ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਕਮਿਸ਼ਨ ਦੀਆਂ ਅੰਦਰਲੀਆਂ ਗੱਲਾਂ ਅੰਦਰ ਹੀ ਰਹਿਣਗੀਆਂ, ਤਾਜ਼ਾ ਫ਼ੈਸਲਾ

ਚੋਣ ਕਮਿਸ਼ਨ ਦੀਆਂ ਅੰਦਰਲੀਆਂ ਗੱਲਾਂ ਅੰਦਰ ਹੀ ਰਹਿਣਗੀਆਂ, ਤਾਜ਼ਾ ਫ਼ੈਸਲਾ

ਚੋਣ ਕਮਿਸ਼ਨ ਨੇ ਅੱਜ 2:1 ਦੀ ਬਹੁ–ਗਿਣਤੀ ਨਾਲ ਇਹ ਫ਼ੈਸਲਾ ਲਿਆ ਕਿ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਕਿਸੇ ਫ਼ੈਸਲੇ ਉੱਤੇ ਬਾਕੀ ਦੇ ਦੋ ਮੈਂਬਰਾਂ ਨਾਲ ਅਸਹਿਮਤ ਨਹੀਂ ਹੁੰਦਾ, ਉਸ ਘੱਟ ਗਿਣਤੀ ਮੈਂਬਰ ਦੇ ਵਿਚਾਰ ਜੱਗ–ਜ਼ਾਹਿਰ ਨਹੀਂ ਕੀਤੇ ਜਾਣਗੇ ਤੇ ਉਹ ਚੋਣ ਕਮਿਸ਼ਨ ਦੇ ਆਖ਼ਰੀ ਹੁਕਮਾਂ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ। ਇਹ ਫ਼ੈਸਲਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵਾਲੇ ਮਾਮਲਿਆਂ ਉੱਤੇ ਲਾਗੂ ਹੋਵੇਗਾ।

 

 

ਅੱਜ ਚੋਣ ਕਮਿਸ਼ਨ ਦੇ ਇੱਕ ਮੈਂਬਰ ਅਸ਼ੋਕ ਲਵਾਸਾ ਦੀ ਕਥਿਤ ਨਾਰਾਜ਼ਗੀ ਦੇ ਮੁੱਦੇ ਉੱਤੇ ਅੱਜ ਕਮਿਸ਼ਨ ਦੀ ਮੀਟਿੰਗ ਹੋਈ; ਜਿਸ ਵਿੱਚ ਸ੍ਰੀ ਲਵਾਸਾ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵੀ ਮੌਜੂਦ ਸਨ। ਭਾਰਤ ਦੇ ਚੋਣ ਕਮਿਸ਼ਨ ਵਿੱਚ ਤਿੰਨ ਹੀ ਮੈਂਬਰ ਹਨ।

 

 

ਇਸੇ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਵਿਰੋਧੀ ਵਿਚਾਰਾਂ ਨੂੰ ਫ਼ਾਈਲਾਂ ਦੇ ਰਿਕਾਰਡ ਵਿੱਚ ਤਾਂ ਜ਼ਰੂਰ ਰੱਖਿਆ ਜਾਵੇਗਾ ਪਰ ਉਹ ਵਿਚਾਰ ਜੱਗ ਜ਼ਾਹਿਰ ਨਹੀਂ ਕੀਤੇ ਜਾਣਗੇ।

 

 

ਸ੍ਰੀ ਅਸ਼ੋਕ ਲਵਾਸਾ ਬਾਰੇ ਸਭ ਤੋਂ ਪਹਿਲਾਂ ‘ਹਿੰਦੁਸਤਾਨ ਟਾਈਮਜ਼’ ਨੇ ਹੀ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਉਸ ਖ਼ਬਰ ਰਾਹੀਂ ਇਹ ਗੱਲ ਪਹਿਲੀ ਵਾਰ ਉਜਾਗਰ ਹੋਈ ਸੀ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ‘ਕਲੀਨ ਚਿਟ’ ਦੇਣ ਦੀ ਪ੍ਰਕਿਰਿਆ ’ਤੇ ਸ੍ਰੀ ਅਸ਼ੋਕ ਲਵਾਸਾ ਨੂੰ ਇਤਰਾਜ਼ ਸਨ।

 

 

ਦਰਅਸਲ, ਸ੍ਰੀ ਲਵਾਸਾ ਅਜਿਹੇ ਮਾਮਲਿਆਂ ਨਾਲ ਨਿਪਟਣ ਲਈ ਕੋਈ ਇੱਕ ਪ੍ਰਕਿਰਿਆ ਸਥਾਪਤ ਕਰਨ ਉੱਤੇ ਜ਼ੋਰ ਦਿੰਦੇ ਆ ਰਹੇ ਹਨ। ਮੁੱਖ ਚੋਣ ਕਮਿਸ਼ਨਰ ਸ੍ਰੀ ਅਰੋੜਾ ਨੇ ਸ੍ਰੀ ਲਵਾਸਾ ਦੀਆਂ ਮੰਗਾਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਬੀਤੇ ਸਨਿੱਚਰਵਾਰ ਨੂੰ ਆਖਿਆ ਸੀ ਕਿ ਤਿੰਨ ਕਮਿਸ਼ਨਰਾਂ ਤੋਂ ਇਹ ਆਸ ਨਹੀਂ ਰੱਖੀ ਜਾਣੀ ਚਾਹੀਦੀ ਕਿ ਉਹ ਇੱਕ–ਦੂਜੇ ਦੇ ਕਲੋਨ ਹੋਣਗੇ।

 

 

ਬਹੁਤ ਵਾਰ ਪਹਿਲਾਂ ਚੋਣ ਕਮਿਸ਼ਨ ਦੇ ਮੈਂਬਰਾਂ ਵਿਚਾਲੇ ਮਤਭੇਦ ਹੁੰਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internal matters of Election Commission will not be made public fresh decision