ਲੜੀ ਜੋੜਨ ਤੇ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ
ਦੰਗਿਆਂ ਬਾਰੇ ਇਸ ਅੰਦਰੂਨੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਬੀਤੀ 22 ਨੂੰ ਰਾਤੀਂ ਲਗਭਗ 10:30 ਵਜੇ 500 ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਵਿਰੁੱਧ ਜਾਫ਼ਰਾਬਾਦ ਮੈਟਰੋ ਸਟੇਸ਼ਨ ਕੋਲ ਪ੍ਰਦਰਸ਼ਨ ਸ਼ੁਰੂ ਕੀਤਾ; ਉਨ੍ਹਾਂ ਨੂੰ ਵੇਖ ਕੇ ਲਗਭਗ 2,000 ਸਥਾਨਕ ਨੌਜਵਾਨ ਵੀ ਸ਼ਾਮਲ ਹੋਏ।
ਰਿਪੋਰਟ ਮੁਤਾਬਕ ਪੁਲਿਸ ਨੇ ਹਾਲਾਤ ਉੱਤੇ ਕਾਬੂ ਪਾਉਣ ਲਈ ਮੌਲਾਨਾ ਸ਼ਮੀਮ ਤੇ ਮੌਲਾਨਾ ਦਾਊਦ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ।
ਰਿਪੋਰਟ ਮੁਤਾਬਕ ਬੀਤੀ 23 ਫ਼ਰਵਰੀ ਦੀ ਸਵੇਰ ਨੂੰ ਕਪਿਲ ਮਿਸ਼ਰਾ ਤੇ ਦੀਪਕ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਮਰਥਕਾਂ ਨੂੰ ਸੰਦੇਸ਼ ਭੇਜਿਆ ਤੇ ਸੀਏਏ ਅਤੇ ਐੱਨਆਰਸੀ (CAA & NRC) ਦੇ ਹੱਕ ਵਿੱਚ ਮੌਜਪੁਰ ਚੌਕ ਉੱਤੇ ਬਾਅਦ ਦੁਪਹਿਰ 2:30 ਵਜੇ ਆਉਣ ਲਈ ਆਖਿਆ।
ਪੁਲਿਸ ਦਾ ਕਹਿਣਾ ਹੈ ਕਿ ਕਪਿਲ ਮਿਸ਼ਰਾ ਤੇ ਦੀਪਕ ਸਿੰਘ ਇੱਕੋ ਵੇਲੇ ਢਾਈ ਵਜੇ ਮੌਕੇ ’ਤੇ ਪੁੱਜੇ ਅਤੇ ਲਗਭਗ ਤਿੰਨ ਘੰਟੇ ਉੱਥੇ ਰੁਕੇ। ਭੀਮ ਆਰਮੀ ਨੇ ਚੰਦਰ ਸ਼ੇਖ਼ਰ ਦੀ ਅਗਵਾਈ ਹੇਠ ਉਸੇ ਦਿਨ ‘ਭਾਰਤ ਬੰਦ’ ਦਾ ਸੱਦਾ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਵਿਸਥਾਰਪੂਰਬਕ ਦੱਸਿਆ ਹੈ ਕਿ ਕਿਵੇਂ ਸ਼ਾਮੀਂ ਪੰਜ ਵਜੇ ਦੰਗੇ ਸ਼ੁਰੂ ਹੋਏ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਮੌਜਪੁਰ ਚੌਕ ਉੱਤੇ ਭੀਮ ਆਰਮੀ ਦੇ ਇੱਕ ਵਾਹਨ ਉੱਤੇ ਸੀਏਏ ਹਮਾਇਤੀਆਂ ਵੱਲੋਂ ਹਮਲਾ ਕੀਤਾ ਗਿਆ। ਫਿਰ ਭੀਮ ਆਰਮੀ ਨੇ ਕਰਦਮਪੁਰੀ ਅਤੇ ਕਬੀਰ ਨਗਰ ਤੋਂ ਲੋਕਾਂ ਨੂੰ ਸੱਦਿਆ ਤੇ ਜਵਾਬੀ ਕਾਰਵਾਈ ਕੀਤੀ। ਦੋਵੇਂ ਪਾਸੇ ਪੱਥਰ ਸੁੱਟੇ ਗਏ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਿਣਤੀ ਘੱਟ ਸੀ। ਇੱਕ ਅਧਿਕਾਰੀ ਦੀ ਅਗਵਾਈ ਹੇਠ ਦੋ ਕੰਪਨੀਆਂ ਭੇਜੀਆਂ ਗਈਆਂ।