ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ 'ਚ ਮਹਿੰਗਾਈ ਹੋਰ ਵਧਣ ਦੇ ਆਸਾਰ

ਦੇਸ਼ 'ਚ ਮਹਿੰਗਾਈ ਹੋਰ ਵਧਣ ਦੇ ਆਸਾਰ

ਖਾਣਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਜਾਣ ਕਾਰਨ ਮਈ ਮਹੀਨੇ ਦੇ ਅੰਕੜਿਆਂ ਵਿੱਚ ਪ੍ਰਚੂਨਮਹਿੰਗਾਈ ਸੱਤ ਮਹੀਨਿਆਂ ਦੇ ਉੱਚਪੱਧਰ ਤੱਕ ਵੀ ਪੁੱਜ ਸਕਦੀ ਹੈ। ਇੱਕ ਸਰਵੇਖਣ ਮੁਤਾਬਕ ਜ਼ਿਆਦਾਤਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਖਪਤਕਾਰ ਉੱਤੇ ਆਧਾਰਤ 'ਨੋਟ ਪਸਾਰੇ ਦੀ ਦਰ' (ਇਨਫ਼ਲੇਸ਼ਨ ਜਾਂ ਮੁਦਰਾਸਫ਼ੀਤੀ) ਦੀ ਦਰ ਮਈ ਮਹੀਨੇ ਵਧ ਕੇ 3.01 ਫ਼ੀ ਸਦੀ ਦਰਜ ਹੋ ਸਕਦੀ ਹੈ, ਜੋ ਅਪ੍ਰੈਲ ਮਹੀਨੇ 2.92 ਫ਼ੀ ਸਦੀ ਰਹੀ ਸੀ।

 

 

ਕਈ ਵਿਸ਼ਲੇਸ਼ਕਾਂ ਮੁਤਾਬਕ ਤਾਂ ਐਤਕੀਂ ਮਹਿੰਗਾਈ 3.50 ਫ਼ੀ ਸਦੀ ਤੱਕ ਵੀ ਜਾ ਸਕਦੀ ਹੈ। ਮਹਿੰਗਾਈ ਦਾ ਇਹ ਅਨੁਮਾਨ ਭਾਰਤੀ ਰਿਜ਼ਰਵ ਬੈਂਕ ਦੇ ਟੀਚੇ ਤੋਂ ਘੱਟ ਰਹੇਗਾ। ਇਹ ਲਗਾਤਾਰ 10ਵਾਂ ਮਹੀਨਾ ਹੋਵੇਗਾ, ਜਦੋਂ ਪ੍ਰਚੂਨ ਵਸਤਾਂ ਦੀ ਮਹਿੰਗਾਈ 4 ਫ਼ੀ ਸਦੀ ਤੋਂ ਹੇਠਾਂ ਰਹੇਗੀ। ਫਿਰ ਅਕਤੂਬਰ 2019 ਤੋਂ ਬਾਅਦ ਇਸ ਦੇ ਹੋਰ ਵਧਣ ਦਾ ਖ਼ਦਸ਼ਾ ਬਣਿਆ ਹੋਇਆ ਹੈ

 

 

ਅਰਥਸ਼ਾਸਤਰੀਆਂ ਮੁਤਾਬਕ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਮਾਰਚ 2019 ਤੋਂ ਹੀ ਵਧ ਰਹੀਆਂ ਹਨ। ਪ੍ਰਚੂਨ ਮਹਿੰਗਾਈ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਅੱਧੇ ਤੋਂ ਵੱਧ ਹੁੰਦੀ ਹੈ

 

 

ਐਤਕੀਂ ਇੱਕ ਤਾਂ ਉਂਝ ਵੀ ਮਾਨਸੂਨ ਕੁਝ ਦੇਰੀ ਨਾਲ ਰਹੀ ਹੈ ਤੇ ਉਸ ਤੋਂ ਪਹਿਲਾਂ ਆਉਣ ਵਾਲੀ ਵਰਖਾ ਵੀ ਕੁਝ ਘੱਟ ਹੀ ਰਹੇਗੀ, ਜਿਸ ਕਾਰਨ ਸਬਜ਼ੀਆਂ ਤੇ ਫਲਾਂ ਦਾ ਉਤਪਾਦਨ ਘਟੇਗਾ। ਫਿਰ ਕੀਮਤਾਂ ਵੀ ਵਧਣਗੀਆਂ

 

 

ਇੰਝ ਇਸ ਵਾਰ ਪ੍ਰਚੂਨ ਮਹਿੰਗਾਈ ਮਈ ਮਹੀਨੇ ਦੇ ਅੰਕੜਿਆਂ ਵਿੱਚ ਸਭ ਤੋਂ ਵੱਧ ਵਿਖਾਈ ਦੇ ਸਕਦੀ ਹੈ। ਅਕਤੂਬਰ 2018 ਦੌਰਾਨ ਇਹ ਦਰ 3.38 ਫ਼ੀ ਸਦੀ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inflation may rise more in the country