ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਸਾਈਡ-ਨੋਟ ਛੱਡ ਦਿੱਲੀ ਤੋਂ ਲਾਪਤਾ ਮਹਿਲਾ ਬੀਮਾ ਮੈਨੇਜਰ ਬੈਂਗਲੁਰੂ ਤੋਂ ਬਰਾਮਦ

ਕਾਰ ਚ ਸੁਸਾਈਡ-ਨੋਟ ਛੱਡ ਕੇ ਦਿੱਲੀ ਤੋਂ ਲਾਪਤਾ ਹੋਈ ਬੀਮਾ ਕੰਪਨੀ ਦੀ ਮੈਨੇਜਰ ਕੋਮਲ ਤਾਲਾਨ (29) ਬੈਂਗਲੁਰੂ ਤੋਂ ਜਿਊਂਦੀ ਮਿਲ ਗਈ ਹੈ। ਦਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਤੀ ਅਤੇ ਸਹੁਰਿਆਂ ਤੋਂ ਤੰਗ ਸੀ ਤੇ ਪਤੀ ਨੂੰ ਫਸਾਉਣ ਲਈ ਉਕਤ ਮਹਿਲਾ ਨੇ ਜਾਅਲੀ ਸੁਸਾਈਡ-ਨੋਟ ਤਿਆਰ ਕਰਕੇ ਆਪਣੀ ਗੱਡੀ ਚ ਛੱਡ ਦਿੱਤਾ ਸੀ।

 

ਜਾਣਕਾਰੀ ਮੁਤਾਬਕ ਦਿੱਲੀ ਤੋਂ ਲਾਪਤਾ ਹੋਈ ਬੀਮਾ ਕੰਪਨੀ ਦੀ ਮੈਨੇਜਰ ਕੋਮਲ ਦੀ ਕਾਰ ਲੰਘੇ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਹਿੰਡਨ ਨਹਿਰ ਰੋਡ ਮਿਲਣ ਕਾਰਨ ਦਹਿਸ਼ਤ ਫੈਲ ਗਈ ਸੀ। ਲਾਵਾਰਿਸ ਕਾਰ ਚੋਂ ਸੁਸਾਈਡ-ਨੋਟ ਮਿਲਣ ਮਗਰੋਂ ਪਰਿਵਾਰ ਅਤੇ ਪੁਲਿਸ ਨੇ ਮਹਿਲਾ ਵਲੋਂ ਨਹਿਰ ਚ ਕੁੱਦਣ ਦਾ ਖਦਸ਼ਾ ਪ੍ਰਗਟਾਇਆ ਸੀ। ਗੋਤਾਖੋਰਾਂ ਨੇ ਕਈ ਘੰਟਿਆਂ ਤਕ ਉਕਤ ਲਾਪਤਾ ਮਹਿਲਾ ਕੋਮਲ ਦੀ ਪਾਣੀ ਚ ਭਾਲ ਕੀਤੀ ਪਰ ਕਾਮਯਾਬੀ ਹੱਥ ਨਾ ਲਗੀ।

 

ਕਾਰ ਚੋਂ ਔਰਤ ਦਾ ਬੈਗ ਅਤੇ ਸੁਸਾਈਟ-ਨੋਟ ਬਰਾਮਦ ਕੀਤਾ ਗਿਆ ਸੀ ਜਿਸ ਕੋਮਲ ਨੇ ਆਪਣੇ ਸਹੁਰਿਆਂ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਨਾਰਾਜ਼ ਪੇਕਿਆਂ ਨੇ ਕੋਮਲ ਦੇ ਸਹੁਰਿਆਂ ਖਿਲਾਫ ਦਾਜ ਦੀ ਮੰਗ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਪੁਲਿਸ ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਦੇ ਪਤੀ ਨੂੰ ਹਿਰਾਸਤ ਚ ਲੈ ਲਿਆ ਸੀ। ਕੋਮਲ ਦੇ ਪਿਤਾ ਅਨਿਲ ਤਾਲਾਨ ਭਾਰਤੀ ਕਿਸਾਨ ਯੂਨੀਅਨ ਚ ਕੌਮੀ ਸਕੱਤਰ ਹਨ।

 

ਕੋਮਲ ਦੇ ਪਿਤਾ ਅਨਿਲ ਨੇ ਦਸਿਆ ਸੀ ਕਿ ਉਨ੍ਹਾਂ ਨੇ ਲੰਘੇ ਸਾਲ ਕੋਮਲ ਦਾ ਵਿਆਹ ਦਿੱਲੀ ਦੇ ਪਾਂਡਵ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਨਾਲ ਕੀਤਾ ਸੀ। ਵਿਆਹ ਚ ਲਗਭਗ ਡੇਢ ਕਰੋੜ ਰੁਪਏ ਖਰਚ ਕੀਤੇ ਗਏ ਸਨ, ਇਸ ਦੇ ਬਾਵਜੂਦ ਸਹੁਰਿਆਂ ਨੇ ਕੋਮਲ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਖਾਸ ਗੱਲ ਇਹ ਹੈ ਕਿ ਕੋਮਲ ਦੇ ਪਤੀ ਅਭਿਸ਼ੇਕ ਦੇ ਪਿਤਾ ਦਿੱਲੀ ਪੁਲਿਸ ਚ ਐਸਐਚਓ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Insurance manager missing from delhi Commited suicide in ghaziabad and found safe in Bengaluru