ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿੱਸ ਬੈਂਕ ’ਚ ਕਾਲਾ-ਧਨ ਰੱਖਣ ਵਾਲਿਆਂ ਦੇ ਬੰਦ ਖਾਤਿਆਂ ਦੀ ਮਿਲੀ ਜਾਣਕਾਰੀ

ਸਵਿਸ ਬੈਂਕ ਚ ਭਾਰਤੀਆਂ ਦੇ ਖਾਤਾ ਧਾਰਕਾਂ ਬਾਰੇ ਸਵੈਚਾਲਤ ਪ੍ਰਬੰਧ ਅਧੀਨ ਭਾਰਤ ਨੂੰ ਪ੍ਰਾਪਤ ਹੋਈ ਪਹਿਲੇ ਗੇੜ ਦੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਦੀ ਤਿਆਰੀ ਚੱਲ ਰਹੀ ਹੈ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖਾਤਾ ਧਾਰਕਾਂ ਦੀ ਪਛਾਣ ਨਿਰਧਾਰਤ ਕਰਨ ਲਈ ਲੋੜੀਂਦੀ ਸਮੱਗਰੀ ਉਪਲਬਧ ਹੈ। ਸਵਿਟਜ਼ਰਲੈਂਡ ਨੇ ਸਵੈਚਾਲਤ ਪ੍ਰਣਾਲੀ ਦੇ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਜਾਣਕਾਰੀਆਂ ਭਾਰਤ ਨੂੰ ਉਪਲਬਧ ਕਰਵਾਈਆਂ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਸਬੰਧੀ ਬੈਂਕਾਂ ਤੇ ਰੈਗੂਲੇਟਰੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਜਾਣਕਾਰੀ ਮੁੱਖ ਤੌਰ ‘ਤੇ ਉਨ੍ਹਾਂ ਖਾਤਿਆਂ ਨਾਲ ਸਬੰਧਤ ਹੈ ਜਿਨ੍ਹਾਂ ਨੂੰ ਕਾਰਵਾਈ ਦੇ ਡਰੋਂ ਪਹਿਲਾਂ ਹੀ ਲੋਕ ਬੰਦ ਕਰ ਚੁੱਕੇ ਹਨ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿੱਸ ਸਰਕਾਰ ਦੀਆਂ ਹਦਾਇਤਾਂ 'ਤੇ ਉੱਥੋਂ ਦੇ ਬੈਂਕਾਂ ਨੇ ਅੰਕੜੇ ਇਕੱਤਰ ਕੀਤੇ ਤੇ ਭਾਰਤ ਨੂੰ ਸੌਂਪੇ। ਇਸ ਚ ਹਰੇਕ ਖਾਤੇ ਚ ਲੈਣ-ਦੇਣ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ ਜੋ 2018 ਚ ਇਕ ਵੀ ਦਿਨ ਸਰਗਰਮ ਰਹੇ।

 

ਉਨ੍ਹਾਂ ਕਿਹਾ ਕਿ ਇਹ ਖਾਤਿਆਂ ਚ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਖ਼ਿਲਾਫ਼ ਠੋਸ ਕੇਸ ਤਿਆਰ ਕਰਨ ਚ ਇਹ ਅੰਕੜਾ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਚ ਜਮ੍ਹਾਂ ਰਾਸ਼ੀ, ਟ੍ਰਾਂਸਫਰ ਤੇ ਹੋਰ ਜਾਇਦਾਦ ਸ਼੍ਰੇਣੀਆਂ ਚ ਨਿਵੇਸ਼ਾਂ ਤੋਂ ਪ੍ਰਾਪਤ ਆਮਦਨੀ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।

 

ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਕਦੇ ਪੂਰੀ ਤਰ੍ਹਾਂ ਗੁਪਤ ਰਹੇ ਸਵਿੱਸ ਬੈਂਕ ਖਾਤਿਆਂ ਵਿਰੁੱਧ ਵਿਸ਼ਵ ਪੱਧਰ ’ਤੇ ਸ਼ੁਰੂ ਹੋੀ ਮੁਹਿੰਮ ਤੋਂ ਬਾਅਦ ਪਿਛਲੇ ਕੁਝ ਸਾਲਾਂ ਚ ਇਨ੍ਹਾਂ ਖਾਤਿਆਂ ਚੋਂ ਭਾਰੀ ਤੇ ਵੱਡੀ ਰਕਮ ਵਾਪਸ ਲੈ ਲਈ ਗਈ ਸੀ ਤੇ ਬਹੁਤ ਸਾਰੇ ਖਾਤੇ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਸਾਂਝੀ ਕੀਤੀ ਗਈ ਜਾਣਕਾਰੀ ਚ ਉਹ ਖਾਤੇ ਵੀ ਸ਼ਾਮਲ ਹਨ ਜਿਹੜੇ 2018 ਚ ਬੰਦ ਕਰਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇਥੇ ਘੱਟੋ ਘੱਟ 100 ਭਾਰਤੀ ਲੋਕਾਂ ਦੇ ਅਜਿਹੇ ਪੁਰਾਣੇ ਖਾਤੇ ਵੀ ਹਨ ਜਿਹੜੇ 2018 ਤੋਂ ਪਹਿਲਾਂ ਬੰਦ ਕਰ ਦਿੱਤੇ ਗਏ ਸਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਖਾਤੇ ਜ਼ਿਆਦਾਤਰ ਉਨ੍ਹਾਂ ਦੇ ਹਨ ਜਿਨ੍ਹਾਂ ਕੋਲ ਆਟੋ ਕੰਪੋਨੈਂਟਸ, ਕੈਮੀਕਲ, ਟੈਕਸਟਾਈਲ, ਰੀਅਲ ਅਸਟੇਟ, ਹੀਰਾ ਅਤੇ ਗਹਿਣਿਆਂ ਜਾਂ ਸਟੀਲ ਉਤਪਾਦਾਂ ਦਾ ਕਾਰੋਬਾਰ ਹੈ। ਰੈਗੂਲੇਟਰੀ ਅਧਿਕਾਰੀਆਂ ਨੇ ਕਿਹਾ ਕਿ ਸਵਿੱਸ ਬੈਂਕਾਂ ਤੋਂ ਮਿਲੀ ਜਾਣਕਾਰੀ ਦੇ ਵਿਸ਼ਲੇਸ਼ਣ ਚ ਰਾਜਨੀਤਿਕ ਸੰਪਰਕ ਰੱਖਣ ਵਾਲੇ ਲੋਕਾਂ ਨਾਲ ਜੁੜੀ ਜਾਣਕਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Information found on closed accounts of black money holders of Swiss banks