ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PF ’ਚ ਵਿਆਜ ਨਹੀਂ ਜੁੜ ਰਿਹਾ, ਮਿਸਡ ਕਾਲ ਸੇਵਾ ਵੀ ਹੋਈ ਬੰਦ

PF ’ਚ ਵਿਆਜ ਨਹੀਂ ਜੁੜ ਰਿਹਾ, ਮਿਸਡ ਕਾਲ ਸੇਵਾ ਵੀ ਹੋਈ ਬੰਦ

ਈਪੀਐੱਫ਼ਓ (EPFO) ਭਾਵੇਂ ਆਨਲਾਈਨ ਸਿਸਟਮ ਅਪਡੇਟ ਕਰ ਰਿਹਾ ਹੋਵੇ ਪਰ ਅੰਸ਼–ਧਾਰਕਾਂ ਦੇ ਪੀਐੱਫ਼ (PF) ਖਾਤਿਆਂ ਵਿੱਚ ਵਿਆਜ ਨਹੀਂ ਜੁੜ ਰਿਹਾ। ਅੰਸ਼–ਧਾਰਕਾਂ ਨੂੰ ਮਿਲਣ ਵਾਲੀਆਂ ਆਨਲਾਈਨ ਸਹੂਲਤਾਂ ਵੀ ਖ਼ਤਮ ਹੋ ਕੇ ਰਹਿ ਗਈਆਂ ਹਨ। ਪੀਐੱਫ਼ ਅੰਸ਼–ਧਾਰਕਾਂ ਦੇ ਖਾਤਿਆਂ ਵਿੱਚ ਡੇਢ ਸਾਲ ਤੋਂ ਨਾ ਤਾਂ ਹਰ ਮਹੀਨੇ ਦਾ ਵਿਆਜ ਜੁੜ ਕੇ ਉਸ ਦਾ ਵੇਰਵਾ ਦਰਜ ਹੋ ਰਿਹਾ ਹੈ ਤੇ ਨਾ ਹੀ ਕੁੱਲ ਜਮ੍ਹਾ ਰਕਮ ਦੀ ਸਹੀ ਤਸਵੀਰ ਅੰਸ਼–ਧਾਰਕਾਂ ਨੂੰ ਮਿਲ ਰਹੀ ਹੈ।

 

 

ਕੇਵਾਈਸੀ (KYC) ਲਿੰਕ ਕਰਵਾਉਣ ਲਈ ਅੰਸ਼–ਧਾਰਕਾਂ ਨੂੰ ਖਾਤਿਆਂ ਵਿੱਚ ਹੋ ਰਹੀਆਂ ਗ਼ਲਤੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ। ਅੰਸ਼–ਧਾਰਕਾਂ ਨੂੰ ਇੱਕ ਸਾਲ ਤੋਂ ਲੇਖਾ–ਪਰਚੀ ਤੱਕ ਨਹੀਂ ਮਿਲੀ। ਨਾਲ ਹੀ ਅੰਸ਼ਦਾਨ ਜਮ੍ਹਾ ਹੋਣ ਦੀ ਸੂਚਨਾ ਮੋਬਾਇਲ ਉੱਤੇ ਕਦੀ–ਕਦਾਈਂ ਹੀ ਮਿਲ ਰਹੀ ਹੈ। ਮਿਸਡ ਕਾਲ ਕਰਨ ਦੇ ਬਾਵਜੂਦ ਖਾਤੇ ਉੱਤੇ ਜਮ੍ਹਾ ਧਨ–ਰਾਸ਼ੀ ਦਾ ਵੇਰਵਾ ਵੀ ਨਹੀਂ ਮਿਲ ਰਿਹਾ। SMS ਸੇਵਾ ਵੀ ਰੁਕੀ ਪਈ ਹੈ।

 

 

ਈਪੀਐੱਫ਼ਓ ’ਚ ਸਾਰੇ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਹਾਲੇ ਵੀ ਕੰਮ ਅਧੂਰਾ ਹੈ। ਅਧੂਰੇ ਕੰਮ ਦਾ ਨੁਕਸਾਨ ਅੰਸ਼–ਧਾਰਕਾਂ ਨੂੰ ਹੋ ਰਿਹਾ ਹੈ। ਉਨ੍ਹਾਂ ਨੂੰ ਹਰ ਮਹੀਨੇ ਵਿਆਜ ਨਾਲ ਸਾਲ ਵਿੱਚ ਕੁੱਲ ਰਕਮ ਦਾ ਵੇਰਵਾ ਵੀ ਸਹੀ ਨਹੀਂ ਮਿਲ ਰਿਹਾ। ਮਾਰਚ ਤੋਂ ਪਹਿਲਾਂ ਅੰਸ਼–ਧਾਰਕਾਂ ਨੂੰ ਜੋ ਜਮ੍ਹਾ ਰਕਮ ਦੱਸੀ ਜਾ ਰਹੀ ਸੀ, ਉਹ ਅੰਸ਼ਧਨ ਜਮ੍ਹਾ ਹੋਣ ਤੋਂ ਬਾਅਦ ਵੀ ਓਨੀ ਹੀ ਮਿਲ ਰਹੀ ਹੈ। ਪੁਰਾਣਾ ਵੇਰਵਾ ਵੀ ਆਨਲਾਈਨ ਸਪੱਸ਼ਟ ਨਹੀਂ ਮਿਲ ਰਿਹਾ।

 

 

ਈਪੀਐੱਫ਼ਓ ਨੇ ਭਾਵੇਂ ਕੇਵਾਈਸੀ ਹਰ ਖਾਤੇ ਵਿੱਚ ਜ਼ਰੂਰੀ ਕਰ ਦਿੱਤਾ ਹੈ ਪਰ ਸਭ ਤੋਂ ਵੱਡੀ ਮੁਸੀਬਤ ਅੰਸ਼–ਧਾਰਕਾਂ ਨੂੰ ਇਹ ਹੋ ਗਹੀ ਹੈ ਕਿ ਈਪੀਐੱਫ਼ਓ ਵਿੱਚ ਪਹਿਲਾਂ ਉਨ੍ਹਾਂ ਦਾ ਜੋ ਵੇਰਵਾ ਦਰਜ ਸੀ, ਬਾਅਦ ਵਿੱਚ ਆਧਾਰ ਕਾਰਡ, ਮੋਬਾਇਲ ਤੇ ਬੈਂਕ ਖਾਤਾ ਦਰਜ ਕਰਦੇ ਹੀ ਉਸ ਵਿੱਚ ਇਹ ਸਾਰੀਆਂ ਗ਼ਲਤੀਆਂ ਹੋ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interest is not being added into PF Missed Call Service has also been closed