ਅਗਲੀ ਕਹਾਣੀ

ਭਾਰਤ ’ਚ ਜੂਨ ਮਹੀਨੇ ਦੌਰਾਨ ਘਟੀ ਮਹਿੰਗਾਈ

ਭਾਰਤ ’ਚ ਜੂਨ ਮਹੀਨੇ ਦੌਰਾਨ ਘਟੀ ਮਹਿੰਗਾਈ

ਨੋਟ–ਪਸਾਰੇ ਦੀ ਥੋਕ ਮੁੱਲ ਸੂਚਕ–ਅੰਕ ਆਧਾਰਤ ਦਰ (ਮੁਦਰਾ–ਸਫ਼ੀਤੀ ਦੀ ਦਰ) ਬੀਤੇ ਜੂਨ ਮਹੀਨੇ ਘਟ ਕੇ ਪਿਛਲੇ 23 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 2.02 ਫ਼ੀ ਸਦੀ ਉੱਤੇ ਆ ਗਈ। ਸਬਜ਼ੀਆਂ, ਪੈਟਰੋਲ–ਡੀਜ਼ਲ ਤੇ ਬਿਜਲੀ ਨਾਲ ਜੁੜੇ ਸਾਮਾਨਾਂ ਦੀਆਂ ਕੀਮਤਾਂ ਵਿੱਚ ਕਮੀ ਕਾਰਨ ਥੋਕ ਮਹਿੰਗਾਈ ਦਰ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ।

 

 

ਥੋਕ ਮੁੱਲ ਸੂਚਕ–ਅੰਕ ਆਧਾਰਤ ਮੁਦਰਾ–ਸਫ਼ੀਤੀ ਮਈ ਮਹੀਨੇ 2.45 ਫ਼ੀ ਸਦੀ ਰਹੀ ਸੀ। ਜੂਨ 2018 ਦੌਰਾਨ ਇਹ ਅੰਕੜਾ 5.68 ਫ਼ੀ ਸਦੀ ਰਿਹਾ। ਥੋਕ ਮੁਦਰਾ–ਸਫ਼ੀਤੀ ਦਰ ਜੂਨ ’ਚ ਮਈ ਮਹੀਨੇ ਦੇ ਮੁਕਾਬਲੇ ਘੱਟ ਰਹੀ। ਇਹ ਜੂਨ ਮਹੀਨੇ ’ਚ 2.02 ਫ਼ੀ ਸਦੀ ਰਹੀ। ਜਦ ਕਿ ਮਈ ਮਹੀਨੇ ਇਹ ਅੰਕੜਾ 2.45 ਫ਼ੀ ਸਦੀ ਉੱਤੇ ਸੀ। ਬੀਤੇ ਵਰ੍ਹੇ ਇਸੇ ਮਹੀਨੇ ਭਾਵ ਜੂਨ 2018 ’ਚ ਥੋਕ ਮਹਿੰਗਾਈ ਦਰ 5.68 ਫ਼ੀ ਸਦੀ ਸੀ।

 

 

ਖ਼ੁਰਾਕੀ ਵਸਤਾਂ ਦੀ ਥੋਕ ਮਹਿੰਗਾਈਦਰ ਮਾਮੂਲੀ ਕਮੀ ਨਾਲ ਜੂਨ ਮਹੀਨੇ 6.98 ਫ਼ੀ ਸਦੀ ਦੇ ਪੱਧਰ ਉੱਤੇ ਰਹੀ, ਜੋ ਮਈ ’ਚ 6.99 ਫ਼ੀ ਸਦੀ ਉੱਤੇ ਸੀ। ਸਬਜ਼ੀਆਂ ਦੀ ਮਹਿੰਗਾਈ ਦਰ ਪਿਛਲੇ ਮਹੀਨੇ ਘਟ ਕੇ 24.76 ਫ਼ੀ ਸਦੀ ਉੱਤੇ ਰਹੀ; ਜੋ ਮਈ ’ਚ 33.15 ਫ਼ੀ ਸਦੀ ਉੱਤੇ ਸੀ।

 

 

ਆਲੂ ਦੇ ਥੋਕ ਭਾਅ ਜੂਨ ਮਹੀਨੇ ਦੌਰਾਨ 24.27 ਫ਼ੀ ਸਦੀ ਘਟੇ; ਜਦ ਕਿ ਮਈ ’ਚ ਆਲੂ ਦੀ ਮਹਿੰਗਾਈ ਦਰ ਸਿਫ਼ਰ ਤੋਂ 23.36 ਫ਼ੀ ਸਦੀ ਹੇਠਾਂ ਰਹੀ ਸੀ।

 

 

ਭਾਵੇਂ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਜਾਰੀ ਹੈ ਤੇ ਜੂਨ ’ਚ ਇਸ ਦੀ ਮਹਿੰਗਾਈ ਦਰ 16.63 ਫ਼ੀ ਸਦੀ ਦੇ ਪੱਧਰ ਉੱਤੇ ਰਹੀ। ਮਈ ’ਚ ਪਿਆਜ਼ ਦੀ ਮੁਦਰਾ–ਸਫ਼ੀਤੀ 15.89 ਫ਼ੀ ਸਦੀ ਉੱਤੇ ਰਹੀ ਸੀ। ਇਸ ਵਰ੍ਹੇ ਜੂਨ ’ਚ ਡਬਲਿਊਪੀਆਈ ਮੁਦਰਾ–ਸਫ਼ੀਤੀ ਪਿਛਲੇ 23 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਰਹੀ। ਇਸ ਤੋਂ ਪਹਿਲਾਂ ਜੁਲਾਈ 2017 ਦੌਰਾਨ ਇਹ 1.88 ਫ਼ੀ ਸਦੀ ਉੱਤੇ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inflation reduced during June in India