ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਥੇ ਮਿਲਦਾ ਹੈ 50 ਪੈਸੇ ’ਚ ਖਾਣਾ ਤੇ 10 ਪੈਸੇ ਦੀ ਚਾਹ

ਇੱਥੇ ਮਿਲਦਾ ਹੈ 50 ਪੈਸੇ ’ਚ ਖਾਣਾ ਤੇ 10 ਪੈਸੇ ਦੀ ਚਾਹ

ਸੋਚੋ, ਜੇਕਰ ਅੱਜ ਦੀ ਆਸਮਾਨ ਛੁਹਦੀ ਮਹਿੰਗਾਈ ਦੇ ਦੌਰ ਵਿਚ ਵੀ ਅੱਠ ਆਨੇ ਵਿਚ ਪੇਟ ਭਰ ਖਾਣਾ ਮਿਲੇ ਤਾਂ ਕਿਵੇਂ ਲਗੇਗਾ। ਤੁਸੀਂ ਇਕ ਸ਼ਬਦ ਵਿਚ ਕਹੋਗੇ– ਅਸੰਭਵ। ਪਰ, ਰਾਂਚੀ ਵਿਚ ਹੀ ਇਹ ਸੰਭਵ ਹੈ। ਐਚਈਸੀ (ਹੈਪੀ ਇੰਜਨੀਅਰਿੰਗ ਨਿਗਮ) ਦੀ ਕੰਟੀਨ ਦੀ ਮੇਜ ਉਤੇ ਪਰੋਸੇ ਜਾਣ ਵਾਲੇ ਖਾਣੇ ਵਿਚ ਅੱਠ ਆਨੇ ਵਿਚ ਦਾਲ–ਚਾਵਲ, ਸਬਜ਼ੀ, ਅਚਾਰ ਨਾਲ ਭਰੀ ਥਾਲੀ ਮਿਲ ਜਾਂਦੀ ਹੈ।

 

ਕੰਟੀਨ ਵਿਚ ਖਾਣੇ ਦੀ ਮਾਤਰਾ ਵੀ ਐਨੀ ਹੁੰਦੀ ਹੈ ਕਿ ਆਸਾਨੀ ਨਾਲ ਪੇਟ ਭਰ ਜਾਂਦਾ ਹੈ। ਇੱਥੇ ਅੱਠ ਆਨੇ ਵਿਚ ਹੀ ਨਾਸ਼ਤਾ ਵੀ ਮਿਲਦਾ ਹੈ। 10 ਪੈਸੇ ਵਿਚ ਹੀ ਚਾਹ ਵੀ ਮਿਲਦੀ ਹੈ। ਆਲੂਚਾਪ, ਸਮੋਸਾ ਅਤੇ ਨਮਕੀਨ ਦੇ ਲਈ ਵੀ ਕੇਵਲ 10 ਪੈਸੇ ਹੀ ਦੇਣੇ ਪੈਂਦੇ ਹਨ। ਇੱਥੇ ਕਰੀਬ 700 ਕਰਮਚਾਰੀ ਰੋਜ ਖਾਣਾ ਖਾਂਦੇ ਹਨ।

 

ਐਚਈਸੀ ਪ੍ਰਬੰਧਨ ਇਸ ਕੰਟੀਨ ਰਾਹੀਂ ਆਪਣੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਘੱਟ ਕਰਦਾ ਹੈ। ਇਹ ਕਾਰਨ ਹੈ ਕਿ ਵਿੱਤੀ ਬੋਝ ਲਗਾਤਾਰ ਵਧਣ ਦੇ ਬਾਵਜੂਦ 2015 ਦੇ ਬਾਅਦ ਕੰਟੀਨ ਸਮਗਰੀ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਹੈ। 2015 ਵਿਚ ਵੀ 52 ਸਾਲਾਂ ਬਾਅਦ ਸਿਰਫ ਪ੍ਰਤੀ ਪਲੇਟ ਖਾਣ ਵਿਚ 10 ਪੈਸੇ ਦਾ ਵਾਧਾ ਕੀਤਾ ਗਿਆ ਸੀ। 1961 ਤੋਂ ਸ਼ੁਰੂ ਕੰਟੀਨ ਵਿਚ ਇਥੇ 40 ਪੈਸੇ ਵਿਚ ਦਾਲ ਚਾਵਲ, ਸਬਜ਼ੀ, ਅਚਾਰ ਦੀ ਇਕ ਪਲੇਟ ਮਿਲ ਰਹੀ ਸੀ।

 

ਇਕ ਦਿਨ ਪਹਿਲਾਂ ਕਟਵਾਉਣਾ ਪੈਂਦਾ ਕੂਪਨ

 

ਕੰਟੀਨ ਵਿਚ ਭੋਜਨ ਕਰਨ ਲਈ ਇਕ ਦਿਨ ਪਹਿਲਾਂ ਹੀ ਕੂਪਨ ਕਟਾਉਣਾ ਪੈਂਦਾ ਹੈ। ਕਿਉਂਕਿ 50 ਪਯੇ ਅਤੇ 10 ਪੈਸੇ ਦੇ ਸਿੱਕਿਆ ਦਾ ਚੱਲਣਾ ਖਤਮ ਹੋ ਗਿਆ ਹੈ, ਇਸ ਕਾਰਨ ਕਰਮਚਾਰੀ ਇਕ ਵਾਰ ਵਿਚ ਹੀ 10–15 ਦਿਨਾਂ ਦਾ ਕੂਪਨ ਕਟਾ ਲੈਂਦੇ ਹਨ। ਬਿਨਾਂ ਕੂਪਨ ਕਟਾਏ ਭੋਜਨ ਨਹੀਂ ਮਿਲਦਾ।

 

ਕਿਵੇਂ ਸੰਚਾਲਨ ਕਰਦਾ ਹੈ ਪ੍ਰਬੰਧਨ

 

ਐਚਈਸੀ ਦੇ ਤਿੰਨਾਂ ਪਲਾਟਾਂ ਅਤੇ ਮੁੱਖ ਦਫ਼ਤਰ ਵਿਚ ਕੰਟੀਨ ਚਲਦੀ ਹੈ। ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਪ੍ਰਬੰਧਨ, ਮੁਲਾਜ਼ਮ ਯੂਨੀਅਨਾਂ ਦੇ ਪ੍ਰਤੀਨਿਧ ਸ਼ਾਮਲ ਰਹਿੰਦੇ ਹਨ। ਕੰਟੀਨ ਕਮੇਟੀ  ਰਾਸ਼ਨ ਦੀ ਵਿਵਸਥਾ, ਜ਼ਰੂਰਤ ਦੀ ਸਮਗਰੀ ਦਾ ਲੇਖਾ–ਜੋਖਾ ਤਿਆਰ ਕਰਦੀ ਹੈ। ਕਮੇਟੀ ਦੀ ਰਿਪੋਰਟ ਉਤੇ ਮਨੈਜਮੈਂਟ ਵਿਚਾਰ ਕਰਨ ਬਾਅਦ ਰਾਸ਼ਨ ਲਈ ਰਕਮ ਜਾਰੀ ਕਰਦਾ ਹੈ।

 

ਹਰ ਸਾਲ ਕਰੀਬ ਸੱਤ ਲੱਖ ਰੁਪਏ ਖਰਚ

 

ਕਰਮਚਾਰੀ ਦੀ ਇਸ ਕਿਫਆਤੀ ਵਿਵਸਥਾ ਨੂੰ ਬਣਾਈ ਰੱਖਣ ਲਈ ਐਚਈਸੀ ਮੈਨੇਜਮੈਂਟ ਨੂੰ ਹਰ ਮਹੀਨੇ ਕਰੀਬ ਸੱਤ ਲੱਖ ਰੁਪਏ ਕੰਟੀਨ ਉਤੇ ਖਰਚ ਕਰਨੇ ਪੈਂਦੇ ਹਨ। ਇਸ ਨੁੰ ਲੈ ਕੇ ਕਈ ਵਾਰ ਉਚ ਮੈਨੇਜਮੈਂਟ ਵਿਚ ਵਿਵਸਥਾ ਬਦਲਣ ਦੀ ਗੱਲ ਵੀ ਉਠੀ, ਪ੍ਰੰਤੂ ਕਰਮਚਾਰੀਆਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਇਸ ਨੂੰ ਬਣਾਈ ਰੱਖਣਾ ਹੀ ਉਚਿਤ ਸਮਝਿਆ ਗਿਆ। ਸੱਚਾਈ ਤਾਂ ਇਹ ਹੈ ਕਿ ਸਵੇਰੇ ਛੇ ਵਜੇ ਤੋਂ ਢਾਈ ਅਤੇ ਸਵੇਰੇ ਅੱਠ ਤੋਂ ਸ਼ਾਮ ਪੰਜ ਵਜੇ ਤੱਕ ਦੀ ਸਿਫਟ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਸ ਤੋਂ ਇਲਾਵਾ ਕੋਈ ਉਪਾਅ ਵੀ ਨਹੀਂ ਹੈ। ਅੱਧੇ ਘੰਟੇ ਦੇ ਲੰਚ ਬ੍ਰੇਕ ਵਿਚ ਘਰ ਜਾਂ ਬਾਹਰ ਜਾ ਕੇ ਖਾਣਾ ਮੁਸ਼ਕਿਲ ਹੈ। ਉਥੇ ਘਰੋਂ ਲਿਆਂ ਗਿਆ ਖਾਣਾ ਵੀ ਪਲਾਂਟ ਅੰਦਰ ਦੀ ਗਰਮੀ ਵਿਚ ਖਰਾਬ ਹੋ ਜਾਂਦਾ ਹੈ।

 

ਰਾਣਾ ਸੰਗ੍ਰਾਮ ਸਿੰਘ ਜਨਰਲ ਸਕੱਤਰ ਹਟੀਆ ਪ੍ਰੋਜੈਕਟ ਵਰਕਰ ਯੂਨੀਅਨ ਨੇ ਦੱਸਿਆ ਕਿ ਯੂਨੀਅਨ ਨੇ ਇਹ 1963 ਵਿਚ ਸ਼ੁਰੂ ਕਰਵਾਈ ਸੀ। ਕੰਟੀਨ ਵਿਚ ਗੁਣਵਤਾਪੁਰਣ ਖਾਣਾ ਮੁਲਾਜ਼ਮਾਂ ਨੂੰ ਮਿਲਦਾ ਹੈ। 50 ਪਯੇ ਵਿਚ ਖਾਣਾ ਦੇਣਾ ਇਹ ਦੇਸ਼ ਦੀ ਇਕੋ ਇਕ ਕੰਟੀਨ ਹੈ।

ਮੈਨੇਜਮੈਂਟ ਨੇ ਕਿਹਾ ਕਿ ਕਰਮਚਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਨੇਜਮੈਂਟ ਆਪਣੇ ਮੁਲਾਜ਼ਮਾਂ ਨੂੰ ਐਨੀ ਸਸਤੀ ਦਰ ਉਤੇ ਭੋਜਨ ਦੇ ਰਹੀ ਹੈ। ਇਕ ਕਲਿਆਣਕਾਰੀ ਕੰਪਨੀ ਹੋਣ ਕਾਰਨ ਮਜ਼ਦੂਰਾਂ ਦਾ ਹਿੱਤ ਦੇਖਣਾ ਮੈਨੇਜਮੈਂਟ ਦਾ ਫਰਜ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inflation is also cheap here: Eight people come packed with food one rupee of 10 tea