ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਈਓ ਵਿਵਾਦ ਤੋਂ ਬਾਅਦ ਇੰਫੋਸਿਸ ਦੇ ਸ਼ੇਅਰ 'ਚ 17% ਦੀ ਗਿਰਾਵਟ, ਨਿਵੇਸ਼ਕਾਂ ਦੇ ਡੁੱਬੇ 53,000 ਕਰੋੜ 

ਆਈ ਟੀ ਕੰਪਨੀ ਇੰਫੋਸਿਸ ਦਾ ਸ਼ੇਅਰ ਮੰਗਲਵਾਰ ਨੂੰ ਕਰੀਬ 17 ਪ੍ਰਤੀਸ਼ਤ ਹੇਠਾਂ ਆ ਗਿਆ। ਇਸ ਨਾਲ ਕੰਪਨੀ ਦੇ ਮਾਰਕੀਟ ਪੂੰਜੀਕਰਣ (ਮਾਰਕੀਟ ਕੈਪ) ਵਿੱਚ 53,451 ਕਰੋੜ ਰੁਪਏ ਦੀ ਗਿਰਾਵਟ ਆਈ। 

 

ਇਕ ਵਿਹਸਲਬਲੋਅਰ ਸ਼ਿਕਾਇਤ ਵਿੱਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਅਤੇ ਮੁੱਖ ਵਿੱਤ ਅਧਿਕਾਰੀ ਨੀਲਾਂਜਲ ਰਾਏ 'ਤੇ ਥੋੜ੍ਹੇ ਸਮੇਂ ਦੀ ਆਮਦਨ ਅਤੇ ਮੁਨਾਫਿਆਂ ਲਈ ਗ਼ਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਬਾਅਦ, ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ।

 

ਸਟਾਕ ਬਾਜ਼ਾਰ ਵਿੱਚ ਕੰਪਨੀ ਦਾ ਸ਼ੇਅਰ 16.21 ਪ੍ਰਤੀਸ਼ਤ ਦੇ ਨੁਕਸਾਨ ਨਾਲ 643.30 ਰੁਪਏ 'ਤੇ ਬੰਦ ਹੋਇਆ ਹੈ। ਕਾਰੋਬਾਰ ਦੌਰਾਨ, ਇਹ ਇੱਕ ਸਮੇਂ ਵਿੱਚ 16.86 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 638.30 ਰੁਪਏ 'ਤੇ ਬੰਦ ਹੋਇਆ ਸੀ। ਕੰਪਨੀ ਦਾ ਸਟਾਕ ਨੈਸ਼ਨਲ ਸਟਾਕ ਐਕਸਚੇਂਜ 'ਤੇ 16.65 ਪ੍ਰਤੀਸ਼ਤ ਦੇ ਨੁਕਸਾਨ 'ਤੇ 640 ਰੁਪਏ 'ਤੇ ਬੰਦ ਹੋਇਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Infosys investors lose Rs 53000 crore as shares plummet amid whistleblower complaint