ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੇਲੀ ਨਾਲ ਬਲਾਤਕਾਰ ਮਾਮਲੇ ’ਚ ਦਾਤੀ ਮਹਾਰਾਜ ਤੋਂ 8ਵੀਂ ਵਾਰ ਹੋਈ ਪੁੱਛ ਪੜਤਾਲ

ਆਪਣੀ ਚੇਲੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ (ਮਦਨ ਲਾਲ) ਨੂੰ ਸ਼ਨਿੱਚਰਵਾਰ ਨੂੰ 8ਵੀਂ ਵਾਰ ਪੁੱਛ ਪੜਤਾਲ ਲਈ ਕਰਾਈਮ ਬ੍ਰਾਂਚ ਦੁਆਰਾ ਦਿੱਲੀੇ ਦੇ ਚਾਣੱਕਿਆਪੂਰੀ ਸਥਿਤ ਦਫਤਰ ਸੱਦਿਆ ਗਿਆ। ਜਿੱਥੇ ਲਗਭਗ 7 ਘੰਟਿਆਂ ਤੱਕ ਇਹ ਪੁੱਛਗਿੱਛ ਚੱਲੀ ਜਿਸ ਤੋਂ ਬਾਅਦ ਦਾਤੀ ਮਹਾਰਾਜ ਨੂੰ ਛੱਡ ਦਿੱਤਾ ਗਿਆ। ਪੁਲਿਸ ਉਨ੍ਹਾਂ ਦੇ ਤਿੰਨ ਮਤਰੇਵੇ ਭਰਾਵਾਂ ਕੋਲੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਸੀਨੀਅਰ ਪੁਲਿਸ ਅਫਸਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

 

ਕਰਾਈਮ ਬ੍ਰਾਂਚ ਅਧਿਕਾਰੀਆਂ ਮੁਤਾਬਕ ਦੋ ਮਹੀਨਿਆਂ ਪਹਿਲਾਂ ਦਾਤੀ ਦੇ ਚਾਰ ਮੋਬਾਈਲ ਫ਼ੋਨ ਅਤੇ ਛਤਰਪੁਰ ਸਥਿਤ ਸ਼ਨੀਧਾਮ ਆਸ਼ਰਮ ਚ ਲਗੇ ਸੀਸੀਟੀਵੀ ਕੈਮਰੇ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਗਿਆ ਹੈ। ਉੱਥੋਂ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਰੇ ਮੋਬਾਈਲ ਫ਼ੋਨ ਚੋਂ ਕਿਸੇ ਤੋਂ ਵੀ ਦਾਤੀ ਨੇ ਪੀੜਤ ਲੜਕੀ ਨਾਲ ਗੱਲ ਕੀਤੀ ਹੋਵੇਗੀ ਜਾਂ ਵੱਟਸਐਪ ਤੇ ਅਸ਼ਲੀਲ ਸੰਦੇਸ਼ ਭੇਜਿਆ ਹੋਵੇਗਾ ਅਤੇ ਬਾਅਦ ਚ ਡੀਲੀਟ ਵੀ ਕਰ ਦਿੱਤਾ ਹੋਵੇਗਾ ਤਾਂ ਉਸ ਬਾਰੇ ਚ ਜਾਣਕਾਰੀ ਮਿਲ ਜਾਵੇਗੀ।

 


ਦੱਸਣਯੋਗ ਹੈ ਕਿ ਕੁੱਝ ਮਹੀਨਿਆਂ ਪਹਿਲਾਂ ਸ਼ਨੀਧਾਮ ਦੀ ਇੱਕ ਸਾਧਵੀ ਨੇ ਦਾਤੀ ਮਹਾਰਾਜ ਅਤੇ ਉਸਦੇ ਭਰਾਵਾਂ ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪੀੜਤ ਔਰਤ ਵੱਲੋਂ ਲਗਾਏ ਦੋਸ਼ਾਂ ਮਗਰੋਂ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਵਿੱਢ ਦਿੱਤੀ। ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਦੀ ਪੜਤਾਲ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ ਜੋ ਕਿ ਮਾਮਲੇ ਨੂੰ ਚੰਗੀ ਤਰ੍ਹਾਂ ਜਾਂਚ ਰਹੀ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inquiries filed for 8th time from Diti Maharaj in the rape case