ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INS 'ਜਲ-ਅਸ਼ਵ' ਸ੍ਰੀ ਲੰਕਾ ਤੋਂ 685 ਭਾਰਤੀਆਂ ਨੂੰ ਵਾਪਸ ਲਿਆਇਆ

INS ਜਲ–ਅਸ਼ਵ 685 ਭਾਰਤੀਆਂ ਨੂੰ ਸ੍ਰੀ ਲੰਕਾ ਤੋਂ ਵਾਪਸ ਲਿਆਇਆ

ਭਾਰਤੀ ਜਲ ਸੈਨਾ ਵੱਲੋਂ ''ਅਪ੍ਰੇਸ਼ਨ ਸਮੁਦਰ ਸੇਤੂ'' ਲਈ ਤੈਨਾਤ ਕੀਤਾ ਆਈਐੱਨਐੱਸ ਜਲ-ਅਸ਼ਵ ਕੋਲੋਂਬੋ ਸ੍ਰੀ ਲੰਕਾ ਤੋਂ ਬਚਾ ਕੇ ਲਿਆਂਦੇ 685 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੋ ਜੂਨ 2020 ਨੂੰ ਤੂਤੀਕੋਰਿਨ ਬੰਦਰਗਾਹ ਪੁੱਜ ਗਿਆ।

 

 

ਭਾਰਤੀ ਨਾਗਰਿਕਾਂ ਨੂੰ ਲਿਆਉਣ ਦਾ ਇਹ ਉਪਰਾਲਾ ਸ੍ਰੀ ਲੰਕਾ ਵਿੱਚ ਭਾਰਤੀ ਮਿਸ਼ਨ ਵੱਲੋਂ ਕੀਤਾ ਗਿਆ। ਲੋਕਾਂ ਨੂੰ ਜਹਾਜ਼ ਵਿੱਚ ਲੋੜੀਂਦੀ ਡਾਕਟਰੀ ਸਕ੍ਰੀਨਿੰਗ ਉਪਰੰਤ ਬਿਠਾਇਆ ਗਿਆ। ਸਮੁੰਦਰੀ ਰਸਤੇ ਦੌਰਾਨ ਕੋਵਿਡ ਸਬੰਧੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਸਖਤੀ ਨਾਲ ਕੀਤੀ ਗਈ।

 

 

ਲਿਆਏ ਗਏ ਲੋਕਾਂ ਨੂੰ ਤੂਤੀਕੋਰਿਨ ਵਿਖੇ ਸਥਾਨਕ ਅਥਾਰਿਟੀਆਂ ਦੇ ਸਪੁਰਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੇਤੀ ਉਤਾਰਨ, ਸਿਹਤ ਸਕ੍ਰੀਨਿੰਗ, ਇਮੀਗ੍ਰੇਸ਼ਨ ਅਤੇ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। 

 

 

ਇਸ ਬਚਾਅ ਕਾਰਜ ਨਾਲ  ਭਾਰਤੀ ਜਲ ਸੈਨਾ ਹੁਣ ਤੱਕ 2173 ਭਾਰਤੀ ਨਾਗਰਿਕਾਂ ਨੂੰ, ਮਾਲਦੀਵ ਤੋਂ (1488) ਅਤੇ ਸ੍ਰੀ ਲੰਕਾ ਤੋਂ (685) ਨੂੰ ਇਸ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਵਾਪਸ ਵਤਨ ਲਿਆ ਚੁੱਕੀ ਹੈ।

 

ਆਈਐੱਨਐੱਸ ਜਲ-ਅਸ਼ਵ ਹੁਣ ਪੰਜ ਜੂਨ 2020 ਨੂੰ ਲਗਭਗ 700 ਭਾਰਤੀਆਂ ਦੀ ਵਤਨ ਵਾਪਸੀ ਲਈ ਮਾਲਦੀਵ ਲਈ ਰਵਾਨਾ ਹੋਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INS Jal Ashva brought back 685 Indians from Sri Lanka