ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨੈਲੋ ਵਿਧਾਇਕ ਦੇ ਭਤੀਜੇ ਦੀ ਲਾਸ਼ ਮਿਲੀ, ਕਤਲ ਦਾ ਖ਼ਦਸ਼ਾ

 

ਹਰਿਆਣਾ ਵਿੱਚ ਫ਼ਤਿਹਾਬਾਦ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਦੇ ਭਤੀਜੇ ਨਰੇਸ਼ ਕੁਮਾਰ ਦੀ ਲਾਸ਼ ਅੱਜ ਸਵੇਰੇ ਫ਼ਤਿਹਾਬਾਦ ਵਿੱਚ ਹਿਸਾਰ ਰੋਡ ਉੱਤੇ ਬਿਜਲੀ ਘਰ ਦੇ ਪਿੱਛੇ ਝਾੜੀਆਂ ਤੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਨਰੇਸ਼ ਵਜੋਂ  ਹੋਈ ਹੈ।

 

ਸਿਟੀ ਥਾਣਾ ਦੇ ਐਸਐਚਓ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਬਾਹਰ ਹੈ ਪਰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 

ਨਰੇਸ਼ ਦੇ ਭਰਾ ਸ਼ੀਸ਼ਪਾਲ ਨੇ ਪੁਲਿਸ ਨੂੰ ਦੱਸਿਆ ਕਿ ਨਰੇਸ਼ ਬੁੱਧਵਾਰ ਸ਼ਾਮ ਚਾਰ ਵਜੇ ਤੋਂ ਬਾਅਦ ਪਿੰਡ ਤੋਂ ਲਾਪਤਾ ਸੀ। ਅੱਜ ਸਵੇਰੇ ਨਰੇਸ਼ ਦੀ ਲਾਸ਼ ਮਿਲੀ। ਉਸ ਦੇ ਸਿਰ ਦੇ ਪਿੱਛੇ ਸੱਟਾਂ ਦੇ ਨਿਸ਼ਾਨ ਸਨ ਅਤੇ ਕੰਨ, ਨੱਕ, ਮੂੰਹ ਤੋਂ ਖੂਨ ਵੀ ਨਿਕਲਿਆ ਹੋਇਆ ਸੀ।

 

ਨਿਊਜ਼ ਏਜੰਸੀ ਅਨੁਸਾਰ ਨਰੇਸ਼ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INLD MLA nephew found dead in fatehabad Suspect of murder