾਂ 'ਤੇ ਵੀ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਲ 2021 ਤਕ ਇੰਦੌਰ ਨੂੰ ਭਾਰਤ ਦਾ ਸਾਈਲੈਂਟ ਸਿਟੀ ਆਫ ਇੰਡੀਆ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
 

ਇਸ ਟੀਚੇ ਦੇ ਤਹਿਤ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਯੰਤਰਾਂ 'ਤੇ ਕੰਟਰੋਲ ਦੇ ਨਾਲ ਹੀ ਅਜਿਹੇ 'ਸਮਾਰਟ' ਟ੍ਰੈਫਿਕ ਸਿਗਨਲ ਲਾਏ ਜਾਣਗੇ, ਜੋ ਬੇਵਜ੍ਹਾ ਹਾਰਨ ਵਜਾਉਣ ਵਾਲੇ ਲੋਕਾਂ ਨੂੰ ਅਨੋਖੇ ਤਰੀਕੇ ਨਾਲ ਸਬਕ ਸਿਖਾਉਣਗੇ। ਡਿਸਟ੍ਰਿਕਟ ਮੈਜਿਸਟ੍ਰੇਟ ਲੋਕੇਸ਼ ਕੁਮਾਰ ਜਾਟਵ ਨੇ ਦੱਸਿਆ, "ਅਸੀਂ ਇੰਦੌਰ ਨੂੰ ਸ਼ੋਰ ਪ੍ਰਦੂਸ਼ਣ ਤੋਂ ਮੁਕਤੀ ਦਿਵਾਉਂਦੇ ਹੋਏ ਇਸ ਨੂੰ ਮਾਰਚ 2021 ਤਕ ਸਾਈਲੈਂਟ ਸਿਟੀ ਆਫ ਇੰਡੀਆ ਦੇ ਰੂਪ 'ਚ ਪਛਾਣ ਦਿਵਾਉਣਾ ਚਾਹੁੰਦੇ ਹਾਂ। ਹਾਲਾਂਕਿ ਇਹ ਇਕ ਮੁਸ਼ਕਲ ਕੰਮ ਹੈ।"
 

ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ, ਬਿਰਧ ਆਸ਼ਰਮਾਂ, ਹਸਪਤਾਲਾਂ, ਸਿੱਖਿਆ ਸੰਸਥਾਵਾਂ ਅਤੇ ਕੁਝ ਹੋਰ ਥਾਵਾਂ ਦੇ ਆਸਪਾਸ 39 'ਸ਼ਾਂਤ ਇਲਾਕੇ' ਐਲਾਨੇ ਗਏ ਹਨ, ਜਿੱਥੇ ਪ੍ਰੈਸ਼ਰ ਹਾਰਨ, ਡੀਜੇ ਅਤੇ ਲਾਊਡ ਸਪੀਕਰ ਦੀ ਵਰਤੋਂ 'ਤੇ ਪਾਬੰਦੀ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਕੰਟਰੋਲ ਕਰਨ ਲਈ ਲੋਕ ਟਰਾਂਸਪੋਰਟ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਨਤੀਜੇ ਵਜੋਂ ਹਾਰਨ ਵਜਾਏ ਜਾਣ ਨਾਲ ਹੋਣ ਵਾਲੀ ਸ਼ੋਰ ਪ੍ਰਦੂਸ਼ਣ 'ਚ ਕਮੀ ਆਏਗੀ। ਇੰਦੌਰ ਨੂੰ 'ਸਾਈਲੈਂਟ ਸਿਟੀ ਆਫ ਇੰਡੀਆ' ਬਣਾਉਣ ਲਈ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਤੋਂ ਸ਼ੋਰ ਪ੍ਰਦੂਸ਼ਣ 'ਤੇ ਰੋਕ ਲਗਾਉਣ ਦੇ ਸੁਝਾਅ ਵੀ ਮੰਗੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indore want to curb noise pollution to make it the most silent city