ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ ’ਚ ਅਮਿਤ ਸ਼ਾਹ, 5 ਸਾਲਾਂ ’ਚ ਘੁਸਪੈਠੀਆਂ ਨੂੰ ਦੇਸ਼ ਤੋਂ ਕਰਾਂਗੇ ਬਾਹਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਫਰੀਦਾਬਾਦ ਚ ਕਿਹਾ ਹੈ ਕਿ ਪੂਰੇ ਦੇਸ਼ ਚ ਐਨਆਰਸੀ ਲਾਗੂ ਹੋ ਰਿਹਾ ਹੈ ਤੇ ਸਾਲ 2024 ਤੋਂ ਪਹਿਲਾਂ ਸਾਰੇ ਦੇਸ਼ ਤੋਂ ਸਾਰੇ ਘੁਸਪੈਠੀਆਂ ਨੂੰ ਬਾਹਰ ਕਰ ਦਿੱਤਾ ਜਾਵੇਗਾ। ਸ਼ਾਹ ਬੁੱਧਵਾਰ ਨੂੰ ਸੈਕਟਰ-31 ਦੇ ਦਸਹਿਰਾ ਮੈਦਾਨ ਚ ਤਿਗਾਂਵ ਤੋਂ ਭਾਜਪਾ ਉਮੀਦਵਾਰ ਰਾਜੇਸ਼ ਨਾਗਰ ਦੇ ਹੱਕ ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

 

ਸ਼ਾਹ ਨੇ ਆਪਣੇ ਭਾਸ਼ਣ ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਕਾਂਗਰਸ ਦੇ ਸ਼ਾਸਨਕਾਲ 'ਤੇ ਫੋਕਸ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ 370 ਹਟਾ ਕੇ ਕਸ਼ਮੀਰ ਨੂੰ ਦੇਸ਼ ਦਾ ਅੰਗ ਬਣਾ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਕੇਂਦਰ ਚ ਮੋਦੀ ਸਰਕਾਰ ਨੇ ਇਹ ਸਖਤ ਕਦਮ ਚੁੱਕਿਆ ਹੈ। ਕਾਂਗਰਸ ਨੇ ਲੰਬੇ ਸਮੇਂ ਤਕ ਦੇਸ਼ ਚ ਰਾਜ ਕੀਤਾ ਹੈ ਪਰ ਕਾਂਗਰਸ ਨੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਬਾਰੇ ਕੋਈ ਫੈਸਲਾ ਨਹੀਂ ਕੀਤਾ।

 

ਅਮਿਤ ਸ਼ਾਹ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਸਰਕਾਰ ਨੇ ਦੇਸ਼ ਦੇ ਭਲੇ ਖਾਤਰ ਇਕ ਕਦਮ ਚੁੱਕਿਆ ਹੈ ਤਾਂ ਕਾਂਗਰਸ ਉਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਕਾਂਗਰਸ 370 ’ਤੇ ਆਪਣੇ ਵਿਚਾਰ ਸਾਫ ਤੇ ਸਪੱਸਟ ਕਰੇ।

 

ਅਮਿਤ ਸ਼ਾਹ ਨੇ ਆਪਣੇ ਭਾਸ਼ਣ ਚ ਦੇਸ਼-ਵਿਕਾਸ ਦੇ ਨਾਲ-ਨਾਲ ਵਿਕਾਸ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਚ ਭਾਜਪਾ ਸਰਕਾਰ ਨੇ ਕੰਮਕਾਰ ਚ ਰਿਕਾਰਡ ਵਿਕਾਸ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਪਹਿਲਾਂ ਦੀ ਕੇਂਦਰ ਚ ਕਾਂਗਰਸ ਸਰਕਾਰ ਨੇ 22 ਹਜ਼ਾਰ ਕਰੋੜ ਰੁਪਏ ਸੂਬੇ ਦੇ ਵਿਕਾਸ ਲਈ ਦਿੱਤੇ ਸਨ ਜਦਕਿ ਭਾਜਪਾ ਸਰਕਾਰ ਨੇ ਵਿਕਾਸ ਦੇ ਕੰਮਾਂ ਲਈ 100 ਕਰੋੜ ਤੋਂ ਜ਼ਿਆਦਾ ਰੁਪਏ ਦਿੱਤੇ ਹਨ। ਉਨ੍ਹਾਂ ਇਸ ਦੌਰਾਨ ਕੇਐਮਪੀ, ਕੇਜੀਪੀ, ਰੇਲ ਕੋਰੀਡੋਰ, ਯਮੁਨਾ ਵਿਖੇ ਮੰਝਾਵਲੀ ਪੁੱਲ ਦੇ ਨਿਰਮਾਣ ਦਾ ਜ਼ਿਕਰ ਕੀਤਾ।

 

ਸ਼ਾਹ ਨੇ ਕਿਹਾ ਕਿ ਦੇਸ਼ ਚ ਜਦੋਂ ਐਨ.ਆਰ.ਸੀ. ਲਾਗੂ ਕੀਤੀ ਜਾ ਰਹੀ ਹੈ ਤਾਂ ਕਾਂਗਰਸ ਨੂੰ ਇਸ ਨਾਲ ਦਰਦ ਹੋ ਰਿਹਾ ਹੈ। ਘੁਸਪੈਠੀਆਂ ਦੇ ਬਾਹਰ ਜਾਣ ਨਾਲ ਕਾਂਗਰਸ ਨੂੰ ਦੁੱਖ ਕਿਉਂ ਹੈ, ਇਸ ਤੇ ਵੀ ਕਾਂਗਰਸ ਆਪਣਾ ਪੱਖ ਸਾਫ ਕਰੇ। ਦੇਸ਼ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਕਾਂਗਰਸ ਦੇਸ਼ ਦੇ ਲੋਕਾਂ ਨਾਲ ਹੈ ਜਾਂ ਘੁਸਪੈਠੀਆਂ ਨਾਲ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Infiltrators will be out from the country in five years says Amit Shah