ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੀ ਜੇਲ੍ਹ ’ਚ ਬੰਦ ਕੁਲਭੂਸ਼ਣ ਜਾਧਵ ਹੋਣਗੇ ਰਿਹਾਅ?

ਆਲਮੀ ਅਦਾਲਤ (ICJ) ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ ਚ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਵੇਗੀ। ਪਾਕਿਸਤਾਨ ਦੀ ਇਕ ਫ਼ੌਜੀ ਅਦਾਲਤ ਦੁਆਰਾ ਜਾਧਵ ਨੂੰ ਦਬਾਅ ਵਾਲੇ ਕਬੂਲਨਾਮੇ ਦੇ ਆਧਾਰ ਤੇ ਮੌਤ ਦੀ ਸਜ਼ਾ ਸੁਣਾਉਣ ਨੂੰ ਭਾਰਤ ਨੇ ਆਈਸੀਜੇ ਚ ਚੁਣੌਤੀ ਦਿੱਤੀ ਹੈ।

 

ਪਾਕਿਸਤਾਨੀ ਫ਼ੌਜ ਅਦਾਲਤ ਨੇ ਅਪ੍ਰੈਲ 2017 ਚ ਬੰਦ ਕਮਰੇ ਚ ਸੁਣਵਾਈ ਮਗਰੋਂ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਚ ਭਾਰਤੀ ਜਲ-ਸੈਨਾ ਦੇ ਰਿਟਾਇਰ ਅਫ਼ਸਰ ਕੁਲਭੂਸ਼ਣ ਜਾਧਵ (49) ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਾਧਵ ਦੀ ਦਿੱਤੀ ਗਈ ਸਜ਼ਾ ’ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ।

 

ਆਈਸੀਜੇ ਨੇ ਇਸ ਮਹੀਨੇ ਦੀ ਸ਼ੁਰੂਆਤ ਚ ਦਿੱਤੇ ਗਏ ਬਿਆਨ ਚ ਕਿਹਾ ਕਿ ਦੇ ਹੇਗ ਦੇ ਪੀਸ ਪੈਲੇਸ ਚ 17 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ 6 ਵਜੇ ਜਨਤਕ ਸੁਣਵਾਈ ਹੋਵੇਗੀ ਜਿਸ ਚ ਮੁੱਖ ਜੱਜ ਜਸਟਿਸ ਅਬਦੁਲਕਾਵੀ ਅਹਿਮਦ ਯੂਸੁਫ ਫੈਸਲਾ ਪੜ੍ਹ ਕੇ ਸੁਣਾਣਗੇ।

 

ਭਾਰਤ ਨੇ ਨਵੀਂ ਦਿੱਲੀ ਨੂੰ ਜਾਧਵ ਤਕ ਸਫੀਰ ਪਹੁੰਚ ਦੇਣ ’ਤੇ ਵਾਰ-ਵਾਰ ਇਨਕਾਰ ਕਰਕੇ ਪਾਕਿਸਤਾਨ ਦੁਆਰਾ ਵਿਯਨਾ ਕਰਾਰ ਦੇ ਕਾਨੂੰਨਾਂ ਦੀ ਖੁਲ੍ਹੇਆਮ ਉਲੰਘਣਾ ਕਰਨ ਲਈ 8 ਮਈ 2017 ਨੂੰ ਆਈਸੀਜੇ ਦਾ ਦਰਵਾਜ਼ਾ ਖੜਕਾਇਆ ਸੀ।

 

ਆਈਸੀਜੇ ਦੀ 10 ਮੈਂਬਰੀ ਬੈਂਚ ਨੇ 18 ਮਈ 2017 ਨੂੰ ਪਾਕਿਸਤਾਨ ਨੂੰ ਜਾਧਵ ਦੀ ਮੌਤ ਦੀ ਸਜ਼ਾ ’ਤੇ ਅਮਲ ਕਰਨ ਤੇ ਰੋਕ ਲਗਾ ਦਿੱਤੀ ਸੀ। ਆਈਸੀਜੇ ਚ ਸੁਣਵਾਈ ਦੌਰਾਨ ਭਾਰਤ ਅਤੇ ਪਾਕਿਸਤਾਨ ਦੋਨਾਂ ਨੇ ਆਪੋ ਆਪਣਾ ਪੱਖ ਰਖਿਆ ਸੀ ਤੇ ਜਵਾਬ ਦਿੱਤੇ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International court of justice to hear Indian navy Kulbhushan Jadhav case