ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਸਪੈਕਟਰ ਦੇ ਸਿਰ ’ਚ ਕੁਹਾੜਾ ਮਾਰਨ ਵਾਲਾ ਕਲੁਆ ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਹਿੰਸਾ ਚ ਸ਼ਹੀਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਸਿਰ ਚ ਕੁਹਾੜਾ ਮਾਰ ਕੇ ਕਤਲ ਕਰਨ ਵਾਲੇ ਲੱਕੜਹਾਰੇ ਨੂੰ ਪੁਲਿਸ ਨੇ ਲੰਘੀ ਰਾਤ ਸਾਢੇ 12 ਵਜੇ ਗ੍ਰਿਫਤਾਰ ਕਰ ਲਿਆ। ਕਲੁਆ ਨਾਂ ਦੇ ਮੁਲਜ਼ਮ ਨੇ ਪੁੱਛਗਿੱਛ ਚ ਮੰਨਿਆ ਕਿ 3 ਦਸੰਬਰ ਨੂੰ ਉਹ ਗੋਕਸ਼ੀ ਮਗਰੋਂ ਭੜਕੇ ਲੋਕ ਬੁਲੰਦਸ਼ਹਿਰ -ਗੜ੍ਹ ਸਟੇਟ ਹਾਈਵੇ ਤੇ ਚੱਕਾ ਜਾਮ ਕਰ ਰਹੇ ਸਨ। ਇਸ ਦੌਰਾਨ ਕਲੁਆ ਵੀ ਸੜਕ ਤੇ ਡਿਗਾਉਣ ਲਈ ਕੁਹਾੜੇ ਨਾਲ ਦਰਖਤ ਕੱਟ ਰਿਹਾ ਸੀ। ਅਚਾਨਕ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਨੇ ਕਲੁਆ ਨੂੰ ਦਰਖਤ ਕੱਟਣ ਤੋਂ ਰੋਕਿਆ।

 

ਕਲੁਆ ਨੇ ਕੁਹਾੜੇ ਨਾਲ ਇੰਸਪੈਕਟਰ ਤੇ ਵਾਰ ਕੀਤਾ, ਜਿਸ ਨਾਲ ਇੰਸਪੈਕਟਰ ਦਾ ਅੰਗੂਠਾ ਵੱਢਿਆ ਗਿਆ ਤੇ ਸਿਰ ਚ ਡੂੰਘਾ ਜ਼ਖ਼ਮ ਹੋ ਗਿਆ। ਪੁਲਿਸ ਨੇ ਕਲੁਆ ਕੋਲੋਂ ਵਾਰਦਾਤ ਚ ਵਰਤਿਆ ਗਿਆ ਕੁਹਾੜਾ ਬਰਾਮਦ ਕਰ ਲਿਆ ਹੈ। ਕਲੁਆ ਨੂੰ ਅਦਾਲਤ ਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

 

ਦੱਸਣਯੋਗ ਹੈ ਕਿ 3 ਦਸੰਬਰ ਨੂੰ ਹੋਈ ਹਿੰਸਾ ਚ ਮੁਲਜ਼ਮ ਕਲੁਆ ਨੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਤੇ ਕੁਹਾੜੇ ਨਾਲ ਪਹਿਲਾ ਵਾਰ ਕੀਤਾ ਸੀ। ਇਸ ਤੋਂ ਬਾਅਦ ਮੁਲਜ਼ਮ ਦੇ ਹੋਰਨਾਂ ਸਾਥੀਆਂ ਨੇ ਇੰਸਪੈਕਟਰ ਨੂੰ ਘੇਰਾ ਪਾ ਲਿਆ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕਲੁਆ ਦੇ ਹੋਰਨਾਂ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਜਦਕਿ ਕਲੁਆ ਫਰਾਰ ਚੱਲ ਰਿਹਾ ਸੀ।

 

 

 

 

/
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:inspectors head abducted Kalua arrested