ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਥਾਣੇਦਾਰ ਦੀ ਨਾਬਾਲਗ਼ ਧੀ ਨਾਲ ਬੀ.ਟੈਕ ਦੇ ਵਿਦਿਆਰਥੀਆਂ ਵੱਲੋਂ ਗੈਂਗ-ਰੇਪ

ਥਾਣੇਦਾਰ ਦੀ ਨਾਬਾਲਗ਼ ਧੀ ਨਾਲ ਬੀ.ਟੈਕ ਦੇ ਵਿਦਿਆਰਥੀਆਂ ਵੱਲੋਂ ਗੈਂਗ-ਰੇਪ

--  ਮੁਲਜ਼ਮ ਵਿਦਿਆਰਥੀਆਂ `ਚੋਂ ਦੋ ਜਣੇ ਪੁਲਿਸ ਇੰਸਪੈਕਟਰਾਂ ਦੇ ਪੁੱਤਰ

 

ਕਾਨਪੁਰ (ਉੱਤਰ ਪ੍ਰਦੇਸ਼) ਦੇ ਗੀਤਾ ਨਗਰ ਦੇ ਇੱਕ ਅਪਾਰਟਮੈਂਟ `ਚ ਬੀਟੈੱਕ (ਇੰਜੀਨੀਅਰਿੰਗ) ਦੇ ਵਿਦਿਆਰਥੀਆਂ ਨੇ ਇੱਕ ਥਾਣੇਦਾਰ ਦੀ ਨਾਬਾਲਗ਼ ਧੀ ਨਾਲ ਸਮੂਹਕ ਬਲਾਤਕਾਰ (ਗੈਂਗ-ਰੇਪ) ਕੀਤਾ। ਹਾਲਤ ਵਿਗੜਨ `ਤੇ ਉਸ ਨੂੰ ਬਾਬੂਪੁਰਵਾ ਥਾਣੇ ਦੇ ਸਾਹਮਣੇ ਛੱਡ ਕੇ ਨੱਸ ਗਏ।


ਪੀੜਤ ਲੜਕੀ ਕਿਸੇ ਤਰ੍ਹਾਂ ਘਰ ਪੁੱਜੀ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ। ਉਸ ਨੂੰ ਨੌਬਸਤਾ ਦੇ ਇੱਕ ਨਿਜੀ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। ਮਾਂ ਨੇ ਚਾਰ ਵਿਦਿਆਰਥੀਆਂ ਵਿਰੁੱਧ ਕਾਕਾਦੇਵ ਥਾਣੇ `ਚ ਸਮੂਹਕ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਈ ਹੈ।


ਪੂਰਾ ਮਾਮਲਾ ਕੁਝ ਇਉਂ ਹੈ: ਬਾਬੂਪੁਰਵਾ ਇਲਾਕੇ ਦੇ ਇੱਕ ਥਾਣੇਦਾਰ ਦੀ ਧੀ ਸੀਐੱਸਜੇਐੱਮਯੂ (ਯੂਆਈਈਟੀ) ਦੀ ਬੀਟੈੱਕ ਕਰ ਰਹੇ ਅਨੁਰਾਗ ਯਾਦਵ ਨਾਲ ਦੋਸਤੀ ਸੀ। ਅਨੁਰਾਗ ਗੀਤਾਨਗਰ ਇਲਾਕੇ ਦੇ ਆਭਾ ਅਪਾਰਟਮੈਂਟ `ਚ ਆਪਣੇ ਤਿੰਨ ਦੋਸਤਾਂ ਨਾਲ ਇੱਕ ਫ਼ਲੈਟ `ਚ ਕਿਰਾਏ `ਤੇ ਰਹਿੰਦਾ ਹੈ। ਉਸ ਸਨੇ 25 ਦਸੰਬਰ ਦੀ ਦੁਪਹਿਰ ਕ੍ਰਿਸਮਸ ਪਾਰਟੀ ਦੇਣ ਦੇ ਬਹਾਨੇ ਵਿਦਿਆਰਥਣ ਨੂੰ ਆਪਣੇ ਫ਼ਲੈਟ `ਚ ਸੱਦਿਆ।


ਦੋਸ਼ ਹੈ ਕਿ ਅਨੁਰਾਗ ਨੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਉਸ ਤੋਂ ਬਾਅਦ ਫ਼ਲੈਟ `ਚ ਰਹਿ ਰਹੇ ਉਸ ਦੇ ਹਮ-ਜਮਾਤੀ ਜੈਕੀ ਦੂਬੇ, ਸ਼ੁਭਮ ਯਾਦਵ ਤੇ ਅਭਿਸ਼ੇਕ ਕੁਮਾਰ ਨੇ ਵਾਰੀ-ਵਾਰੀ ਉਸ ਨਾਲ ਮੂੰਹ ਕਾਲ਼ਾ ਕੀਤਾ।


ਜਦੋਂ ਕੁੜੀ ਦੀ ਹਾਲਤ ਵਿਗੜਨ ਲੱਗੀ, ਤਾਂ ਅਭਿਸ਼ੇਕ ਆਪਣੀ ਮੋਟਰਸਾਇਕਲ `ਤੇ ਉਸ ਨੂੰ ਬਾਬੂਪੁਰਵਾ ਥਾਣੇ ਦੇ ਸਾਹਮਣੇ ਛੱਡ ਕੇ ਨੱਸ ਗਿਆ।


ਕਾਕਾਦੇਵ ਥਾਣੇ ਦੇ ਇੰਸਪੈਕਟਰ ਰਾਜੀਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥੀਆਂ ਵਿਰੁੱਧ ਸਮੂਹਕ ਬਲਾਤਕਾਰ ਦੀ ਰਿਪੋਰਟ ਦਰਜ ਕੀਤੀ ਗਈ ਹੈ। ਫ਼ਲੈਟ `ਚ ਛਾਪੇਮਾਰੀ ਕਰ ਕੇ ਮੁਲਜ਼ਮ ਵਿਦਿਆਰਥੀਆਂ ਨੂੰ ਹਿਰਾਸਤ `ਚ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਅਨੁਰਾਗ ਨੇ ਦੱਸਿਆ ਕਿ ਉਹ ਦਰਅਸਲ ਜੌਨਪੁਰ ਚੰਦਵਕ ਥਾਣੇ ਦੇ ਗੁਨੌਲੀ ਨਿਵਾਸੀ ਪੁਲਿਸ ਇੰਸਪੈਕਟਰ ਅਵਧੇਸ਼ ਯਾਦਵ ਦਾ ਪੁੱਤਰ ਹੈ। ਅਵਧੇਸ਼ ਇਸ ਵੇਲੇ ਦੇਵਰੀਆ ਜਿ਼ਲ੍ਹੇ `ਚ ਤਾਇਨਾਤ ਹਨ। ਅਭਿਸ਼ੇਕ ਵੀ ਕਾਸ਼ੀ ਵਿਸ਼ਵਨਾਥ ਮੰਦਰ ਵਾਰਾਨਸੀ ਦੀ ਸੁਰੱਖਿਆ `ਚ ਤਾਇਨਾਤ ਇੰਸਪੈਕਟਰ ਰਵਿੰਦਰ ਕੁਮਾਰ ਦਾ ਪੁੱਤਰ ਹੈ।


ਐੱਸਐੱਸਪੀ ਅਨੰਤ ਦੇਵ, ਐੱਸਪੀ-ਪੱਛਮੀ ਸੰਜੀਵ ਸੁਮਨ ਤੇ ਫ਼ਾਰੈਂਸਿਕ ਟੀਮ ਨੇ ਮੌਕੇ ਦੀ ਜਾਂਚ ਕੀਤੀ। ਜਾਂਚ ਦੌਰਾਨ ਕਮਰੇ `ਚੋਂ ਖ਼ੂਨ ਨਾਲ ਲਿੱਬੜੀ ਚਾਦਰ ਤੇ ਇੱਕ ਕਮੀਜ਼ ਕਬਜ਼ੇ `ਚ ਲਈ ਗਈ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Inspector s minor daughter gang-raped by BTech Students