ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨੋਵੇਸ਼ਨ ਇੰਡੈਕਸ: ਕਰਨਾਟਕ ਜੇਤੂ, ਹਰਿਆਣਾ 5ਵੇਂ ਸਥਾਨ 'ਤੇ, ਪੰਜਾਬ ਦਾ ਨਹੀਂ ਨਾਂ

ਨੀਤੀ ਆਯੌਗ ਦੇ ਇੰਡੀਆ ਇਨੋਵੇਸ਼ਨ ਇੰਡੈਕਸ ਵਿਚ ਕਰਨਾਟਕ ਪਹਿਲੇ ਸਥਾਨ 'ਤੇ ਆਇਆ ਹੈ। ਤਾਮਿਲਨਾਡੂ ਦੂਜੇ ਅਤੇ ਮਹਾਰਾਸ਼ਟਰ ਤੀਜੇ ਸਥਾਨ 'ਤੇ ਆਇਆ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਦੀ ਤਰਜ਼ 'ਤੇ ਤਿਆਰ ਇੰਡੀਆ ਇਨੋਵੇਸ਼ਨ ਚ ਸਭ ਤੋਂ ਹੇਠਾਂ ਝਾਰਖੰਡ ਨੂੰ ਥਾਂ ਮਿਲੀ ਹੈ ਜਦਕਿ ਉੱਤਰ ਪ੍ਰਦੇਸ਼ ਸੱਤਵੇਂ ਨੰਬਰ 'ਤੇ ਹੈ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਛੋਟੇ ਸੂਬਿਆਂ ਦੀ ਸੂਚੀ ਦਿੱਲੀ ਨੂੰ ਪਹਿਲਾ ਸਥਾਨ ਮਿਲਿਆ ਹੈ।

 

ਨੀਤੀ ਆਯੌਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਇੱਥੇ ਇਹ ਰਿਪੋਰਟ ਜਾਰੀ ਕੀਤੀ। ਇਸ ਮੌਕੇ ਰਾਜੀਵ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਕਾਢ ਦੇ ਸੱਤ ਮਾਪਦੰਡਾਂ ਦੀ ਪਰਖ ਕੀਤੀ ਗਈ ਹੈ। ਸਾਰੇ ਸੂਬਿਆਂ ਨੂੰ ਇਸ ਅਧਾਰ 'ਤੇ ਰੈਂਕਿੰਗ ਮਿਲੀ ਹੈ।

 

ਜੇਕਰ ਅਸੀਂ ਸਾਰੇ ਵੱਡੇ ਸੂਬਿਆਂ ਦੀ ਨਜ਼ਰ ਨਾਲ ਵੇਖੀਏ ਤਾਂ ਕਰਨਾਟਕ 35.65 ਅੰਕਾਂ ਨਾਲ ਚੋਟੀ 'ਤੇ ਹੈ ਇਸ ਤੋਂ ਬਾਅਦ 32.98 ਦੇ ਸਕੋਰ ਨਾਲ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ। ਮਹਾਰਾਸ਼ਟਰ 29.93 ਅੰਕਾਂ ਨਾਲ ਤੀਜੇ ਨੰਬਰ 'ਤੇ ਹੈ। ਤੇਲੰਗਾਨਾ 22.06 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ ਜਦਕਿ 20.55 ਅੰਕਾਂ ਨਾਲ ਹਰਿਆਣਾ ਪੰਜਵੇਂ ਸਥਾਨ' ਤੇ ਹੈ। ਕੇਰਲਾ 0.58 ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ ਜਦਕਿ ਉੱਤਰ ਪ੍ਰਦੇਸ਼ 10.08 ਅੰਕਾਂ ਦੇ ਨਾਲ ਸੱਤਵੇਂ ਸਥਾਨ' ਤੇ ਹੈ।

 

17 ਵੱਡੇ ਰਾਜਾਂ ਦੀ ਸੂਚੀ ਝਾਰਖੰਡ 6.20 ਅੰਕਾਂ ਨਾਲ ਆਖਰੀ ਸਥਾਨ 'ਤੇ ਹੈ ਜਦੋਂਕਿ ਬਿਹਾਰ 7.99 ਅੰਕਾਂ ਨਾਲ 16ਵੇਂ ਸਥਾਨ' ਤੇ ਹੈ। ਇਸ ਤੋਂ ਇਕ ਸਥਾਨ ਉਪਰ ਛੱਤੀਸਗੜ 15ਵੇਂ ਤੇ ਹੈ, ਜਿਸ ਨੇ 8.06 ਅੰਕ ਪ੍ਰਾਪਤ ਕੀਤੇ ਹਨ। ਮੱਧ ਪ੍ਰਦੇਸ਼ 9.70 ਅੰਕਾਂ ਨਾਲ 14ਵੇਂ ਸਥਾਨ 'ਤੇ ਹੈ।

 

ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਛੋਟੇ ਸੂਬਿਆਂ ਦੀ ਲੜੀ ਚ ਦਿੱਲੀ ਦਾ ਨੰਬਰ 42.98 ਹੈ। ਇਸ ਸੂਚੀ ਦੂਸਰਾ ਸਥਾਨ ਚੰਡੀਗੜ੍ਹ ਦਾ ਹੈ, ਜਿਸ ਨੇ 27.97 ਅੰਕ ਪ੍ਰਾਪਤ ਕੀਤੇ ਹਨ। ਗੋਆ 22.49 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ, ਜਦੋਂ ਕਿ ਪੁਡੂਚੇਰੀ 13.94 ਅੰਕਾਂ ਨਾਲ ਚੌਥੇ ਸਥਾਨ' ਤੇ ਹੈ। ਸਿੱਕਮ ਨੂੰ ਉੱਤਰ ਪੂਰਬ ਅਤੇ ਪਹਾੜੀ ਰਾਜਾਂ ਦੀ ਸ਼੍ਰੇਣੀ ਵਿੱਚ ਪਹਿਲੇ, ਹਿਮਾਚਲ ਪ੍ਰਦੇਸ਼ ਦੂਜੇ ਸਥਾਨ ਤੇ ਉਤਰਾਖੰਡ ਨੂੰ ਤੀਜੇ ਸਥਾਨਤੇ ਰੱਖਿਆ ਗਿਆ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Innovation Index: Karnataka wins Tamil Nadu at second place Uttar Pradesh at seventh position