ਅਗਲੀ ਕਹਾਣੀ

ਕਸ਼ਮੀਰ ’ਚ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਫ਼ੌਜੀ ਨੇ ਏਮਜ਼ ’ਚ ਦਮ ਤੋੜਿਆ

ਕਸ਼ਮੀਰ ਦੇ ਪੁਲਵਾਮਾ ਚ ਅੱਤਵਾਦੀਆਂ ਨਾਲ ਲੜਦਿਆਂ ਜ਼ਖ਼ਮੀ ਹੋਏ ਭਾਰਤੀ ਫ਼ੌਜ ਦੇ ਜਵਾਨ ਮਹੇਸ਼ ਕੁਮਾਰ ਮੀਣਾ ਨੇ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਊਟ ਆਫ਼ ਮੈਡੀਕਲ ਸਾਇੰਸ) ਚ ਦਮ ਤੋੜ ਦਿੱਤਾ। ਸ਼ਹੀਦ ਮੀਣਾ ਨੂੰ 11 ਜਨਵਰੀ ਨੂੰ ਏਮਜ਼ ਦੇ ਨਿਊਰੋ ਵਾਰਡ ਚ ਭਰਤੀ ਕੀਤਾ ਗਿਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਭਾਰਤੀ ਫ਼ੌਜ ਦੇ ਜਵਾਬ ਮਹੇਸ਼ ਕੁਮਾਰ ਮੀਣਾ ਰਾਜਸਥਾਨ ਦੇ ਖਾਟੂਸ਼ਾਮਜੀ ਦੇ ਨੇੜਲੇ ਪਿੰਡ ਲਾਪੁੰਵਾ ਦੇ ਰਹਿਣ ਵਾਲੇ ਸਨ।

 

ਦੱਸਦੇਈਏ ਕਿ 5 ਜਨਵਰੀ ਨੂੰ ਆਰਿਪਲ ਇਲਾਕੇ ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਚ ਸੀਆਰਪੀਐਫ਼ ਦੀ 180 ਬਟਾਲੀਅਨ ਦੇ ਕਾਂਸਟੇਬਲ ਜੀਡੀ ਮਹੇਸ਼ ਕੁਮਾਰ ਮੀਣਾ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਨ।  

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸ਼ਹੀਦ ਮੀਣਾ ਦੀ ਸਾਹ ਦੀ ਨਲੀ ਚ ਇਕ ਗੋਲੀ ਅਤੇ ਮੋਢੇ ਚ ਦੋ ਗੋਲੀਆਂ ਵੱਜੀਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ 92 ਬੇਸ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਨ੍ਹਾਂ ਨੂੰ ਉਧਮਪੁਰ ਕਮਾਂਡ ਹਸਪਤਾਲ ਚ ਭਰਤੀ ਕਰਵਾਇਆ ਗਿਆ। ਹਾਲਤ ਕਾਬੂ ਤੋਂ ਬਾਹਰ ਹੋਣ ਮਗਰੋਂ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਚ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰਕਾਰ ਦਮ ਤੋੜ ਦਿੱਤਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:injured in a fight in Kashmir jawan died in AIIMS