ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਫ਼ੀਆ ਏਜੰਸੀਆਂ ਦੀ ਤਾਜ਼ਾ ਜਾਣਕਾਰੀ – ਭਾਰਤ ’ਚ ਛੇਤੀ ਹੋ ਸਕਦੇ ਨੇ ਵੱਡੇ ਅੱਤਵਾਦੀ ਹਮਲੇ

ਖ਼ੁਫ਼ੀਆ ਏਜੰਸੀਆਂ ਦੀ ਤਾਜ਼ਾ ਜਾਣਕਾਰੀ – ਭਾਰਤ ’ਚ ਛੇਤੀ ਹੋ ਸਕਦੇ ਨੇ ਵੱਡੇ ਅੱਤਵਾਦੀ ਹਮਲੇ

ਭਾਰਤੀ ਖ਼ੁਫ਼ੀਆ ਏਜੰਸੀਆਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਰਕਾਰ ਨੂੰ ਦਹਿਸ਼ਤਗਰਦਾਂ ਦੇ ਸੰਭਾਵੀ ਹਮਲੇ ਤੋਂ ਸਾਵਧਾਨ ਕਰਦੀਆਂ ਆ ਰਹੀਆਂ ਹਨ। ਹੁਣ ਜਿਹੜੀਆਂ ਤਾਜ਼ਾ ਖ਼ੁਫ਼ੀਆ ਰਿਪੋਰਟਾਂ ਮਿਲੀਆਂ ਹਨ; ਉਨ੍ਹਾਂ ਮੁਤਾਬਕ ਪਾਕਿਸਤਾਨ ਸਥਿਤ ਦਹਿਸ਼ਤਗਰਦ ਸਮੂਹਾਂ ਜੈਸ਼–ਏ–ਮੁਹੰਮਦ ਅਤੇ ਲਸ਼ਕਰ–ਏ–ਤੋਇਬਾ ਵੱਲੋਂ ਇਸ ਸਰਦੀ ਦੇ ਮੌਸਮ ਦੌਰਾਨ ਭਾਰਤ ’ਚ ਕੋਈ ਵੱਡੀ ਹਿੰਸਕ ਕਾਰਵਾਈ ਕੀਤੀ ਜਾ ਸਕਦੀ ਹੈ।

 

 

ਦਰਅਸਲ, ਇਨ੍ਹਾਂ ਅੱਤਵਾਦੀਆਂ ਨੂੰ ਜੰਮੂ–ਕਸ਼ਮੀਰ ਦੀ ਸ਼ਾਂਤੀ ਚੰਗੀ ਨਹੀਂ ਲੱਗ ਰਹੀ, ਇਸੇ ਲਈ ਉਹ ਕੋਈ ਵੱਡੀਆਂ ਹਿੰਸਕ ਕਾਰਵਾਈਆਂ ਕਰ ਕੇ ਦੇਸ਼ ਵਿੱਚ ਮੁੜ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦਾ ਅਕਸ ਕੌਮਾਂਤਰੀ ਪੱਧਰ ਉੱਤੇ ਵਿਗੜ ਜਾਵੇ।

 

 

‘ਹਿੰਦੁਸਤਾਨ ਟਾਈਮਜ਼’ ਨੂੰ ਪਤਾ ਲੱਗਾ ਹੈ ਕਿ ਖ਼ੁਫ਼ੀਆ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਜੈਸ਼ ਲੀਡਰਸ਼ਿਪ ਨੇ ਆਪਣੇ ਸਿਖਲਾਈ–ਪ੍ਰਾਪਤ ਅੱਤਵਾਦੀਆਂ ਤੇ ਹੋਰ ਦਹਿਸ਼ਤਗਰਦਾਂ ਨੂੰ ਇਸੇ ਹਫ਼ਤੇ ਬਹਾਵਲਪੁਰ ਸਥਿਤ ਮੁੱਖ ਦਫ਼ਤਰ ਮਰਕਜ਼ ਉਸਮਾਨ–ਓ–ਅਲੀ ’ਚ ਇਕੱਠੇ ਹੋਣ ਲਈ ਸੱਦ ਲਿਆ ਹੈ। ਉੱਥੇ ਭਾਰਤ ਵਿੱਚ ਫ਼ਿਦਾਈਨ ਹਮਲਿਆਂ ਦੀ ਸਾਜ਼ਿਸ਼ ਰਚੀ ਜਾਣੀ ਹੈ।

 

 

ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਮੌਤ ਆਉਣ ਦੀ ਉਡੀਕ ਕਰ ਰਿਹਾ ਜੈਸ਼ ਦਾ ਬੀਮਾਰ ਮੁਖੀ ਮਸੂਦ ਅਜ਼ਹਰ ਤੇ ਉਸ ਦਾ ਭਰਾ (ਜੋ ਕਾਰਜਕਾਰੀ ਮੁਖੀ ਹੈ) ਮੁਫ਼ਤੀ ਅਬਦੁਲ ਰਊਫ਼ ਅਸਗ਼ਰ ਇਸ ਵੇਲੇ ਬਹਾਵਲਪੁਰ ’ਚ ਹੀ ਹਨ।

 

 

ਹੋਰ ਖ਼ੁਫ਼ੀਆ ਰਿਪੋਰਟਾਂ ਵੀ ਇਹੋ ਦੱਸ ਰਹੀਆਂ ਹਨ ਕਿ ਲਸ਼ਕਰ–ਏ–ਤੋਇਬਾ ਦੇ ਕਮਾਂਡਰ ਅਬੂ ਉਜ਼ੈਲ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ਹੁਣ ਛੇਤੀ ਹੀ ਵੱਡੇ ਆਤਮਘਾਤੀ ਹਮਲੇ ਹੋਣ ਜਾ ਰਹੇ ਹਨ।

 

 

ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਗਈ ਹੈ, ਤਦ ਤੋਂ ਪਾਕਿਸਤਾਨ ’ਚ ਵੱਸਦੇ ਅੱਤਵਾਦੀ ਤੜਪੇ ਹੋਏ ਹਨ ਤੇ ਉਸ ਦਾ ਅਸਰ ਇਮਰਾਨ ਖ਼ਾਨ ਸਰਕਾਰ ਉੱਤੇ ਵੀ ਪੈ ਰਿਹਾ ਹੈ। ਇਹੋ ਅੱਤਵਾਦੀ ਤਾਕਤਾਂ ਇਮਰਾਨ ਖ਼ਾਨ ਨੂੰ ਇਸ ਮਾਮਲੇ ’ਚ ਕਾਰਵਾਈ ਕਰਨ ਲਈ ਦਬਾਅ ਪਾ ਰਹੀਆਂ ਹਨ।

 

 

ਹੁਣ ਇਮਰਾਨ ਖ਼ਾਨ ਲਈ ਪ੍ਰਧਾਨ ਮੰਤਰੀ ਦੀ ਕੁਰਸੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ…’ ਵਾਲੀ ਹਾਲਤ ਬਣੀ ਪਈ ਹੈ ਕਿ ਜੇ ਉਹ ਇਨ੍ਹਾਂ ਅੱਤਵਾਦੀਆਂ ਤੇ ਹੋਰ ਕੱਟੜਪੰਥੀ ਤਾਕਤਾਂ ਦੀ ਗੱਲ ਨਹੀਂ ਮੰਨਦੇ, ਤਾਂ ਵੀ ਔਖਾ ਤੇ ਜੇ ਮੰਨ ਲੈਂਦੇ ਹਨ ਤਦ ਤਾਂ ਔਖਾ ਹੈ ਹੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Intelligence Reports say Terrorist Attacks possible soon in India