ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੂਫ਼ੀਆ ਏਜੰਸੀਆ ਦੀ ਚੇਤਾਵਨੀ, ਤਬਾਹੀ ਮਚਾਉਣ ਦੀ ਉਡੀਕ ’ਚ ਅੱਤਵਾਦੀ ਗੁੱਟ

ਇਸਲਾਮਿਕ ਸਟੇਟ ਅਤੇ ਆਈਐਸਆਈ ਹਮਾਇਤੀ ਅੱਤਵਾਦੀ ਗੁੱਟ ਭਾਰਤ ਚ ਤਬਾਹੀ ਮਚਾਉਣ ਲਈ ਸੰਨ੍ਹ ਲਾਉਣ ਦੀ ਉਡੀਕ ਚ ਹਨ। ਇਸ ਬਾਰੇ ਭਾਰਤੀ ਖੂਫੀਆ ਏਜੰਸੀਆਂ ਨੇ ਕੁਝ ਸਮੇਂ ਪਹਿਲਾਂ ਹੀ ਇਨ੍ਹਾਂ ਸਾਰੀਆਂ ਅੱਤ-ਸੰਵੇਦਨਸ਼ੀਲ ਖੂਫੀਆ ਸੂਚਨਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ ਤਾਂ ਕਿ ਤਬਾਹਕੁੰਨ ਤਾਕਤਾਂ ਨੂੰ ਸਮੇਂ ਰਹਿੰਦਿਆਂ ਕਾਬੂ ਕੀਤਾ ਜਾ ਸਕੇ।

 

9 ਅਗਸਤ ਨੂੰ ਆਈਬੀ ਮੁੱਖ ਦਫਤਰ ਦੁਆਰਾ ਜਾਰੀ ਖੂਫੀਆ ਰਿਪੋਰਟ ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਕਿ ਖੂਫੀਆ ਏਜੰਸੀ ਆਈਐਸਆਈ ਦੁਆਰਾ ਹਮਾਇਤੀ ਜੇਹਾਦੀ ਅੱਤਵਾਦੀ ਗੁੱਟ ਜੰਮੂ ਤੇ ਕਸ਼ਮੀਰ ਅਤੇ ਉਸ ਤੋਂ ਬਾਹਰ ਵੱਡੀ ਅੱਤਵਾਦੀ ਘਟਨਾਵਾਂ ਨੂੰ ਨੇਪਰੇ ਚਾੜ ਸਕਦੇ ਹਨ।

 

ਇਸ ਸਿਲਸਿਲੇ ਚ ਸਬੰਧਤ ਸੂਬਿਆਂ ਦੀ ਸਹਿ-ਸੂਚਨਾ ਇਕਾਈਆਂ ਅਤੇ ਪੁਲਿਸ ਮੁੱਖ ਦਫਤਰਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਇਸਲਾਮਿਕ ਸਟੇਟ ਅਤੇ ਪਾਕਿ ਹਮਾਇਤੀ ਕੱਟਰਪੰਥੀ ਅੱਤਵਾਦੀ ਸੰਗਠਨ ਬਕਰੀਦ ਵਰਗੇ ਵੱਡੇ ਤਿਓਹਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕਰ ਸਕਦੇ ਹਨ।

 

ਖੂਫ਼ੀਆ ਏਜੰਸੀਆਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਰਹੀ ਹਨ ਕਿ ਪਾਕਿ ਖੂਫੀਆ ਏਜੰਸੀ ਅਤੇ ਇਸਲਾਮਿਕ ਸਟੇਟ ਹਮਾਇਤੀ ਇਹ ਅੱਤਵਾਦੀ ਗੁੱਟ ਬਸ ਸਟੇਸ਼ਨ, ਰੇਲਵੇ ਸਟੇਸ਼ਨ, ਹਵਾਈ ਅੱਡਿਆਂ (ਟਰਾਂਸਪੋਰਟ ਨੈਟਵਰਕ) ਸਮੇਤ ਹੋਰਨਾਂ ਕੁਝ ਖਾਸ ਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦੇ ਮੌਕੇ ਚ ਹਨ।

 

ਦੇਸ਼ ਦੀ ਖੂਫੀਆ ਏਜੰਸੀਆਂ ਦੇ ਉੱਚ ਅਫ਼ਸਰਾਂ ਦੇ ਸੂਤਰਾਂ ਮੁਤਾਬਕ ਬੇਸ਼ਕ ਆਈਐਸਆਈ ਲੰਬੇ ਸਮੇਂ ਤੋਂ ਭਾਰਤ ਚ ਅਸ਼ਾਂਤੀ ਫੈਲਾਉਣ ਚ ਕਾਮਯਾਬ ਨਾ ਹੋ ਸਕੀ ਹੋਵੇ ਪਰ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਉਹ ਵੀ ਬੁਰੀ ਤਰ੍ਹਾਂ ਬੌਖਲਾਈ ਹੋਈ ਹੈ।

 

ਦੱਸਣਯੋਗ ਹੈ ਕਿ ਤਾਲਿਬਾਲ ਹਮਾਇਤੀ ਕੁੱਝ ਸਲੀਪਿੰਗ ਮਾਡੂਲਾਂ ਦੀ ਭਾਰਤ ਚ ਮੌਜੂਦਗੀ ਦੀ ਖਬਰਾਂ ਵੀ ਇਨ੍ਹਾਂ ਦਿਨੀਂ ਆ ਰਹੀ ਹੈ। ਕੁਝ ਸਮੇਂ ਪਹਿਲਾਂ ਹੀ ਐਨਆਈਏ ਨੇ ਕੇਰਲ ਸਮੇਤ ਕੁਝ ਹੋਰਨਾਂ ਸੂਬਿਆਂ ਚ ਛਾਪੇਮਾਰੀ ਕੀਤੀ ਸੀ। ਸ੍ਰੀਲੰਕਾ ਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਤਾਰ ਵੀ ਕੇਰਲ ਨਾਲ ਜੁੜੇ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Intelligence agencies alert terrorist groups are waiting to wreak havoc