ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦਰਾ ਨੂਈ ਪੈਪਸੀਕੋ ਦੇ ਸੀਈਓ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ

ਇੰਦਰਾ ਨੂਈ ਪੈਪਸੀਕੋ ਦੇ ਸੀਈਓ ਦੇ ਅਹੁਦੇ ਤੋਂ ਦੇਣਗੇ ਅਸਤੀਫ਼ਾ

ਬਹੁ-ਚਰਚਿਤ ਸ਼ਖ਼ਸੀਅਤ ਤੇ ਬੇਹੱਦ ਤਾਕਤਵਰ ਭਾਰਤੀ ਔਰਤਾਂ `ਚੋਂ ਇੱਕ ਮੰਨੇ ਜਾਣ ਵਾਲੇ ਇੰਦਰਾ ਨੂਈ ਹੁਣ ਪੈਪਸੀਕੋ ਦੇ ਸੀਈਓ ਨਹੀਂ ਰਹਿਣਗੇ। ਇਹ ਜਾਣਕਾਰੀ ਪੈਪਸੀਕੋ ਇਨਕ. ਵੱਲੋਂ ਅੱਜ ਦਿੱਤੀ ਗਈ।  12 ਵਰ੍ਹੇ ਇਸ ਅਹੁਦੇ `ਤੇ ਰਹੇ ਇੰਦਰਾ ਨੂਈ ਆਉਂਦੇ ਅਕਤੂਬਰ ਮਹੀਨੇ ਅਸਤੀਫ਼ਾ ਦੇਣਗੇ।


ਪੈਪਸੀਕੋ ਦੇ ਪ੍ਰਧਾਨ ਰੇਮਨ ਲੈਗੂਆਰਟਾ ਤਦ ਇੰਦਰਾ ਨੂਈ ਦੀ ਥਾਂ ਲੈਣਗੇ।


ਪੈਪਸੀਕੋ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਖ਼ੁਰਾਕ ਤੇ ਸੀਤਲ ਪੇਅ ਕੰਪਨੀ ਹੈ। ਇੰਦਰਾ ਨੂਈ ਦਾ ਨਾਂਅ ਬਹੁਤ ਵਾਰ ਦੁਨੀਆ ਦੀਆਂ 100 ਸਭ ਤੋਂ ਵੱਧ ਤਾਕਤਵਰ ਔਰਤਾਂ `ਚ ਸ਼ੁਮਾਰ ਹੋ ਚੁੱਕਾ ਹੈ। ਫ਼ੋਰਬਸ ਦੀ ਅਜਿਹੀ ਸੂਚੀ ਵਿੱਚ ਤਾਂ ਉਨ੍ਹਾਂ ਨੂੰ 13ਵੇਂ ਨੰਬਰ `ਤੇ ਰੱਖਿਆ ਗਿਆ ਸੀ। ਸਾਲ 2007 ਤੇ 2008 ਦੌਰਾਨ ਵਾਲ ਸਟਰੀਟ ਜਰਨਲ ਨੇ ਉਨ੍ਹਾਂ ਨੂੰ ਵਿਸ਼ਵ ਦੀਆਂ ਪਹਿਲੀਆਂ 50 ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਨੂੰ ਅਨੇਕ ਇਨਾਮ-ਸਨਮਾਨ ਮਿਲ ਚੁੱਕੇ ਹਨ।


ਇੰਦਰਾ ਨੂਈ ਦਾ ਜਨਮ 28 ਅਕਤੂਬਰ, 1955 ਨੂੰ ਤਾਮਿਲ ਨਾਡੂ ਸੂਬੇ ਦੀ ਰਾਜਧਾਨੀ ਮਦਰਾਸ (ਹੁਣ ਚੇਨਈ) `ਚ ਹੋਇਆ ਸੀ। ਉਹ 1994 `ਚ ਪਹਿਲੀ ਵਾਰ ਪੈਪਸੀਕੋ ਨਾਲ ਜੁੜੇ ਸਨ ਤੇ 2001 `ਚ ਉਹ ਇਸ ਬਹੁ-ਰਾਸ਼ਟਰੀ ਕੰਪਨੀ ਦੇ ਸੀਐੱਫ਼ਓ ਬਣ ਗਏ ਸਨ। ਉਸ ਤੋਂ ਬਾਅਦ ਕੰਪਨੀ ਦਾ ਸ਼ੁੱਧ ਲਾਭ 2.7 ਅਰਬ ਡਾਲਰ ਤੋਂ ਵਧ ਕੇ 6.5 ਅਰਬ ਡਾਲਰ ਹੋ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indra Nooyi would resign from Pepsico CEO