ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਮਾਣੂ ਬਲੈਕਮੇਲਿੰਗ ਦਾ ਜਵਾਬ ਹੈ INS ਅਰਿਹੰਤ: ਮੋਦੀ

ਪ੍ਰਮਾਣੂ ਬਲੈਕਮੇਲਿੰਗ ਦਾ ਜਵਾਬ ਹੈ INS ਅਰਿਹੰਤ: ਮੋਦੀ

ਭਾਰਤ ਦੀ ਪਹਿਲੀ ਪ੍ਰਮਾਣੂ ਪਣਡੁੱਬੀ ਆਈਐੱਨਐੱਸ ਅਰਿਹੰਤ ਨੇ ਆਪਣੀ ਪਹਿਲੀ ਗਸ਼ਤ ਪੂਰੀ ਕਰ ਲਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਪ੍ਰਮਾਣੂ ਬਲੈਕਮੇਲਿੰਗ ਦਾ ਜਵਾਬ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਅਰਿਹੰਤ ਦਾ ਮਤਲਬ ਹੈ - ਦੁਸ਼ਮਣ ਨੂੰ ਨਸ਼ਟ ਕਰਨਾ। ਇਸ ਦੀ ਕਾਮਯਾਬੀ ਦੇਸ਼ ਲਈ ਬੇਮਿਸਾਲ ਉਪਲਬਧੀ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਕਦਮ ਹੈ। ਅਰਿਹੰਤ ਭਾਰਤ ਦੇ ਦੁਸ਼ਮਣਾਂ ਲਈ ਖੁੱਲ੍ਹੀ ਚੇਤਾਵਨੀ ਹੈ।


ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਧਨ-ਤੇਰਸ ਦੇ ਤੌਰ `ਤੇ ਅਸੀਂ ਭਾਰਤੀ ਆਪਣੇ ਪਰਿਵਾਰ ਲਈ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ। ਇਹ ਭਵਿੱਖ ਲਈ ਸ਼ੁਭਕਾਮਨਾ ਵੀ ਹੁੰਦੀ ਹੈ। ਤੁਸੀਂ ਲੋਕਾਂ ਨੇ ਦੇਸ਼ ਨੂੰ ਅਰਿਹੰਤ ਦੇ ਰੂਪ ਵਿੱਚ ਅਜਿਹਾ ਲਾਜਵਾਬ ਤੋਹਫ਼ਾ ਦਿੱਤਾ ਹੈ, ਜੋ ਭਾਰਤ ਦੇ ਇਤਿਹਾਸ ਵਿੱਚ ਬੇਮਿਸਾਲ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਨਐੱਸ ਅਰਿਹੰਤ ਦੀ ਕਾਮਯਾਬੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਆਈਐੱਨਐੱਸ ਅਰਿਹੰਤ ਦੀ ਟੀਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਦੇਸ਼ ਦੇ ਦੁਸ਼ਮਣਾਂ ਲਈ ਖੁੱਲ੍ਹੀ ਚੁਣੌਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INS Arihant is answer of Nuclear Blackmailing Modi