ਅਗਲੀ ਕਹਾਣੀ

ਅੱਜ ਸੰਸਦ `ਚ ਇਸ ਮੁੱਦੇ `ਤੇ ਘਮਸਾਨ ਦੇ ਆਸਾਰ

ਅੱਜ ਸੰਸਦ `ਚ ਇਸ ਮੁੱਦੇ `ਤੇ ਘਮਸਾਨ ਦੇ ਆਸਾਰ

ਨਾਗਰਿਕਤਾ ਸੋਧ ਬਿਲ `ਤੇ ਲੋਕ ਸਭਾ `ਚ ਅੱਜ ਪੇਸ਼ ਹੋਣ ਵਾਲੀ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਦੀ ਅੰਤਿਮ ਰਿਪੋਰਟ `ਤੇ ਘਮਸਾਨ ਹੋਣ ਦੇ ਆਸਾਰ ਬਣੇ ਹੋਏ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਜਪਾ ਦੀ ਸਹਿਯੋਗੀ ਪਾਰਟੀ ਸਿ਼ਵ ਸੈਨਾ ਤੋਂ ਇਲਾਵਾ ਚਾਰ ਵਿਰੋਧੀ ਪਾਰਟੀਆਂ ਦੀ ਵੀ ਸਹਿਮਤੀ ਨਹੀਂ ਹੈ। ਇਸ ਕਮੇਟੀ ਵਿੱਚ ਉਨ੍ਹਾਂ ਦੇ ਨੁਮਾਇੰਦਿਆਂ ਨੇ ਰਿਪੋਰਟ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ ਹੈ। ਸੁਤਰਾਂਾ ਨੇ ਇਹ ਜਾਣਕਾਰੀ ਦਿੱਤੀ।


ਭਾਜਪਾ ਨਾਲ ਵਧਦੀ ਜਾ ਰਹੀ ਕੜਵਾਹਟ ਦੌਰਾਨ ਉਸ ਦੀ ਸਹਿਯੋਗੀ ਪਾਰਟੀ ਸਿ਼ਵ ਸੈਨਾ ਨੇ ਹੁਣ ਕਿਹਾ ਹੈ ਕਿ ਉਹ ਸੰਸਦ ਵਿੱਚ ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰੇਗੀ। ਪਾਰਟੀ ਆਗੂ ਸੰਜੇ ਰਾਉਤ ਨੇ ਇੱਕ ਬਿਆਨ `ਚ ਕਿਹਾ ਕਿ ਅਸਮ ਗਣ ਪ੍ਰੀਸ਼ਦ ਨੇ ਸਿ਼ਵ ਸੈਨਾ ਨੂੰ ਇਸ ਕਾਨੂੰਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਆਸਾਮ ਦੇ ਲੋਕਾਂ ਨੇ ਜਾਤੀ, ਧਰਮ ਆਦਿ ਤੋਂ ਉਤਾਂਹ ਉੱਠ ਕੇ ਪ੍ਰਸਤਾਵਿਤ ਕਾਨੂੰਨ ਦਾ ਵਿਰੋਧ ਕੀਤਾ।


ਕਿਹਾ ਜਾ ਰਿਹਾ ਹੈ ਕਿ ਇਸ ਬਿਲ ਦੇ ਪਾਸ ਹੋਣ ਨਾਲ ਆਸਾਮੀ ਲੋਕਾਂ ਦੀ ਸਭਿਆਚਾਰਕ, ਸਮਾਜਕ ਤੇ ਭਾਸ਼ਾਈ ਪਛਾਣ ਦੀ ਸੁਰੱਖਿਆ ਲਈ ਆਸਾਮ ਦੀ ਸੰਧੀ ਵਿੱਚ ਕੀਤੇ ਗਏ ਜਤਨਾਂ ਨੂੰ ਇਸ ਪ੍ਰਸਤਾਵਿਤ ਕਾਨੂੰਨ ਨਾਲ ਠੇਸ ਪੁੱਜੇਗੀ।


ਸਿ਼ਵ ਸੈਨਾ ਤੋਂ ਇਲਾਵਾ ਕਾਂਗਰਸ, ਤ੍ਰਿਣਮੂਲ ਕਾਂਗਰਸ, ਸੀ.ਪੀ.ਆਈ. (ਐੱਮ) ਅਤੇ ਸਮਾਜਵਾਦੀ ਪਾਰਟੀ ਵੀ ਇਸ ਬਿਲ ਦੇ ਖਿ਼ਲਾਫ਼ ਹਨ। ਇੰਝ ਨਾਗਰਿਕਤਾ ਸੋਝ ਬਿਲ, 2016 `ਤੇ ਜੇ.ਪੀ.ਸੀ. ਦੇ ਮੈਂਬਰਾਂ ਵਿੱਚ ਆਪਸੀ ਸਹਿਮਤੀ ਨਹੀਂ ਸੀ। ਇਨ੍ਹਾਂ ਪਾਰਟੀਆਂ ਦੇ ਮੈਂਬਰਾਂ ਦੀ ਦਲੀਲ ਹੈ ਕਿ ਇਹ ਬਿਲ ਆਸਾਮ ਵਿੱਚ ਜਾਤ-ਪਾਤ ਆਧਾਰਤ ਵੰਡ ਨੂੰ ਸਾਹਮਣੇ ਲਿਆ ਸਕਦਾ ਹੈ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Intense discussion possible on Citizen amendment bill