ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਲਈ ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਲਗਾਇਆ ਟੀਕਾ

ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ ਅਤੇ ਹੁਣ ਤਕ ਇਸ ਦੀ ਵੈਕਸੀਨ ਦਾ ਪਤਾ ਨਹੀਂ ਲੱਗ ਸਕਿਆ ਹੈ। ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਵਿਰੁੱਧ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵਾਇਰਸ ਹੁਣ ਤਕ ਦੁਨੀਆ ਭਰ 'ਚ 37,47,275 ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ, ਜਦਕਿ 2,58,962 ਲੋਕਾਂ ਦੀ ਮੌਤ ਹੋ ਗਈ ਹੈ।
 

ਅਮਰੀਕੀ ਫ਼ਾਰਮਾਸਿਊਟੀਕਲ ਕੰਪਨੀ ਫਾਈਜ਼ਰ ਇੰਕ ਨੇ ਆਪਣਾ ਕਲੀਨਿਕਲ ਟ੍ਰਾਇਲ ਵੈਕਸੀਨ ਸਭ ਤੋਂ ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਦਿੱਤਾ ਹੈ ਅਤੇ ਰੇਜ਼ੇਨਰੋਨ ਫ਼ਾਰਮਾਸਿਊਟੀਕਲ ਨੇ ਕਿਹਾ ਕਿ ਇਸ ਦੇ ਕੰਮ ਨਾ ਕਰਨ 'ਤੇ ਇੱਕ ਹੋਰ ਐਂਟੀਬਾਡੀ ਇਲਾਜ ਉਪਲੱਬਧ ਹੋ ਸਕਦਾ ਹੈ। ਇਹ ਦਵਾਈ ਜੂਨ 'ਚ ਪਹਿਲੀ ਵਾਰ ਮਨੁੱਖਾਂ 'ਚ ਅਧਿਐਨ ਕਰਨ ਲਈ ਉਪਲੱਬਧ ਹੋਵੇਗੀ। ਗਿਲਿਅਡ ਸਾਇੰਸਿਜ਼ ਇੰਕ ਦੁਨੀਆ ਭਰ 'ਚ ਵਰਤੋਂ ਲਈ ਵਾਇਰਸ ਦੇ ਇਲਾਜ ਦੇ ਨਿਰਮਾਣ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। 
 

ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੋਰਲਾ ਨੇ ਇੱਕ ਬਿਆਨ 'ਚ ਕਿਹਾ, "ਚਾਰ ਮਹੀਨੇ ਤੋਂ ਵੀ ਘੱਟ ਸਮੇਂ 'ਚ ਅਸੀਂ ਪ੍ਰੀਕਲੀਨਿਕਲ ਸਟਡੀਜ਼ ਨਾਲ ਮਨੁੱਖਾਂ 'ਤੇ ਪ੍ਰੀਖਣ ਕਰ ਸਕਾਂਗੇ।"
 

ਇੱਧਰ ਭਾਰਤ 'ਚ 30 ਤੋਂ ਵੱਧ ਟੀਕੇ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਅਜ਼ਮਾਇਸ਼ ਲਈ ਤਿਆਰ ਹਨ। ਇਹ ਜਾਣਕਾਰੀ ਮਾਹਿਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਟੀਕਾ ਵਿਕਾਸ ਬਾਰੇ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ।
 

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦਾ ਟੀਕਾ ਵਿਕਸਿਤ ਕਰਨ, ਔਸ਼ਧੀ ਖੋਜ, ਰੋਗ ਨਾਸ਼ਕ ਅਤੇ ਜਾਂਚ 'ਚ ਭਾਰਤ ਦੀ ਕੋਸ਼ਿਸ਼ਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਸੀ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੀ ਸਮੀਖਿਆ 'ਚ ਅਕਾਦਮਿਕ ਭਾਈਚਾਰੇ, ਉਦਯੋਗ ਤੇ ਸੂਬਾ ਸਰਕਾਰਾਂ ਦੇ ਇਕਜੁਟ ਹੋ ਕੇ ਕੰਮ ਕਰਨ 'ਤੇ ਚਰਚਾ ਕੀਤੀ ਗਈ। ਪੀਐਮ ਮੋਦੀ ਨੇ ਮਹਿਸੂਸ ਕੀਤਾ ਕਿ ਅਜਿਹੇ ਤਾਲਮੇਲ ਤੇ ਗਤੀ ਨੂੰ ਮਿਆਰੀ ਆਪ੍ਰੇਟਿੰਗ ਵਿਧੀ 'ਚ ਸ਼ਾਮਲ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Injection of first US patients in clinical trial of covid 19 vaccine