ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਤੋਂ ਮਹਾਰਾਸ਼ਟਰ ਤੱਕ ਕਾਂਗਰਸ ’ਚ ਅੰਦਰੂਨੀ ਖਿੱਚੋਤਾਣ

ਹਰਿਆਣਾ ਤੋਂ ਮਹਾਰਾਸ਼ਟਰ ਤੱਕ ਕਾਂਗਰਸ ’ਚ ਅੰਦਰੂਨੀ ਖਿੱਚੋਤਾਣ

ਹਰਿਆਣਾ, ਮਹਾਰਾਸ਼ਟਰ ਤੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਇਸ ਵੇਲੇ ਜ਼ਬਰਦਸਤ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਲਈ ਕੱਲ੍ਹ ਵੀਰਵਾਰ ਦਾ ਦਿਨ ਅਸਹਿਮਤੀ ਤੇ ਬਗ਼ਾਵਤ ਦਾ ਦਿਨ ਸੀ। ਦਿੱਲੀ, ਲਖਨਊ ਤੋਂ ਲੈ ਕੇ ਕਾਂਗਰਸ ਦੇ ਫ਼ੈਸਲਿਆਂ ਉੱਤੇ ਪਾਰਟੀ ਦੇ ਮੁੱਖ ਆਗੂਆਂ ਨੇ ਜਨਤਕ ਤੌਰ ਉੱਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਜਾਂ ਫਿਰ ਸ਼ਰੇਆਮ ਉਸ ਦਾ ਮਜ਼ਾਕ ਉਡਾਇਆ।

 

 

ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਨਾਰਾਜ਼ਗੀ ਦੀਆਂ ਸੁਰਾਂ ਭਾਰੂ ਹੁੰਦੀਆਂ ਵਿਖਾਈ ਦੇ ਰਹੀਆਂ ਹਨ। ਇਹ ਪਾਰਟੀ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਮੁੰਬਈ ’ਚ ਜਿੱਥੇ ਸੰਜੇ ਨਿਰੂਪਮ ਨੇ ਜਨਤਕ ਤੌਰ ’ਤੇ ਕਾਂਗਰਸ ਹਾਈ ਕਮਾਂਡ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਈ ਤੇ ਉੱਧਰ ਰਾਏ ਬਰੇਲੀ ਤੋਂ ਕਾਂਗਰਸੀ ਵਿਧਾਇਕ ਅਦਿਤੀ ਸਿੰਘ ਨੇ ਪਾਰਟੀ ਦਾ ਵਿਰੋਧ ਕੀਤਾ।

 

 

ਲਖਨਊ ’ਚ ਰਾਏ ਬਰੇਲੀ ਦੇ 31 ਸਾਲਾ ਵਿਧਾਇਕਾ ਅਦਿਤੀ ਸਿੰਘ ਨੇ ਯੋਗੀ ਸਰਕਾਰ ਵੱਲੋਂ ਸੱਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਹਿੱਸਾ ਲੈ ਕੇ ਕਾਂਗਰਸ ਲਈ ਔਕੜਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜਦ ਕਿ ਕਾਂਗਰਸ ਪਾਰਟੀ ਨੇ ਉਸ ਦਾ ਬਾਈਕਾਟ ਕੀਤਾ ਸੀ।

 

 

ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ 36 ਘੰਟਿਆਂ ਦਾ ਵਿਧਾਨ ਸਭਾ ਦਾ ਸਾਂਝਾ ਸੈਸ਼ਨ ਸੱਦਿਆ ਸੀ; ਜਿਸ ਦਾ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ। ਪਰ ਕਾਂਗਰਸੀ ਵਿਧਾਇਕਾ ਅਦਿਤੀ ਸਿੰਘ ਨੇ ਪਾਰਟੀ ਲਾਈਨ ਤੋਂ ਲਾਂਭੇ ਜਾ ਕੇ ਉਸ ਸੈਸ਼ਨ ਵਿੱਚ ਭਾਗ ਲਿਆ।

 

 

ਇਸ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ‘ਵਾਈ’  ਵਰਗ ਦੀ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ।

 

 

ਉੱਧਰ ਕਾਂਗਰਸ ਪਾਰਟੀ ਦੀ ਮੁੰਬਈ ਇਕਾਈ ਦੇ ਸਾਬਕਾ ਪ੍ਰਧਾਨ ਸੰਜੇ ਨਿਰੂਪਮ ਨੇ ਪਾਰਟੀ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ। ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਆਗੂਆਂ ਵਿੱਚ ਅੰਦਰੂਨੀ ਕਾਟੋ–ਕਲੇਸ਼ ਉਸ ਵੇਲੇ ਸਾਹਮਣੇ ਆ ਗਿਆ, ਜਦੋਂ ਪਾਰਟੀ ਦੀ ਮੁੰਬਈ ਇਕਾਈ ਦੇ ਸਾਬਕਾ ਮੁਖੀ ਸੰਜੇ ਨਿਰੂਪਮ ਨੇ ਵੀਰਵਾਰ ਨੂੰ ਕਿਹਾ ਕਿ ਇੰਝ ਜਾਪਦਾ ਹੈ ਕਿ ਪਾਰਟੀ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਹੁਣ ਉਹ ਪ੍ਰਚਾਰ ਨਹੀਂ ਕਰਨਗੇ।

 

 

ਉੱਧਰ ਹਰਿਆਣਾ ’ਚ ਵੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਵੀਰਵਾਰ ਨੂੰ ਵਿਧਾਨ ਸਭਾ ਚੋਣ ਲਈ ਬਣੀਆਂ ਵੱਖੋ–ਵੱਖਰੀਆਂ ਕਮੇਟੀਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਕਾਂਗਰਸ ਹੁਣ ‘ਹੁੱਡਾ ਕਾਂਗਰਸ’ ਬਣਦੀ ਜਾ ਰਹੀ ਹੈ। ਕਾਂਗਰਸ ਹਾਈ ਕਮਾਂਡ ਇਸ ਸਭ ਨੂੰ ਸਿਰਫ਼ ਗੁੱਸੇ ਵਜੋਂ ਵੇਖ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internal tussle in Congress from Haryana to Maharashtra