ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਸਰਜੀਕਲ ਸਟ੍ਰਾਈਕ ਦੇ ਬਹਾਨੇ ਸਰਕਾਰ ’ਤੇ ਵਿੰਨਿਆ ਨਿਸ਼ਾਨਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਜੀਕਲ ਸਟ੍ਰਾਈਕ ਨੂੰ ਲੋੜ ਤੋਂ ਵੱਧ ਭਖਾਏ ਜਾਣ ਸਬੰਧੀ ਫ਼ੌਜ ਦੇ ਸਾਬਕਾ ਅਫਸਰ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦੇ ਇੱਕ ਕਥਿਤ ਬਿਆਨ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਮੋਦੀ ਸਰਕਾਰ ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਫ਼ੌਜ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ।

 

ਰਾਹੁਲ ਨੇ ਇਹ ਦਾਅਵਾ ਕੀਤਾ ਕਿ ਸਰਕਾਰ ਨੇ ਸਰਜੀਕਲ ਸਟ੍ਰਾਈਕ ਦੀ ਵਰਤੋਂ ਸਿਆਸੀ ਲਾਹਾ ਲੈਣ ਲਈ ਕੀਤੀ ਅਤੇ ਰਾਫੇਲ ਸੌਦੇ ਦੀ ਵਰਤੋਂ ਇੱਕ ਵਪਾਰੀ ਨੂੰ 30000 ਕਰੋੜ ਰੁਪਏ ਦਾ ਲਾਭ ਦਿਵਾਉਣ ਲਈ ਕੀਤੀ।

 

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਰਿਟਾਇਰ ਲੈਫ਼ਟੀਨੈਂਟ ਜਨਰਲ ਹੁੱਡਾ ਦੇ ਬਿਆਨ ਨੂੰ ਲੈ ਕੇ ਸਰਕਾਰ ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਕਿਹਾ ਕਿ ਰਿਟਾਇਰ ਲੈਫ਼ਟੀਨੈਂਟ ਹੁੱਡਾ ਤੁਹਾਡਾ ਧੰਨਵਾਦ ਕਿ ਤੁਸੀਂ ਸਰਕਾਰ ਵੱਲੋਂ ਸਰਜੀਕਲ ਸਟ੍ਰਾਈਕ ਦਾ ਸਿਆਸੀਕਰਣ ਕੀਤੇ ਜਾਣ ਨੂੰ ਬੇਨਕਾਬ ਕਰ ਦਿੱਤਾ ਹੈ। ਕੋਈ ਵੀ ਸਾਡੇ ਬਹਾਦੁਰ ਜਵਾਨਾਂ ਦੇ ਫਰਜ਼ ਅਤੇ ਸ਼ਹਾਦਤ ਦੀ ਵਰਤੋਂ ਸਸਤੀ ਅਤੇ ਮਾੜੀ ਸਿਆਸੀ ਲਾਭ ਲਈ ਨਹੀਂ ਕਰ ਸਕਦਾ।

 

ਦਰਅਸਲ ਖ਼ਬਰਾਂ ਮੁਤਾਬਕ ਹੁੱਡਾ ਨੇ ਕਿਹਾ ਹੈ ਕਿ ਸਰਜੀਕਲ ਸਟ੍ਰਾਈਕ ਦੀ ਸਫਲਤਾ ’ਤੇ ਸ਼ੁਰੂਆਤੀ ਉਤਸ਼ਾਹ ਕੁਦਰਤੀ ਸੀ ਪਰ ਇਸਨੂੰ ਲੋੜ ਤੋਂ ਵੱਧ ਭਖਾਇਆ ਗਿਆ ਜੋ ਕਿ ਗ਼ਲਤ ਸੀ।

 

ਦੱਸਣਯੋਗ ਹੇ ਕਿ ਜਦੋਂ 29 ਸਤੰਬਰ 2016 ਨੂੰ ਐਲਓਸੀ ਪਾਰ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਉਸ ਸਮੇਂ ਹੁੱਡਾ ਉੱਤਰੀ ਫ਼ੌਜ ਦੇ ਕਮਾਂਡਰ ਸਨ। ਹੁੱਡਾ ਦੇ ਬਿਆਨ ਤੇ ਹਾਲੇ ਭਾਜਪਾ ਅਤੇ ਸਰਕਾਰ ਵਲੋਂ ਕੋਈ ਜਵਾਬ ਨਹੀਂ ਮਿਲ ਸਕਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:internal story of the surgical strikes mentioned by Congress chief Rahul Gandhi