ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾ ਕੰਪਨੀਆਂ ਨੇ ਫਸਲਾਂ ਦੇ ਭੁਗਤਾਨ ਦੇ 530 ਕਰੋੜ ਦੱਬੇ

ਬੀਮਾ ਕੰਪਨੀਆਂ ਫਸਲ ਬੀਮਾ ਅਤੇ ਖੇਤੀ ਸੰਕਟ ਨਾਲ ਜੱਦੋਜਹਿਦ ਕਰ ਰਹੇ ਕਿਸਾਨਾਂ ਦੇ 530 ਕਰੋੜਾਂ ਰੁਪਏ ਦੱਬ ਕੇ ਬੈਠੀਆਂ ਹਨ। ਸਰਕਾਰ ਨੇ ਪਹਿਲੀ ਵਾਰ ਬੀਮਾ ਕੰਪਨੀਆਂ ’ਤੇ ਜੁਰਮਾਨਾ ਲਗਾਉਣ ਦੇ ਸੰਕੇਤ ਦਿੱਤੇ ਹਨ।

 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਅਕਤੂਬਰ 2018 ਚ ਇਕ ਨਵਾਂ ਨਿਯਮ ਬਣਾਇਆ ਗਿਆ ਸੀ ਜਿਹੜਾ ਜਨਵਰੀ 2019 ਤੋਂ ਲਾਗੂ ਹੋਵੇਗਾ। ਇਸ ਨਿਯਮ ਤਹਿਤ ਜੇਕਰ ਬੀਮਾ ਕੰਪਨੀਆਂ ਫਸਲ-ਬੀਮਾ ਦਾਅਵਿਆਂ ਦੇ ਭੁਗਤਾਨ ਚ ਦੇਰੀ ਕਰਦੀ ਹੈ ਤਾਂ ਉਨ੍ਹਾਂ ਨੂੰ ਜੁਰਮਾਨਾ ਦੇਣਾ ਹੋਵੇਗਾ। ਖੇਤੀ ਸੰਕਟ ਅਤੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਹੁਣ ਇਹ ਸਿਆਸੀ ਮੁੱਦਾ ਬਣ ਗਿਆ ਹੈ।

 

ਬੀਮਾ ਕੰਪਨੀਆਂ ਕਿਸਾਨਾਂ ਦੀ ਫਸਲ ਬੀਮਾ ਨਾਲ ਜੁੜੇ ਕਰੋੜਾਂ ਰੁਪਏ ਦੱਬੀ ਬੈਠੀ ਹਨ, ਰਿਪੋਰਟ ਮੁਤਾਬਕ ਫਸਲ ਬੀਮਾ ਲਈ ਦੇਸ਼ ਦੀਆਂ 18 ਅਧਿਕਾਰਿਤ ਕੰਪਨੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੀ ਰਕਮ ਨਹੀਂ ਦੇ ਰਹੀਆਂ ਹਨ, ਇਸ ਨਾਲ ਕਿਸਾਨਾਂ ਨੂੰ ਮੁਸ਼ਕਲ ਆ ਰਹੀਆਂ ਹਨ, ਜਿਸ ਨੂੰ ਦੇਖਦਿਆਂ ਸਰਕਾਰ ਨੂੰ ਵੀ ਬੀਮਾ ਕੰਪਨੀਆਂ ’ਤੇ ਜੁਰਮਾਨਾ ਲਗਾਉਣਾ ਪੈ ਰਿਹਾ ਹੈ।
ਰਿਪੋਰਟ ਮੁਤਾਬਕ ਫਸਲ ਬੀਮਾ ਚ ਦੇਰੀ ਹੋਣ ਕਾਰਨ ਕਿਸਾਨਾਂ ਵਲੋਂ ਇਕ ਤੋਂ ਬਾਅਦ ਇਕ ਰੋਸ ਮੁਜ਼ਾਹਰੇ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਆਵਾਸ ਬੀਮਾ ਯੋਜਨਾ (PMFBY) ਤਹਿਤ ਇਸ ਨਵੇਂ ਨਿਯਮ ਨੂੰ ਲਿਆਇਆ ਜਾ ਰਿਹਾ ਹੈ। ਮੌਜੂਦਾ ਸਰਕਾਰ ਦੀ ਪ੍ਰਮੁੱਖ ਸਬਸਿਡੀ ਖੇਤੀ ਬੀਮਾ ਯੋਜਨਾ ਨੇ ਕਿਸਾਨਾਂ ਨੂੰ ਆ ਰਹੀ ਇਸ ਮੁ਼ਸ਼ਕਲ ਦੀ ਗੰਭੀਰਤਾ ਨੂੰ ਸਾਹਮਣੇ ਲਿਆਂਦਾ ਹੈ ਜਿਸ ਤੋਂ ਇਹ ਪਤਾ ਲਗਿਆ ਹੈ ਕਿ 31 ਮਾਰਚ 2019 ਤਕ ਕਿਸਾਨਾਂ ਦੀ ਲਗਭਗ 530 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਹਾਲਾਂਕਿ ਇਸ ਚੋਂ ਕੁਝ ਪੈਸਾ ਕਿਸਾਨਾਂ ਨੂੰ ਦੇ ਦਿੱਤਾ ਗਿਆ ਹੈ।

 

ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੇ ਦਸਿਆ ਕਿ ਦੇਰੀ ਲਈ ਲਗਭਗ 8 ਕੰਪਨੀਆਂ ’ਤੇ 16 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

 

ਦੱਸਣਯੋਗ ਹੈ ਕਿ ਇਕ ਬੀਮਾ ਕੰਪਨੀ ਨੂੰ ਸਾਰੇ ਦਾਅਵਿਆਂ ਨਾਲ ਸਬੰਧਤ ਡਾਟਾ ਪ੍ਰਾਪਤ ਕਰਨ ਦੇ 30 ਦਿਨਾਂ ਮਗਰੋਂ ਭੁਗਤਾਨ ਕਰਨਾ ਚਾਹੀਦਾ ਹੈ। ਜੇਕਰ ਬੀਮਾ ਕੰਪਨੀ ਇਸ ਨੂੰ 30 ਦਿਨਾਂ ਚ ਪੂਰਾ ਕਰਨ ਚ ਅਸਫਲ ਰਹਿੰਦੀ ਹੈ ਤਾਂ ਉਸ ਕੰਪਨੀ ’ਤੇ ਬਕਾਇਆ 12 ਫੀਸਦ ਦੀ ਦਰ ਨਾਲ ਜੁਰਮਾਨਾ ਲਗਾਇਆ ਜਾ ਸਕਦਾ ਹੈ। ਖੇਤੀਬਾੜੀ ਲਈ ਕਰਜ਼ਾ ਲੈਣ ਵਾਲੇ ਕਿਸੇ ਵੀ ਕਿਸਾਨ ਲਈ ਫਸਲ ਬੀਮਾ ਲਾਜ਼ਮੀ ਹੈ।

 

ਮੌਸਮ ਦੀ ਮਾਰ ਕਾਰਨ ਨੁਕਸਾਨੀ ਗਈ ਫਸਲਾਂ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਤੋਂ ਕਿਸਾਨਾਂ ਦੀ ਕਿਸਮਤ ਅਤੇ ਸਮੁੱਚੀ ਅਰਥਵਿਵਸਥਾ ’ਤੇ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਮੁਆਵਜ਼ੇ ਚ ਕੀਤੀ ਗਈ ਦੇਰੀ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਗ਼ਰੀਬੀ ਵੱਲ ਧੱਕ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਅਗਲੀ ਬੁਆਈ ਲਈ ਖੇਤਬਾੜੀ ਲਈ ਬਹੁਤ ਘੱਟ ਪੈਸਾ ਮਿਲੇਗਾ ਤੇ ਕਿਸਾਨਾਂ ਨੂੰ ਆਪਣਾ ਕਰਜ਼ਾ ਮੋੜਨ ਚ ਮੁਸ਼ਕਲਾਂ ਆਉਣਗੀਆਂ। ਸਿੱਟੇ ਵਜੋਂ ਕਿਸਾਨ ਡਿਫਾਲਟਰ ਹੋਣ ਵੱਲ ਵੱਧਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Insurance companies owe Rs 530 crore to farmers in crop-insurance claims